ਜਿਨੇਵਾ (ਬਿਊਰੋ): ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾਵਾਇਰਸ ਦੇ ਗੰਭੀਰ ਮਰੀਜ਼ਾਂ 'ਤੇ ਅਸਰਦਾਰ ਦਵਾਈ ਡੇਕਸਾਮੇਥਾਸੋਨ (Dexamethasone) ਦੇ ਕਲੀਨਿਕਲ ਪਰੀਖਣ ਦੇ ਸ਼ੁਰੂਆਤੀ ਨਤੀਜਿਆ ਦਾ ਸਵਾਗਤ ਕੀਤਾ ਹੈ। ਬ੍ਰਿਟੇਨ ਨੇ ਅਸਥਮਾ, ਫੇਫੜੇ ਦੀ ਬੀਮਾਰੀ ਅਤੇ ਸਕਿਨ ਰੋਗ ਦੀ ਦਵਾਈ ਡੇਕਸਾਮੇਥਾਸੋਨ ਦਾ ਕੋਰੋਨਾ ਪੀੜਤਾਂ 'ਤੇ ਪਰੀਖਣ ਕੀਤਾ ਸੀ ਜਿਸ ਨਾਲ ਪਤਾ ਚੱਲਿਆ ਕਿ ਇਸ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਦਰ ਵਿਚ ਕਮੀ ਦੇਖਣ ਨੂੰ ਮਿਲੀ ਹੈ। ਟ੍ਰਾਇਲ ਦੇ ਦੌਰਾਨ ਪਤਾ ਚੱਲਿਆ ਕਿ ਵੈਂਟੀਲੇਟਰ 'ਤੇ ਰਹਿਣ ਵਾਲੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੇ ਜਾਣ 'ਤੇ ਮੌਤ ਦਾ ਖਤਰਾ ਇਕ ਤਿਹਾਈ ਘੱਟ ਗਿਆ। ਉੱਥੇ ਆਕਸੀਜਨ ਸਪੋਰਟ ਵਾਲੇ ਮਰੀਜ਼ਾਂ ਨੂੰ ਇਹ ਦਵਾਈ ਦਿੱਤੇ ਜਾਣ 'ਤੇ ਮੌਤ ਦਾ ਖਤਰਾ ਪੰਜ ਤਿਹਾਈ ਤੱਕ ਘਟਿਆ ਹੈ। ਅੱਜ ਅਸੀਂ ਤੁਹਾਨੂੰ ਇਸ ਸਬੰਧੀ ਮਹੱਤਵਪੂਰਣ ਜਾਣਕਾਰੀ ਦੇਣ ਜਾ ਰਹੇ ਹਾਂ।
1. ਬ੍ਰਿਟੇਨ ਨੇ ਕੀਤਾ ਟ੍ਰਾਇਲ
ਡੇਕਸਾਮੇਥਾਸੋਨ ਦਵਾਈ ਦਾ ਟ੍ਰਾਇਲ ਬ੍ਰਿਟੇਨ ਵਿਚ ਆਕਸਫੋਰਡ ਯੂਨੀਵਰਸਿਟੀ ਵੱਲੋਂ ਕੀਤਾ ਗਿਆ। ਕੋਰੋਨਾਵਾਇਰਸ ਦਾ ਇਲਾਜ ਲੱਭਣ ਲਈ ਯੂਨੀਵਰਸਿਟੀ The Recovery Trial ਦੇ ਨਾਮ ਨਾਲ ਕਈ ਦਵਾਈਆਂ ਦਾ ਟ੍ਰਾਇਲ ਕਰ ਰਹੀ ਹੈ। ਟ੍ਰਾਇਲ ਦੌਰਾਨ ਕਰੀਬ 2000 ਲੋਕਾਂ ਨੂੰ ਇਹ ਡੇਕਸਾਮੇਥਾਸੋਨ ਦਿੱਤੀ ਗਈ ਸੀ।
2. ਇੰਨੇ ਮਰੀਜ਼ਾਂ ਦੀ ਬਚੇਗੀ ਜਾਨ
ਡੇਕਸਾਮੇਥਾਸੋਨ ਦਵਾਈ ਦੇ ਬਾਰੇ ਵਿਚ ਦੱਸਿਆ ਗਿਆ ਹੈਕਿ ਇਸ ਨਾਲ ਵੈਂਟੀਲੇਟਰ ਅਤੇ ਆਕਸੀਜਨ ਸਪੋਰਟ 'ਤੇ ਰਹਿਣ ਵਾਲੇ ਲੋਕਾਂ ਨੂੰ ਸਭ ਤੋਂ ਵਧੇਰੇ ਫਾਇਦਾ ਹੋਇਆ। ਹਲਕੇ ਲੱਛਣ ਵਾਲੇ ਲੋਕਾਂ ਨੂੰ ਇਸ ਤੋਂ ਫਾਇਦਾ ਨਹੀਂ ਹੋਇਆ। ਟ੍ਰਾਇਲ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈਕਿ ਵੈਂਟੀਲੇਟਰ 'ਤੇ ਰਹਿਣ ਵਾਲੇ ਮਰੀਜ਼ਾਂ ਦੀ ਮੌਤ ਦਾ ਖਤਰਾ 40 ਫੀਸਦੀ ਤੋਂ ਘੱਟ ਕੇ 28 ਫੀਸਦੀ ਹੋ ਗਿਆ। ਮਤਲਬ ਜੇਕਰ ਪਹਿਲੇ ਵੈਂਟੀਲੇਟਰ 'ਤੇ ਰਹਿਣ ਵਾਲੇ 100 ਲੋਕਾਂ ਵਿਚੋਂ 40 ਨੂੰ ਮੌਤ ਦਾ ਖਤਰਾ ਰਹਿੰਦਾ ਸੀ ਤਾਂ ਇਸ ਦਵਾਈ ਦੀ ਵਰਤੋਂ ਨਾਲ ਖਤਰਾ 28 ਲੋਕਾਂ ਤੱਕ ਹੀ ਰਹਿ ਗਿਆ।
3. ਆਕਸੀਜਨ 'ਤੇ ਰਹਿਣ ਵਾਲੇ ਇੰਨੇ ਮਰੀਜ਼ਾਂ ਨੂੰ ਫਾਇਦਾ
ਅਧਿਐਨ ਮੁਤਾਬਕ ਕੋਰੇਨਾ ਦੇ ਗੰਭੀਰ ਮਾਮਲਿਆਂ ਵਿਚ ਵੈਂਟੀਲੇਟਰ 'ਤੇ ਰਹਿਣ ਵਾਲੇ ਔਸਤਨ 100 ਮਰੀਜ਼ਾਂ ਵਿਚੋਂ 60 ਦੀ ਜਾਨ ਆਮਤੌਰ 'ਤੇ ਬਚਦੀ ਹੈ। ਇਸ਼ ਦਵਾਈ ਦੇ ਜ਼ਰੀਏ ਵੈਂਟੀਲੇਟਰ 'ਤੇ ਰਹਿਣ ਦੇ ਬਾਵਜੂਦ ਕੁੱਲ 72 ਲੋਕ ਠੀਕ ਹੋ ਗਏ।
4. ਇੰਝ ਹੋਵੇਗੀ ਦਵਾਈ ਦੀ ਵਰਤੋਂ
ਬ੍ਰਿਟੇਨ ਦੇ ਮਾਹਰਾਂ ਦਾ ਕਹਿਣਾ ਹੈਕਿ ਦਵਾਈ ਦੀ ਹਲਕੀ ਖੁਰਾਕ ਨਾਲ ਹੀ ਕੋਰੋਨਾ ਨਾਲ ਲੜਨ ਵਿਚ ਮਦਦ ਮਿਲੀ। ਖੋਜੀ ਪ੍ਰੋਫੈਸਰ ਮਾਰਟੀਨ ਲੈਂਡਰੇ ਨੇ ਕਿਹਾ ਕਿ ਜਿੱਥੇ ਵੀ ਸਹੀ ਹੋਵੇ ਹੁਣ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਵਿਚ ਭਰਤੀ ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਣੀ ਚਾਹੀਦੀ ਹੈ ਪਰ ਲੋਕਾਂ ਨੂੰ ਇਹ ਦਵਾਈ ਖੁਦ ਖਰੀਦ ਕੇ ਨਹੀਂ ਖਾਣੀ ਚਾਹੀਦੀ।ਬ੍ਰਿਟੇਨ ਨੇ ਟ੍ਰਾਇਲ ਦਾ ਨਤੀਜਾ ਜਨਤਕ ਹੁੰਦੇ ਹੀ ਕੋਰੋਨਾ ਮਰੀਜ਼ਾਂ 'ਤੇ ਇਸ ਦਵਾਈ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ ਨੇ ਨਤੀਜੇ ਨੂੰ ਸ਼ਾਨਦਾਰ ਦੱਸਿਆ ਹੈ। ਹੋਰ ਦੇਸ਼ਾਂ ਵਿਚ ਵੀ ਇਸ ਦਵਾਈ ਨਾਲ ਜਲਦੀ ਇਲਾਜ ਸ਼ੁਰੂ ਹੋ ਸਕਦਾ ਹੈ।
5. ਕਈ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਉਪਲਬਧ ਹੈ ਦਵਾਈ
ਲੀਡ ਖੋਜੀ ਪ੍ਰੋਫੈਸਰ ਮਾਰਟੀਨ ਲੈਂਡਰੇ ਨੇ ਕਿਹਾ ਕਿ ਡੇਕਸਾਮੇਥਾਸੋਨ ਦਵਾਈ ਦਾ ਇਲਾਜ 10 ਦਿਨਾਂ ਤੱਕ ਚੱਲਦਾ ਹੈ। ਇਸ ਵਿਚ ਪ੍ਰਤੀ ਮਰੀਜ਼ ਸਿਰਫ 481 ਰੁਪਏ (ਬ੍ਰਿਟੇਨ ਵਿਚ) ਖਰਚ ਆਉਂਦਾ ਹੈ। ਇਹ ਦਵਾਈ ਦੁਨੀਆ ਭਰ ਵਿਚ ਉਪਲਬਧ ਹੈ।ਭਾਰਤ ਵਿਚ ਵੀ ਇਹ ਦਵਾਈ ਉਪਲਬਧ ਹੈ। ਇਹ ਦਵਾਈ ਟੈਬਲੇਟ ਅਤੇ ਟੀਕੇ. ਦੋਹਾਂ ਰੂਪਾਂ ਵਿਚ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ।
6. ਇੰਨੀ ਪੁਰਾਣੀ ਹੈ ਡੇਕਸਾਮੇਥਾਸੋਨ
ਇਸ ਦਵਾਈ ਦੀ ਵਰਤੋਂ 1950 ਦੇ ਦਹਾਕੇ ਤੋਂ ਹੀ ਕੀਤੀ ਜਾ ਰਹੀ ਹੈ।ਅਸਥਮਾ ਸਮੇਤ ਕਈ ਹੋਰ ਬੀਮਾਰੀਆਂ ਵਿਚ ਡਾਕਟਰ ਇਹ ਦਵਾਈ ਦਿੰਦੇ ਰਹੇ ਹਨ। ਇਸ ਦਵਾਈ ਦੀ ਵਰਤੋਂ ਪਹਿਲਾਂ ਤੋਂ ਇਨਫਲੈਮੇਸ਼ਨ ਘਟਾਉਣ ਲਈ ਕੀਤੀ ਜਾਂਦੀ ਰਹੀ ਹੈ।
ਦੱਖਣੀ ਕੋਰੀਆ 'ਚ ਕੋਰੋਨਾ ਦੇ 43 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 12,198 ਹੋਈ
NEXT STORY