ਕੀਵ (ਵਾਰਤਾ): ਜੀ7 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕਾਂ ਦੇ ਮੁਖੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਾਲ ਯੂਕ੍ਰੇਨ ਨੂੰ 24 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਇੱਕ ਬਿਆਨ ਵਿੱਚ ਜੀ7 ਮੁਖੀਆਂ ਨੇ ਕਿਹਾ ਕਿ 14 ਫਰਵਰੀ ਨੂੰ ਜੀ7 ਦੇਸ਼ਾਂ ਦੇ ਵਿੱਤ ਮੰਤਰੀਆਂ ਦੇ ਬਿਆਨ ਦੇ ਆਧਾਰ 'ਤੇ ਅਸੀਂ ਅੰਤਰਰਾਸ਼ਟਰੀ ਭਾਈਚਾਰੇ ਨਾਲ ਮਿਲ ਕੇ 2022 ਅਤੇ ਉਸ ਤੋਂ ਬਾਅਦ ਦੇ ਲਈ 24 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਵਾਧੂ ਸਹਾਇਤਾ ਪ੍ਰਦਾਨ ਕਰਨ ਦਾ ਸੰਕਲਪ ਲਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- UAE 'ਚ ਈਦ ਦੀਆਂ ਛੁੱਟੀਆਂ ਕਾਰਨ ਵਧੇ ਹਵਾਈ ਕਿਰਾਏ, ਭਾਰਤੀਆਂ ਦੀ ਜੇਬ 'ਤੇ ਸਭ ਤੋਂ ਜ਼ਿਆਦਾ ਅਸਰ
ਯੂਕ੍ਰੇਨ ਨੂੰ 2014-2021 ਵਿੱਚ ਅਮਰੀਕਾ ਤੋਂ 60 ਬਿਲੀਅਨ ਡਾਲਰ ਤੋਂ ਵੱਧ ਦੀ ਸਹਾਇਤਾ ਮਿਲੀ ਸੀ। ਦੇਸ਼ਾਂ ਨੇ ਯੂਕ੍ਰੇਨ ਨੂੰ ਹੋਰ ਸਹਾਇਤਾ ਵਧਾਉਣ ਦੀ ਤਿਆਰੀ ਵੀ ਜ਼ਾਹਰ ਕੀਤੀ। 24 ਫਰਵਰੀ ਨੂੰ ਰੂਸ ਨੇ ਡੋਨੇਟਸਕ ਅਤੇ ਲੁਹਾਨਸਕ ਗਣਰਾਜਾਂ ਦਾ ਸਮਰਥਨ ਕਰਨ ਲਈ ਯੂਕ੍ਰੇਨ ਵਿੱਚ ਆਪਣੀ ਫ਼ੌਜੀ ਕਾਰਵਾਈ ਸ਼ੁਰੂ ਕੀਤੀ। ਪੱਛਮੀ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਯੂਕ੍ਰੇਨ ਵਿੱਚ ਰੂਸੀ ਫ਼ੌਜੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਹਮਲਾ ਕਰਾਰ ਦਿੱਤਾ ਹੈ ਅਤੇ ਮਾਸਕੋ ਖ਼ਿਲਾਫ਼ ਸਖ਼ਤ ਪਾਬੰਦੀਆਂ ਲਗਾਈਆਂ ਹਨ।
ਸਕਾਟਲੈਂਡ : ਨਿਕੋਲਾ ਸਟਰਜਨ ਦੂਜੀ ਰਾਏਸ਼ੁਮਾਰੀ ਬਾਰੇ ਆਸਵੰਦ, ਕੀਤਾ ਇਹ ਵੱਡਾ ਐਲਾਨ
NEXT STORY