ਪੈਰਿਸ (ਇੰਟ.)-ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਤੋਂ ਬਾਅਦ ਹੁਣ ਉਸ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦੇ ਕਤਲ ਦੀ ਵੀ ਚਰਚਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਪੀ ਦਾ 3 ਦਿਨ ਪਹਿਲਾਂ ਫਰਾਂਸ ’ਚ ਕਤਲ ਕੀਤਾ ਗਿਆ ਸੀ। ਕੈਨੇਡਾ ’ਚ ਰਹਿਣ ਵਾਲੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਹੈਪੀ ਨੂੰ ਮਾਰਨ ਲਈ 15 ਦਿਨ ਪਹਿਲਾਂ ਜ਼ਬਰਦਸਤੀ ਕੀਤੀ ਸੀ, ਜਿਸ ਤੋਂ ਬਾਅਦ ਉਹ ਇਟਲੀ ਤੋਂ ਫਰਾਂਸ ਭੱਜ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ ; ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਅੱਤਵਾਦੀ ਰਿੰਦਾ ਦੀ ਪਾਕਿਸਤਾਨ ’ਚ ਮੌਤ (ਵੀਡੀਓ)
ਫਿਰੋਜ਼ਪੁਰ ਜ਼ਿਲ੍ਹੇ ਦੇ ਥਾਣਾ ਮੱਖੂ ਅਧੀਨ ਪੈਂਦੇ ਪਿੰਡ ਬਸਤੀ ਵਾਲਾ ਦੇ ਨਿਵਾਸੀ ਹਰਪ੍ਰੀਤ ਸਿੰਘ ਉਰਫ਼ ਹੈਪੀ ਸੰਘੇੜਾ ਨੇ ਤਕਰੀਬਨ 2 ਸਾਲ ਪਹਿਲਾਂ ਹਰੀਕੇ ਪੱਤਣ ਦੇ ਨਿਵਾਸੀ ਸਤਪਾਲ ਪਾਲਾ ਬੁਹ ’ਤੇ ਗੋਲ਼ੀਆਂ ਚਲਾਈਆਂ ਸਨ। ਇਸ ਮਾਮਲੇ ’ਚ ਥਾਣਾ ਜ਼ੀਰਾ ’ਚ ਹੈਪੀ ਸੰਗੇੜਾ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਹੈ। ਹੈਪੀ ਸੰਗੇੜਾ ਤਰਨਤਾਰਨ ਜ਼ਿਲੇ ’ਚ ਜਿਥੇ ਆਪਣਾ ਨੈੱਟਵਰਕ ਕਾਫ਼ੀ ਮਜ਼ਬੂਤ ਕਰ ਚੁੱਕਾ ਸੀ। ਲਖਬੀਰ ਸਿੰਘ ਵੱਲੋਂ ਸੰਘੇੜਾ ਦਾ ਕਤਲ ਕਰਵਾਉਣ ਲਈ 2 ਹਫ਼ਤੇ ਪਹਿਲਾਂ ਹੀ ਸਾਜ਼ਿਸ਼ ਰਚੀ ਗਈ ਸੀ, ਜਿਸ ਦਾ ਪਤਾ ਚੱਲਦੇ ਹੀ ਹੈਪੀ ਸੰਘੇੜਾ ਇਟਲੀ ਤੋਂ ਫਰਾਂਸ ਭੱਜ ਗਿਆ ਸੀ। ਉੱਥੇ ਹੀ ਸ਼ੁੱਕਰਵਾਰ ਨੂੰ ਹੈਪੀ ਸੰਘੇੜਾ ਨੂੰ ਕੁਝ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦੇਈਏ ਕਿ ਲਖਬੀਰ ਸਿੰਘ ਲੰਡਾ ਅਤੇ ਹੈਪੀ ਸੰਘੇੜਾ ਕਰੀਬੀ ਦੋਸਤ ਸਨ। ਜਦੋਂ ਲਖਬੀਰ ਸਿੰਘ ਲੰਡਾ ਗੈਂਗਸਟਰ ਨਹੀਂ ਸੀ ਤਾਂ ਦੋਵੇਂ ਹਰੀਕੇ ਪੱਤਣ ਦੇ ਸਟੇਡੀਅਮ ’ਚ ਇਕੱਠੇ ਕ੍ਰਿਕਟ ਖੇਡਦੇ ਸਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਗ੍ਰਿਫ਼ਤਾਰ, ਸ੍ਰੀ ਦਰਬਾਰ ਸਾਹਿਬ ਸਬੰਧੀ ਕੀਤੀ ਸੀ ਇਤਰਾਜ਼ਯੋਗ ਬਿਆਨਬਾਜ਼ੀ
ਇਮਰਾਨ ਖਾਨ ਨਾਲ ਜੁੜਿਆ ਇਕ ਹੋਰ ਤੋਸ਼ਾਖਾਨਾ ਕਾਂਡ ਆਇਆ ਸਾਹਮਣੇ, ਹੀਰੇ ਦੀਆਂ 2 ਮੁੰਦੀਆਂ ਆਪਣੇ ਕੋਲ ਰੱਖੀਆਂ
NEXT STORY