ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਗੈਰ ਗੋਰੇ ਸ਼ਖਸ ਜੌਰਜ ਫਲਾਇਡ ਦੀ ਹੱਤਿਆ ਦੇ ਦੋਸ਼ੀ ਪੁਲਸ ਕਰਮੀ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਵਾਸ਼ਿੰਗਟਨ ਦੀ ਹੇਨੇਪਿਨ ਕਾਊਂਟੀ ਅਦਾਲਤ ਦੀ ਜੂਰੀ ਨੇ 10 ਘੰਟੇ ਦੀ ਲੰਬੀ ਚਰਚਾ ਦੇ ਬਾਅਦ ਦੋਸ਼ੀ ਪੁਲਸ ਕਰਮੀ ਜੇਰੇਕ ਚਾਉਵਿਨ ਨੂੰ ਸਾਰੇ ਤਿੰਨੇ ਮਾਮਲਿਆਂ ਵਿਚ ਦੋਸ਼ੀ ਪਾਇਆ। ਜੂਰੀ ਨੇ ਡੇਰੇਕ ਚਾਉਵਿਨ ਨੂੰ ਗੈਰ ਇਰਾਦਤਨ ਹੱਤਿਆ, ਤੀਜੇ ਦਰਜੇ ਦੀ ਹੱਤਿਆ ਅਤੇ ਦੂਜੇ ਦਰਜੇ ਦੀ ਬੇਰਹਿਮੀ ਹੱਤਿਆ ਦਾ ਦੋਸ਼ੀ ਮੰਨਿਆ ਹੈ।
ਕੁੱਲ 75 ਸਾਲ ਦੀ ਸਜ਼ਾ
ਅਮਰੀਕੀ ਕਾਨੂੰਨ ਮੁਤਾਬਕ ਦੂਜੇ ਦਰਜੇ ਦੀ ਗੈਰ ਇਰਾਦਤਨ ਹੱਤਿਆ ਵਿਚ ਵੱਧ ਤੋਂ ਵੱਧ 40 ਸਾਲ ਦੀ ਸਜ਼ਾ, ਤੀਜੇ ਦਰਜੇ ਦੀ ਹੱਤਿਆ ਵਿਚ 25 ਸਾਲ ਦੀ ਸਜ਼ਾ ਅਤੇ ਦੂਜੇ ਦਰਜੇ ਦੀ ਬੇਰਹਿਮੀ ਵਾਲੀ ਹੱਤਿਆ ਵਿਚ 10 ਸਾਲ ਦੀ ਸਜ਼ਾ ਜਾਂ 20 ਹਜ਼ਾਕ ਡਾਲਰ ਜੁਰਮਾਨੇ ਦੀ ਵਿਵਸਥਾ ਹੈ। ਅਜਿਹੇ ਵਿਚ ਦੋਸ਼ੀ ਪੁਲਸ ਕਰਮੀ ਡੇਰੇਕ ਚਾਉਵਿਨ ਨੂੰ ਜੇਲ੍ਹ ਵਿਚ 75 ਸਾਲ ਬਿਤਾਉਣੇ ਪੈ ਸਕਦੇ ਹਨ। ਭਾਵੇਂਕਿ ਹੁਣ ਤੱਕ ਇਸ ਸਾਫ ਨਹੀਂ ਹੋਇਆ ਹੈ ਕਿ ਇਹ ਸਾਰੀ ਸਜ਼ਾ ਇਕੱਠੀਆਂ ਚੱਲਣਗੀਆਂ ਜਾਂ ਫਿਰ ਵੱਖੋ-ਵੱਖ।
ਪੜ੍ਹੋ ਇਹ ਅਹਿਮ ਖਬਰ- ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ 'ਤੇ ਰਾਜ
ਅਦਾਲਤ ਨੇ ਸੁਣਾਇਆ ਫ਼ੈਸਲਾ
ਅਦਾਲਤ ਵਿਚ ਫ਼ੈਸਲੇ ਦੇ ਸਮੇਂ ਡੇਰੇਕ ਚਾਉਵਿਨ ਨੂੰ ਹੱਥਕੜੀ ਦੇ ਨਾਲ ਪੇਸ਼ ਕੀਤਾ ਗਿਆ ਸੀ। ਦੋਸ਼ੀ ਪਾਏ ਜਾਣ ਦੇ ਬਾਅਦ ਉਸ ਨੂੰ ਮੰਗਲਵਾਰ ਰਾਤ ਮਿਨੇਸੋਟਾ ਦੀ ਇਕੋਇਕ ਸੁਰੱਖਿਆ ਜੇਲ੍ਹ ਓਕ ਪਾਰਕ ਹਾਈਟਸ ਵਿਚ ਸ਼ਿਫਟ ਕਰ ਦਿੱਤਾ ਗਿਆ। ਜੇਕਰ ਉਸ ਦੀ ਸਾਰੀ ਸਜ਼ਾ ਇਕੱਠੇ ਦਿੱਤੀ ਜਾਂਦੀ ਹੈ ਤਾਂ ਉਸ ਨੂੰ ਜੇਲ੍ਹ ਵਿਚ ਘੱਟੋ-ਘੱਟ ਸਾਢੇ 12 ਸਾਲ ਅਤੇ ਵੱਧ ਤੋਂ ਵੱਧ 40 ਸਾਲ ਬਿਤਾਉਣੇ ਪੈ ਸਕਦੇ ਹਨ।
ਬਾਈਡੇਨ ਨੇ ਫ਼ੈਸਲੇ ਦਾ ਕੀਤਾ ਸਵਾਗਤ
ਅਦਾਲਤ ਦੇ ਇਸ ਫ਼ੈਸਲੇ ਦਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸਵਾਗਤ ਕੀਤਾ ਹੈ। ਉਹਨਾਂ ਨੇ ਕਿਹਾ,''ਇਹ ਫ਼ੈਸਲਾ ਜੌਰਜ ਨੂੰ ਵਾਪਸ ਨਹੀਂ ਲਿਆ ਸਕਦਾ ਪਰ ਇਸ ਤੋਂ ਸਾਨੂੰ ਇਹ ਪਤਾ ਚੱਲੇਗਾ ਕਿ ਅਸੀਂ ਅੱਗੇ ਕੀ ਕਰ ਸਕਦੇ ਹਾਂ। ਉਸ ਦੇ ਅਖੀਰੀ ਸ਼ਬਦ ਸਨ-'ਮੈਂ ਸਾਹ ਨਹੀਂ ਲੈ ਸਕਦਾ।' ਅਸੀਂ ਇਹਨਾਂ ਸ਼ਬਦਾਂ ਨੂੰ ਮਰਨ ਨਹੀਂ ਦੇ ਸਕਦੇ। ਸਾਨੂੰ ਇਹਨਾਂ ਨੂੰ ਸੁਣਨਾ ਹੋਵੇਗਾ। ਅਸੀਂ ਇਸ ਤੋਂ ਭੱਜ ਨਹੀਂ ਸਕਦੇ।
ਨੋਟ- ਜੌਰਜ ਫਲਾਇਡ ਮਾਮਲਾ : ਸਾਬਕਾ ਪੁਲਸ ਅਧਿਕਾਰੀ ਦੋਸ਼ੀ ਕਰਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਵੀਨ ਐਲੀਜ਼ਾਬੇਥ ਦਾ ਅੱਜ 95ਵਾਂ ਜਨਮਦਿਨ, 7 ਦਹਾਕਿਆਂ ਤੋਂ ਕਰ ਰਹੀ ਹੈ ਬ੍ਰਿਟੇਨ 'ਤੇ ਰਾਜ
NEXT STORY