ਇੰਟਰਨੈਸ਼ਨਲ ਡੈਸਕ- ਅਮਰੀਕੀ ਖੁਫੀਆ ਏਜੰਸੀ ਸੀਆਈਏ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿੱਚ ਇੱਕ ਮਹੱਤਵਪੂਰਨ ਖੁਲਾਸਾ ਹੋਇਆ ਹੈ। ਅਲ-ਕਾਇਦਾ ਦਾ ਸਾਬਕਾ ਮੁਖੀ ਓਸਾਮਾ ਬਿਨ ਲਾਦੇਨ ਭਾਰਤ ਨੂੰ ਵੀ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ, ਜਿੱਥੇ ਉਹ ਅੱਤਵਾਦੀ ਹਮਲੇ ਕਰਨ ਦਾ ਇਰਾਦਾ ਰੱਖਦਾ ਸੀ। ਇਹ ਜਾਣਕਾਰੀ 1998 ਦੇ ਪ੍ਰੈਜੀਡੈਂਸ਼ੀਅਲ ਡੇਲੀ ਬ੍ਰੀਫ ਵਿੱਚ ਸਾਹਮਣੇ ਆਈ ਹੈ।

ਸ਼ੁੱਕਰਵਾਰ ਨੂੰ ਸੀਆਈਏ ਨੇ ਓਸਾਮਾ ਬਿਨ ਲਾਦੇਨ ਨਾਲ ਸਬੰਧਤ 70 ਤੋਂ ਵੱਧ ਪ੍ਰੈਜੀਡੈਂਸ਼ੀਅਲ ਡੇਲੀ ਬ੍ਰੀਫਾਂ ਨੂੰ ਜਨਤਕ ਕੀਤਾ, ਜਿਨ੍ਹਾਂ ਦੇ ਕੁੱਲ 100 ਪੰਨੇ ਹਨ। ਇਹ ਦਸਤਾਵੇਜ਼ 2001 ਵਿੱਚ 9/11 ਦੇ ਹਮਲਿਆਂ ਦੀ 25ਵੀਂ ਬਰਸੀ ਮੌਕੇ ਜਾਰੀ ਕੀਤੇ ਗਏ ਹਨ । 28 ਅਗਸਤ, 1998 ਨੂੰ ਇੱਕ ਪ੍ਰੈਜੀਡੈਂਸ਼ੀਅਲ ਬ੍ਰੀਫ ਵਿੱਚ ਦੱਸਿਆ ਗਿਆ ਸੀ ਕਿ ਬਿਨ ਲਾਦੇਨ ਭਾਰਤ, ਪਾਕਿਸਤਾਨ, ਮਿਸਰ, ਕੁਵੈਤ, ਸਾਊਦੀ ਅਰਬ, ਯਮਨ, ਯੂਗਾਂਡਾ ਅਤੇ ਸੰਭਾਵਤ ਤੌਰ 'ਤੇ ਨਾਈਜੀਰੀਆ ਸਮੇਤ ਕਈ ਦੇਸ਼ਾਂ ਵਿੱਚ ਹਮਲੇ ਕਰਨਾ ਚਾਹੁੰਦਾ ਸੀ। "ਬਿਨ ਲਾਦੇਨ ਅੱਤਵਾਦੀ ਨੈੱਟਵਰਕ ਇੱਕ ਖ਼ਤਰਾ ਬਣਿਆ ਹੋਇਆ ਹੈ" ਸਿਰਲੇਖ ਵਾਲੇ ਦਸਤਾਵੇਜ਼ ਦੇ ਕੁਝ ਹਿੱਸੇ ਜਾਰੀ ਨਹੀਂ ਕੀਤੇ ਗਏ ਹਨ। ਇਹ ਭਾਰਤ ਸੰਬੰਧੀ ਕੋਈ ਖਾਸ ਸਥਾਨ, ਹਮਲੇ ਦੀ ਮਿਤੀ ਜਾਂ ਕੋਈ ਸਹੀ ਸੰਚਾਲਨ ਯੋਜਨਾ ਪ੍ਰਦਾਨ ਨਹੀਂ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ - ਈਰਾਨ ਨਾਲ ਜੰ./ਗ ਵਿਚਾਲੇ ਵਿਕ ਗਿਆ ਟਰੰਪ ਦਾ ਘਰ ! ਕੀਮਤ ਉਡਾ ਦੇਵੇਗੀ ਹੋਸ਼
ਦਸਤਾਵੇਜ਼ਾਂ ਵਿੱਚ ਦੱਸਿਆ ਗਿਆ ਹੈ ਕਿ ਉੱਤਰੀ ਅਮਰੀਕਾ, ਯੂਰਪ ਅਤੇ ਪੂਰਬੀ ਏਸ਼ੀਆ ਵਿੱਚ ਅਲ-ਕਾਇਦਾ ਦੇ ਮਜ਼ਬੂਤ ਨੈੱਟਵਰਕ ਦੇ ਚਲਦਿਆਂ ਦੱਖਣੀ ਏਸ਼ੀਆ ਤੋਂ ਲੈ ਕੇ ਪੱਛਮੀ ਦੇਸ਼ਾਂ ਤੱਕ ਅਮਰੀਕੀ ਹਿੱਤਾਂ ਅਤੇ ਹੋਰ ਰਾਸ਼ਟਰਾਂ ਨੂੰ ਨਿਸ਼ਾਨਾ ਬਣਾਉਣ ਦਾ ਖਤਰਾ ਬਣਿਆ ਹੋਇਆ ਸੀ। ਦਸਤਾਵੇਜ਼ਾਂ ਮੁਤਾਬਕ ਅਮਰੀਕਾ ਅਤੇ ਹੋਰ ਦੇਸ਼ਾਂ ਵੱਲੋਂ ਅਲ-ਕਾਇਦਾ ਦੇ ਠਿਕਾਣਿਆਂ 'ਤੇ ਕੀਤੇ ਗਏ ਹਵਾਈ ਹਮਲਿਆਂ ਅਤੇ ਫੌਜੀ ਕਾਰਵਾਈਆਂ ਦੇ ਬਾਵਜੂਦ ਇਸ ਦਾ ਨੈੱਟਵਰਕ ਸਰਗਰਮ ਰਿਹਾ। ਹਮਲਿਆਂ ਦੌਰਾਨ ਬਚੇ ਲੜਾਕਿਆਂ ਨੂੰ ਹੋਰ ਸਿਖਲਾਈ ਕੈਂਪਾਂ ਵਿੱਚ ਭੇਜ ਕੇ ਬ੍ਰਿਟੇਨ ਅਤੇ ਅਮਰੀਕਾ 'ਤੇ ਅਗਲੇ ਹਮਲਿਆਂ ਦੀਆਂ ਤਿਆਰੀਆਂ ਜਾਰੀ ਰੱਖੀਆਂ ਗਈਆਂ ਸਨ। ਅਮਰੀਕੀ ਖੁਫੀਆ ਏਜੰਸੀਆਂ 1998 ਤੋਂ 2001 ਤੱਕ ਲਗਾਤਾਰ ਆਪਣੇ ਰਾਸ਼ਟਰਪਤੀਆਂ ਨੂੰ ਬਿਨ ਲਾਦੇਨ ਦੇ ਖਤਰੇ ਬਾਰੇ ਆਗਾਹ ਕਰਦੀਆਂ ਰਹੀਆਂ ਸਨ, ਜਿਸ ਤੋਂ ਬਾਅਦ 9/11 ਦਾ ਹਮਲਾ ਵਾਪਰਿਆ ਅਤੇ ਬਾਅਦ ਵਿੱਚ ਅਮਰੀਕੀ ਸੀਲਜ਼ ਨੇ ਪਾਕਿਸਤਾਨ ਵਿੱਚ ਇੱਕ ਕਾਰਵਾਈ ਦੌਰਾਨ ਬਿਨ ਲਾਦੇਨ ਨੂੰ ਢੇਰ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
BRICS ਆਗੂਆਂ ਲਈ PM ਮੋਦੀ ਨੇ ਰੱਖਿਆ ਖ਼ਾਸ Dinner ! ਚੀਨੀ ਰਾਸ਼ਟਰਪਤੀ ਨੇ ਨਹੀਂ ਕੀਤੀ ਸ਼ਿਰਕਤ, ਜਾਣੋ ਵਜ੍ਹਾ
NEXT STORY