ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਵ੍ਹਾਈਟ ਹਾਊਸ ਵੱਲੋਂ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ 8 ਨਵੰਬਰ ਤੋਂ ਅਮਰੀਕਾ, ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਵਿਦੇਸ਼ੀ ਯਾਤਰੀਆਂ ਨੂੰ ਦੇਸ਼ 'ਚ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਨਵੀਂ ਤਾਰੀਖ਼ ਦੇ ਐਲਾਨ ਨਾਲ ਹੀ ਅਮਰੀਕਾ ਭਾਰਤ, ਬ੍ਰਿਟੇਨ ਅਤੇ ਚੀਨ ਵਰਗੇ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾ ਲਵੇਗਾ। ਵ੍ਹਾਈਟ ਹਾਊਸ ਦੇ ਸਹਾਇਕ ਪ੍ਰੈੱਸ ਸਕੱਤਰ ਕੇਵਿਨ ਮੁਨੋਜ ਨੇ ਕਿਹਾ ਕਿ ਅਮਰੀਕਾ ਦੀ ਨਵੀਂ ਯਾਤਰਾ ਨੀਤੀ ਤਹਿਤ 8 ਨਵੰਬਰ ਤੋਂ ਉਨ੍ਹਾਂ ਵਿਦੇਸ਼ੀ ਯਾਤਰੀਆਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਟੀਕਾ ਲਵਾਇਆ ਸੀ ਹੈ।
ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ
ਉਨ੍ਹਾਂ ਨੇ ਟਵੀਟ 'ਚ ਕਿਹਾ, 'ਇਹ ਐਲਾਨ ਅਤੇ ਤਾਰੀਖ਼ ਅੰਤਰਰਾਸ਼ਟਰੀ ਅਤੇ ਅੰਦਰੂਨੀ ਹਵਾਈ ਯਾਤਰਾ 'ਤੇ ਲਾਗੂ ਹੋਵੇਗੀ। ਇਹ ਨੀਤੀ ਜਨਤਕ ਸਿਹਤ ਨੂੰ ਧਿਆਨ 'ਚ ਰੱਖ ਕੇ ਲਾਗੂ ਕੀਤੀ ਗਈ ਹੈ। ਅਮਰੀਕਾ 'ਚ ਕੋਵਿਡ -19 ਮਹਾਮਾਰੀ ਤੋਂ ਸੁਰੱਖਿਆ ਕਰਨ ਲਈ ਜ਼ਮੀਨੀ ਸਰਹੱਦਾਂ 'ਤੇ ਗੈਰ-ਜ਼ਰੂਰੀ ਯਾਤਰੀਆਂ 'ਤੇ ਰੋਕ ਮਾਰਚ 2020 ਤੋਂ ਲਾਗੂ ਹੈ ਅਤੇ ਅਮਰੀਕਾ ਨੇ ਪਹਿਲੀ ਵਾਰ 2020 ਦੀ ਸ਼ੁਰੂਆਤ 'ਚ ਚੀਨ ਦੇ ਹਵਾਈ ਯਾਤਰੀਆਂ 'ਤੇ ਪਾਬੰਦੀ ਲਗਾਈ ਗਈ ਸੀ ਅਤੇ ਇਹ ਪਾਬੰਦੀ ਉਸ ਦੇ ਬਾਅਦ 30 ਤੋਂ ਵੱਧ ਹੋਰ ਦੇਸ਼ਾਂ ਤੱਕ ਵਧਾਈ ਗਈ ਸੀ।
ਇਹ ਵੀ ਪੜ੍ਹੋ : ਤਾਲਿਬਾਨ ਸ਼ਾਸਨ ਨੂੰ ਅਧਿਕਾਰਤ ਮਾਨਤਾ ਦੇਣ ਦੀ ਕੋਈ ਜਲਦਬਾਜ਼ੀ ਨਹੀਂ : ਪੁਤਿਨ
ਇਸ ਦੇ ਨਾਲ ਹੀ ਗੈਰ-ਯੂ.ਐਸ. ਹਵਾਈ ਯਾਤਰੀਆਂ ਨੂੰ ਉਡਾਣ 'ਚ ਚੜ੍ਹਨ ਤੋਂ ਪਹਿਲਾਂ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੋਵੇਗੀ ਅਤੇ ਉਨ੍ਹਾਂ ਨੂੰ ਹਾਲ ਹੀ 'ਚ ਕੀਤਾ ਹੋਇਆ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦਿਖਾਉਣ ਦੀ ਵੀ ਜ਼ਰੂਰਤ ਹੋਵੇਗੀ। ਹਾਲਾਂਕਿ ਜ਼ਮੀਨੀ ਸਰਹੱਦ ਪਾਰ ਕਰਨ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਨੈਗੇਟਿਵ ਕੋਵਿਡ-19 ਟੈਸਟ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਹੋਏ ਹਸਪਤਾਲ 'ਚ ਦਾਖਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਹੰਟਸਮੈਂਨ ਤੇ ਨਵੈਡਾ ਸਟੇਟ ਸੀਨੀਅਰ ਉਲੰਪਿਕ 'ਚ ਪੰਜ ਪੰਜਾਬੀਆਂ ਨੇ ਜਿੱਤੇ ਮੈਡਲ
NEXT STORY