ਇਸਲਾਮਾਬਾਦ- ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਅਫਗਾਨਿਸਤਾਨ ਸਰਹੱਦ ਨੇੜਲੇ ਇਲਾਕੇ ਵਿਚ ਟਰੈਂਚ ਰੋਡ 'ਤੇ ਵਾਪਰਿਆ। ਪੁਲਸ ਨੇ ਦੱਸਿਆ ਕਿ ਇਕ ਲੜਕਾ ਟੈਂਕ ਨੂੰ ਸਾਫ ਕਰਨ ਲਈ ਗਿਆ ਸੀ ਅਤੇ ਜ਼ਹਿਰੀਲੀ ਗੈਸ ਕਾਰਨ ਉਹ ਬੇਹੋਸ਼ ਹੋ ਗਿਆ ।
ਲੜਕੇ ਨੂੰ ਬਚਾਉਣ ਲਈ ਗਏ ਹੋਰ ਲੋਕ ਵੀ ਬੇਹੋਸ਼ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਦੇ ਬਾਅਦ ਬਚਾਅ ਦਲ ਅਤੇ ਪੁਲਸ ਘਟਨਾ ਵਾਲੇ ਸਥਾਨ 'ਤੇ ਪੁੱਜ ਗਏ ਅਤੇ 7 ਲੋਕਾਂ ਨੂੰ ਨੇੜਲੇ ਇਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਪੁਲਸ ਮੁਤਾਬਕ ਅਜੇ ਵੀ ਉਸ ਟੈਂਕ ਵਿਚ ਦੋ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਅਤੇ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਨੇ ਮਾਮਲਾ ਦਰਜ ਕਰਵਾ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰਾਜਦੂਤ ਰਣਧੀਰ ਕੁਮਾਰ ਜੈਸਵਾਲ ਨੂੰ ਨਿਊਯਾਰਕ 'ਚ ਭਾਰਤ ਦਾ ਕੌਂਸਲ ਜਨਰਲ ਨਿਯੁਕਤ ਕੀਤਾ
NEXT STORY