ਇੰਟਰਨੈਸ਼ਨਲ ਡੈਸਕ (ਬਿਊਰੋ): ਅਫਗਾਨਿਸਤਾਨ ਵਿਚ ਤਾਇਨਾਤ ਜਰਮਨੀ ਅਤੇ ਇਟਲੀ ਦੇ ਸੈਨਿਕਾਂ ਦੀ ਆਖਰੀ ਟੁੱਕੜੀ ਦੀ ਬੁੱਧਵਾਰ ਨੂੰ ਦੇਸ਼ ਵਾਪਸੀ ਹੋ ਗਈ। ਇਸ ਮੌਕੇ ਇਕ ਸਾਦੇ ਸਮਾਰੋਹ ਜ਼ਰੀਏ ਉਹਨਾਂ ਦਾ ਸਵਾਗਤ ਕੀਤਾ ਗਿਆ। ਕਰੀਬ 20 ਸਾਲ ਪਹਿਲਾਂ ਯੂਰਪੀ ਸੈਨਿਕਾਂ ਦੀ ਪਹਿਲੀ ਤਾਇਨਾਤੀ ਅਫਗਾਨਿਸਤਾਨ ਵਿਚ ਕੀਤੀ ਗਈ ਸੀ। ਇਹਨਾਂ ਸੈਨਿਕਾਂ ਦੀ ਵਾਪਸੀ ਹੋਰ ਯੂਰਪੀ ਸਹਿਯੋਗੀ ਦੇਸ਼ਾਂ ਵੱਲੋਂ ਹਾਲ ਦੇ ਦਿਨਾਂ ਅਤੇ ਹਫਤੇ ਵਿਚ ਬਿਨਾਂ ਕਿਸੇ ਵੱਡੇ ਸਮਾਰੋਹ ਦੇ ਆਪਣੇ ਸੈਨਿਕਾਂ ਨੂੰ ਬੁਲਾਉਣ ਮਗਰੋਂ ਹੋਈ। ਇਸ ਦੇ ਨਾਲ ਹੀ ਅਫਗਾਨਿਸਤਾਨ ਵਿਚ ਪੱਛਮੀ ਦੇਸ਼ਾਂ ਦੀ ਮੁਹਿੰਮ ਦੀ ਸਮਾਪਤੀ ਹੋ ਰਹੀ ਹੈ ਕਿਉਂਕਿ ਖੁਦ ਅਮਰੀਕਾ ਆਪਣੇ ਸੈਨਿਕਾਂ ਦੀ ਵਾਪਸੀ ਕਰ ਰਿਹਾ ਹੈ।
ਕਈ ਦੇਸ਼ਾਂ ਦੀ ਘੋਸ਼ਣਾ ਤੋਂ ਸਪਸ਼ੱਟ ਹੋ ਗਿਆ ਹੈ ਕਿ ਜ਼ਿਆਦਾਤਰ ਯੂਰਪੀ ਦੇਸ਼ਾਂ ਦੇ ਸੈਨਿਕ ਅਫਗਾਨਿਸਤਾਨ ਤੋਂ ਵਾਪਸ ਆ ਚੁੱਕੇ ਹਨ ਪਰ ਨਾਟੋ ਨੇ ਹੁਣ ਤੱਕ ਨਹੀਂ ਦੱਸਿਆ ਕਿ ਮਿਸ਼ਨ ਵਿਚ ਸਹਿਯੋਗ ਕਰਨ ਲਈ ਹੁਣ ਕਿੰਨੇ ਦੇਸ਼ਾਂ ਦੇ ਸੈਨਿਕ ਬਚੇ ਹਨ। ਜਰਮਨੀ ਨੇ ਬਿਆਨ ਜਾਰੀ ਕਰਕੇ ਜਨਤਕ ਤੌਰ 'ਤੇ 20 ਸਾਲ ਤੋਂ ਅਫਗਾਨਿਸਤਾਨ ਵਿਚ ਤਾਇਨਾਤ ਆਪਣੇ ਸਾਰੇ ਸੈਨਿਕਾਂ ਦੀ ਵਾਪਸੀ ਦੀ ਘੋਸ਼ਣਾ ਕੀਤੀ। ਇੱਥੋਂ ਦੇ ਰੱਖਿਆ ਮੰਤਰਾਲੇ ਨੇ ਜਰਮਨ ਸੈਨਿਕਾਂ ਨੂੰ ਲੈ ਕੇ ਜਹਾਜ਼ ਦੇ ਮੰਗਲਵਾਰ ਸ਼ਾਮ ਨੂੰ ਅਫਗਾਨਿਸਤਾਨ ਤੋਂ ਉਡਾਣ ਭਰਨ ਮਗਰੋਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਵ੍ਹਾਈਟ ਹਾਊਸ 'ਚ 56 ਫੀਸਦੀ ਅਹੁਦਿਆਂ 'ਤੇ ਔਰਤਾਂ, ਤਨਖਾਹ 'ਚ ਮਾਮੂਲੀ ਫਰਕ
ਤਿੰਨ ਕਾਰਗੋ ਜਹਾਜ਼ ਬੁੱਧਵਾਰ ਦੁਪਹਿਰ ਉੱਤਰੀ ਜਰਮਨੀ ਦੇ ਵੁਨਸਟੋਰਫ ਹਵਾਈ ਠਿਕਾਣੇ 'ਤੇ ਉਤਰੇ। ਅਫਗਾਨਿਸਤਾਨ ਤੋਂ ਪਰਤੇ ਸੈਨਿਕ ਮਾਸਕ ਪਹਿਨੇ ਹੋਏ ਸਨ ਅਤੇ ਉਹਨਾਂ ਦੇ ਸਵਦੇਸ਼ ਪਰਤਣ 'ਤੇ ਸੰਖੇਪ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਕੋਰੋਨਾ ਵਾਇਰਸ ਕਾਰਨ ਵੱਡੇ ਪੱਧਰ 'ਤੇ ਸਵਾਗਤ ਸਮਾਰੋਹ ਆਯੋਜਿਤ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- 7 ਸਾਲਾ ਬੱਚੇ ਨੂੰ ਲੰਡਨ ਤੋਂ ਇਟਲੀ ਲੈ ਗਈ ਮੌਤ! ਪਾਸਤਾ ਖਾਂਦੇ ਹੀ ਨਿਕਲੀ ਜਾਨ
7 ਸਾਲਾ ਬੱਚੇ ਨੂੰ ਲੰਡਨ ਤੋਂ ਇਟਲੀ ਲੈ ਗਈ ਮੌਤ! ਪਾਸਤਾ ਖਾਂਦੇ ਹੀ ਨਿਕਲੀ ਜਾਨ
NEXT STORY