ਪੇਸ਼ਾਵਰ-ਪਾਕਿਸਤਾਨ ਦਾ ਇਕ ਭਗੌੜਾ ਅੱਤਵਾਦੀ ਅਫਗਾਨਿਸਤਾਨ 'ਚ ਹੋਏ ਇਕ ਬੰਬ ਧਮਾਕੇ 'ਚ ਆਪਣੇ ਦੋ ਸਹਿਯੋਗੀਆਂ ਨਾਲ ਮਾਰਿਆ ਗਿਆ। ਉਸ 'ਤੇ 30 ਲੱਖ ਡਾਲਰ ਦਾ ਇਨਾਮ ਸੀ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਦਿੱਤੀ। ਕਮਾਂਡਰ ਮੰਗਲ ਬਾਗ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਲਸ਼ਕਰ ਏ ਇਸਲਾਮ ਦਾ ਸਰਗਨਾ ਸੀ। ਇਹ ਸਮੂਹ 2010 ਦੇ ਦਹਾਕੇ ਤੱਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਉੱਤਰ-ਪੱਛਮੀ ਹਿੱਸੇ 'ਚ ਪਾਕਿਸਤਾਨੀ ਫੌਜੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ।
ਇਹ ਵੀ ਪੜ੍ਹੋ -ਅਗਸਤ ਤੋਂ ਬਾਅਦ ਪਹਿਲੀ ਵਾਰ ਨੇਪਾਲ 'ਚ ਕੋਵਿਡ-19 ਨਾਲ ਕੋਈ ਮੌਤ ਨਹੀਂ ਹੋਈ : ਸਿਹਤ ਮੰਤਰਾਲਾ
ਉਸ ਵੇਲੇ ਪਾਕਿਸਤਾਨੀ ਫੌਜ ਨੇ ਇਸ ਖੇਤਰ 'ਚ ਵੱਡੀ ਕਾਰਵਾਈ ਕੀਤੀ ਸੀ। ਅਫਗਾਨਿਸਤਾਨ ਦੇ ਪੂਰਬੀ ਨਾਂਗਹਰਹ ਸੂਬੇ 'ਚ ਵੀਰਵਾਰ ਨੂੰ ਬਾਗ ਮਾਰਿਆ ਗਿਆ। ਉਸ ਦੇ ਮਾਰੇ ਜਾਣ ਦੀ ਜਾਣਕਾਰੀ ਸੂਬੇ ਦੇ ਗਵਰਨਰ ਜਿਆਓਲ ਹਕ ਅਮਰਖੀਲ ਨੇ ਟਵੀਟਰ 'ਤੇ ਦਿੱਤੀ।
ਇਹ ਵੀ ਪੜ੍ਹੋ -ਜਾਪਾਨ ਏਅਰਲਾਇੰਸ ਦਾ ਜਹਾਜ਼ ਰਨਵੇ 'ਤੇ ਫਿਸਲਿਆ
ਅਮਰਖੀਲ ਨੇ ਇਹ ਨਹੀਂ ਦੱਸਿਆ ਕਿ ਇਹ ਬੰਬ ਧਮਾਕੇ ਕਿਸ ਸੰਗਠਨ ਨੇ ਕੀਤਾ ਪਰ ਉਨ੍ਹਾਂ ਨੇ ਕਿਹਾ ਕਿ ਅੱਤਵਾਦੀ ਕਮਾਂਡਰ ਅਫਗਾਨਿਸਤਾਨ 'ਚ ਹਮਲਿਆਂ 'ਚ ਸ਼ਾਮਲ ਸੀ। ਅਮਰੀਕਾ ਨੇ 2018 'ਚ ਬਾਗ 'ਤੇ ਇਨਾਮ ਐਲਾਨ ਕੀਤਾ ਸੀ। ਪਾਕਿਸਤਾਨ ਦੀ ਫੌਜ ਵੱਲੋਂ ਉੱਤਰ-ਪੱਛਮੀ ਪਾਕਿਸਤਾਨ ਦੀ ਤਿਰਾਹੀ ਘਾਟੀ 'ਚ ਵੱਡੀ ਕਾਰਵਾਈ ਕੀਤੇ ਜਾਣ ਤੱਕ ਬਾਗ ਅਤੇ ਉਸ ਦੇ ਸਮੂਹ ਦੀ ਉੱਥੇ ਮਜ਼ਬੂਤ ਮੌਜੂਦਗੀ ਸੀ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ ਦੀ ਨਵੀਂ ਵੀਜ਼ਾ ਯੋਜਨਾ ਤਹਿਤ 3 ਲੱਖ ਲੋਕਾਂ ਦੇ ਹਾਂਗਕਾਂਗ ਛੱਡਣ ਦੀ ਉਮੀਦ
NEXT STORY