ਬਰਲਿਨ(ਬਿਊਰੋ)— ਜਰਮਨ ਦੀ ਚਾਂਸਲਰ ਅੰਜੇਲਾ ਮਰਕੇਲ ਨੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ 'ਤੇ ਇਕ ਸਮਝੌਤੇ 'ਤੇ ਪਹੁੰਚਣ ਵਿਚ ਸਫਲਤਾ ਹਾਸਲ ਕੀਤੀ ਹੈ। ਮਰਕੇਲ ਨੇ ਇਸ ਮਾਮਲੇ ਵਿਚ ਗ੍ਰਹਿ ਮੰਤਰੀ ਨਾਲ ਰਾਜਨੀਤਕ ਗਤੀਰੋਧ ਖਤਮ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਸਰਕਾਰ 'ਤੇ ਛਾਇਆ ਸੰਕਟ ਵੀ ਖਤਮ ਹੋ ਗਿਆ ਹੈ। ਮੰਤਰੀ ਹੋਰਸਟ ਸੀਹੋਫਰ ਨੇ ਸੋਮਵਾਰ ਨੂੰ ਇਮੀਗ੍ਰੇਸ਼ਨ ਵਿਵਾਦ 'ਤੇ ਘੰਟਿਆਂ ਤੱਕ ਗੱਲਬਾਤ ਤੋਂ ਬਾਅਦ ਅਸਤੀਫਾ ਦੇਣ ਦੀ ਧਮਕੀ ਨੂੰ ਵਾਪਸ ਲੈ ਲਿਆ। ਇਸ ਵਿਵਾਦ ਨੂੰ ਲੈ ਕੇ ਮਰਕੇਲ ਦੀ ਅਗਵਾਈ ਵਾਲੀ 4 ਮਹੀਨੇ ਪੁਰਾਣੀ ਗਠਜੋੜ ਸਰਕਾਰ ਨੂੰ ਡਿਗਾਉਣ ਦੀ ਧਮਕੀ ਦਿੱਤੀ ਗਈ ਸੀ। ਸੀਹੋਫਰ ਦਾ ਜਰਮਨੀ ਦੀ ਦੱਖਣੀ ਸਰਹੱਦ 'ਤੇ ਪਹੁੰਚ ਰਹੇ ਸ਼ਰਨ ਮੰਗਨ ਵਾਲਿਆਂ ਨਾਲ ਨਜਿੱਠਣ ਦੇ ਤਰੀਕੇ ਨੂੰ ਲੈ ਕੇ ਮਰਕੇਲ ਨਾਲ ਮਤਭੇਦ ਸੀ।
ਸੀਹੋਫਰ ਕ੍ਰਿਸ਼ਚਿਅਨ ਸੋਸ਼ਲ ਯੂਨੀਅਨ (ਸੀ.ਐੱਸ.ਯੂ.) ਦੇ ਨੇਤਾ ਹਨ। ਇਹ ਮਰਕੇਲ ਦੀ ਕ੍ਰਿਸ਼ਚਿਅਨ ਡੈਮੋਕ੍ਰੇਟ ਦੀ ਸਹਿਯੋਗੀ ਪਾਰਟੀ ਹੈ। ਸੀਹੋਫਰ ਨੇ ਇਸ ਤੋਂ ਪਹਿਲਾਂ ਐਤਵਾਰ ਨੂੰ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਤੇ ਸੀ.ਐੱਸ.ਯੂ. ਦੇ ਨੇਤਾ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਪਰ ਬਾਅਦ ਵਿਚ ਸੀ.ਐੱਸ.ਯੂ. ਦੇ ਸਹਿਯੋਗੀਆਂ ਨੇ ਉਨ੍ਹਾਂ ਨੂੰ ਮਰਕੇਲ ਨਾਲ ਅਸਹਿਮਤੀ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਮਿਲਣ ਲਈ ਮਨਾਇਆ। ਮਰਕੇਲ ਨੇ ਸੋਮਵਾਰ ਦੀ ਵਾਰਤਾ ਤੋਂ ਬਾਅਦ ਆਸਟ੍ਰੀਆਈ ਸਰਹੱਦ 'ਤੇ ਕੰਟਰੋਲ ਮਜ਼ਬੂਤ ਕਰਨ ਦੀ ਸਹਿਮਤੀ ਜਤਾਈ, ਜਿਸ ਨਾਲ ਅਜਿਹੇ ਲੋਕਾਂ ਨੂੰ ਜਰਮਨੀ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਸਕੇ, ਜਿਨ੍ਹਾਂ ਨੇ ਦੂਜੇ ਯੂਰਪੀ ਸੰਘ ਦੇ ਦੇਸ਼ਾਂ ਵਿਚ ਸ਼ਰਨ ਲਈ ਅਰਜ਼ੀ ਦਿੱਤੀ ਹੋਈ ਹੈ। ਇਨ੍ਹਾਂ ਨੂੰ ਰੋਕਣ ਲਈ ਟ੍ਰਾਂਜ਼ਿਟ ਕੇਂਦਰ ਬਣਾਏ ਜਾਣਗੇ, ਜਦੋਂ ਤੱਕ ਕਿ ਉਹ ਵਾਪਸ ਨਹੀਂ ਭੇਜੇ ਜਾਂਦੇ।
ਚਾਂਸਲਰ ਨੇ ਇਸ ਸਮਝੌਤੇ ਨੂੰ ਗੱਲਬਾਤ ਤੋਂ ਬਾਅਦ ਇਕ ਚੰਗਾ ਸਮਝੌਤਾ ਦੱਸਿਆ। ਹਾਲਾਂਕਿ ਰਿਪੋਰਟਾਂ ਮੁਤਾਬਕ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਇਹ ਆਸਟ੍ਰੀਆ ਨਾਲ ਸਰਹੱਦ 'ਤੇ ਕਿਵੇਂ ਕੰਮ ਕਰੇਗਾ। ਆਸਟ੍ਰੀਆ ਸਰਕਾਰ ਨੇ ਕਿਹਾ ਕਿ ਉਹ ਆਪਣੀਆਂ ਦੱਖਣੀ ਸਰਹੱਦਾਂ ਦੀ ਰੱਖਿਆ ਲਈ ਉਪਾਅ ਕਰੇਗੀ ਅਤੇ ਉਸ ਨੇ ਜਰਮਨੀ ਦੇ ਫੈਸਲੇ 'ਤੇ ਇਕ ਸਪੱਸ਼ਟੀਕਰਨ ਮੰਗਿਆ ਹੈ। ਸੀਹੋਰਫ ਨੇ ਬਰਲਿਨ ਵਿਚ ਸੀ.ਡੀ.ਯੂ. ਦਾ ਹੈਡਕੁਆਰਟਰ ਛੱਡਣ ਤੋਂ ਪਹਿਲਾਂ ਕਿਹਾ, 'ਸੀ.ਡੀ.ਯੂ. ਅਤੇ ਸੀ.ਐੱਸ.ਯੂ. ਵਿਚਕਾਰ ਚਰਚਾ ਤੋਂ ਬਾਅਦ ਅਸੀਂ ਇਕ ਸਮਝੌਤੇ 'ਤੇ ਪਹੁੰਚੇ ਹਾਂ ਕਿ ਅਸੀਂ ਕਿਵੇਂ ਭਵਿੱਖ ਵਿਚ ਜਰਮਨੀ ਅਤੇ ਆਸਟ੍ਰੀਆ ਵਿਚਕਾਰ ਸਰਹੱਦ 'ਤੇ ਗੈਰ-ਕਾਨੂੰਨੀ ਪ੍ਰਵਾਸਨ ਨੂੰ ਰੋਕ ਸਕਦੇ ਹਾਂ।'
ਅਮਰੀਕਾ ਨੂੰ ਅੱਜ ਦੇ ਹੀ ਦਿਨ ਮਿਲੀ ਸੀ ਆਜ਼ਾਦੀ, ਜਾਣੋ ਪੂਰੀ ਕਹਾਣੀ
NEXT STORY