ਇੰਟਰਨੈਸ਼ਨਲ ਡੈਸਕ- ਇਕ ਮੁੱਖ ਵਿਗਿਆਨਕ ਰਿਪੋਰਟ ਅਨੁਸਾਰ, 1979 ਤੋਂ ਗ੍ਰੀਨਲੈਂਡ ਅਤੇ ਅੰਟਾਰਕਟਿਕਾ ਦੇ ਗਲੇਸ਼ੀਅਰਾਂ ਤੋਂ ਲੱਗਭਗ 12500 ਅਰਬ ਟਨ ਬਰਫ਼ ਪਿਘਲ ਚੁੱਕੀ ਹੈ। ਇਹ ਇੰਨੀ ਜ਼ਿਆਦਾ ਬਰਫ਼ ਹੈ ਕਿ ਇਸ ਨਾਲ ਪੂਰੇ ਅਮਰੀਕੀ ਮਹਾਦੀਪ ਵਿਚ ਬਰਫ਼ ਦੀ ਪੰਜ ਫੁੱਟ ਦੀ ਪਰਤ ਵਿਛਾਈ ਜਾ ਸਕਦੀ ਹੈ।
ਬੁੱਧਵਾਰ ਨੂੰ ‘ਸਾਇੰਟਿਫਿਕ ਡੇਟਾ’ ਮੈਗਜ਼ੀਨ ਵਿਚ ਛਪੇ ਇਕ ਅਧਿਐਨ ਦੇ ਮੁਤਾਬਕ, ਧਰਤੀ ਦੇ ਗਰਮ ਹੋਣ ਨਾਲ ਗ੍ਰਹਿ ਦੀਆਂ ਦੋ ਵੱਡੀਆਂ ਬਰਫ਼ ਦੀਆਂ ਚਾਦਰਾਂ ਦੇ ਪਿਘਲਣ ਦੀ ਰਫ਼ਤਾਰ ਵਧ ਰਹੀ ਹੈ। ਪਿਘਲਣ ਵਾਲੀ ਬਰਫ਼ ਦਾ 6 ’ਚੋਂ ਪੰਜਵਾਂ ਹਿੱਸਾ ਗਰਮ ਹਵਾ ਦੀ ਵਜ੍ਹਾ ਕਰ ਕੇ ਨਹੀਂ, ਸਗੋਂ ਗਰਮ ਪਾਣੀ ਕਰ ਕੇ ਪਿਘਲ ਰਿਹਾ ਹੈ ਜੋ ਹੇਠਾਂ ਅਤੇ ਕਿਨਾਰਿਆਂ ਤੋਂ ਬਰਫ਼ ਦੀਆਂ ਚਾਦਰਾਂ ਨੂੰ ਕੱਟ ਰਿਹਾ ਹੈ ਅਤੇ ਗਲੇਸ਼ੀਅਰ ਸਮੁੰਦਰ ’ਚ ਵਹਿ ਰਹੇ ਹਨ।
ਅਧਿਐਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਭਵਿੱਖ ਵਿਚ ਸਮੁੰਦਰ ਦਾ ਜਲ ਪੱਧਰ ਵਧਣ ਦੇ ਲਿਹਾਜ਼ ਨਾਲ ਇਹ ਬੁਰੀ ਖ਼ਬਰ ਹੈ। ਪਿਘਲੀ ਹੋਈ ਇਸ ਪੂਰੀ ਬਰਫ਼ ਤੋਂ ਲੱਗਭਗ 30 ਲੱਖ ਅਰਬ ਗੈਲਨ ਪਾਣੀ ਬਣਿਆ, ਜਿਸ ਨਾਲ 1979 ਤੋਂ ਬਾਅਦ ਵਿਸ਼ਵਵਿਆਪੀ ਸਮੁੰਦਰੀ ਪੱਧਰ ਵਿਚ ਲੱਗਭਗ ਇਕ ਇੰਚ (3.1 ਸੈਂਟੀਮੀਟਰ) ਦਾ ਵਾਧਾ ਹੋਇਆ।
ਯੂਕਰੇਨ ਦੀ ਰਾਜਧਾਨੀ 'ਤੇ ਰੂਸੀ ਹਵਾਈ ਹਮਲੇ, 16 ਲੋਕ ਜ਼ਖਮੀ
NEXT STORY