ਨਿਊਯਾਰਕ- ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਜਰਮਨ ਸ਼ੈਫਰਡ ਕੁੱਤੇ ਦੀ ਮੌਤ ਹੋ ਗਈ ਹੈ। ਕਿਸੇ ਕੁੱਤੇ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਇਹ ਪਹਿਲਾ ਪੁਸ਼ਟ ਮਾਮਲਾ ਸੀ। ਸਟੇਟਨ ਆਈਲੈਂਡ ਦੇ ਰਾਬਰਟ ਅਤੇ ਐਲਿਸਨ ਮਾਹਨੀ ਨੇ ਰਾਸ਼ਟਰੀ ਜਿਓਗ੍ਰਾਫਕ ਨੂੰ ਦੱਸਿਆ ਕਿ ਉਨ੍ਹਾਂ ਦੇ 7 ਸਾਲ ਦੇ ਕੁੱਤੇ 'ਬਡੀ' ਨੂੰ ਅਪ੍ਰੈਲ ਮਹੀਨੇ ਦੇ ਮੱਧ ਵਿਚ ਸਾਹ ਲੈਣ ਵਿਚ ਪਰੇਸ਼ਾਨੀ ਹੋਣ ਲੱਗੀ ਸੀ ਅਤੇ ਉਹ ਕਈ ਹਫਤੇ ਤੱਕ ਵਾਇਰਸ ਦੀ ਲਪੇਟ ਵਿਚ ਰਿਹਾ।
ਜਾਨਵਰਾਂ ਦੇ ਡਾਕਟਰ ਨੇ ਮਈ ਵਿਚ ਬਡੀ ਦੀ ਜਾਂਚ ਕੀਤੀ,ਜਿਸ ਵਿਚ ਉਸ ਦੇ ਕੋਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਅਮਰੀਕਾ ਦੇ ਖੇਤੀ ਵਿਭਾਗ ਨੇ ਜੂਨ ਵਿਚ ਜਾਣਕਾਰੀ ਦਿੱਤੀ ਸੀ ਕਿ ਨਿਊਯਾਰਕ ਵਿਚ ਇਕ ਜਰਮਨ ਸ਼ੈਫਰਡ ਕੁੱਤਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਜੋ ਪਹਿਲਾ ਮਾਮਲਾ ਹੈ। ਬਡੀ ਦੀ ਹਾਲਤ ਹੋਰ ਖਰਾਬ ਹੋਣ ਨਾਲ 11 ਜੁਲਾਈ ਨੂੰ ਉਸ ਨੂੰ ਦਰਦ ਰਹਿਤ ਮੌਤ ਦੇ ਦਿੱਤੀ ਗਈ। ਬਡੀ ਦੀ ਖੂਨ ਦੀ ਜਾਂਚ ਵਿਚ ਪ੍ਰਤੀਰੋਧੀ ਪ੍ਰਣਾਲੀ ਦੇ ਕੈਂਸਰ ਦਾ ਵੀ ਪਤਾ ਲੱਗਾ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਸ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਜਾਂ ਨਹੀਂ। ਖੇਤੀ ਵਿਭਾਗ ਨੇ ਅਮਰੀਕਾ ਵਿਚ ਕਈ ਜਾਨਵਰਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ 12 ਕੁੱਤੇ, 10 ਬਿੱਲੀਆਂ, ਇਕ ਬਾਘ ਅਤੇ ਇਕ ਸ਼ੇਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਵਿਭਾਗ ਨੇ ਕਿਹਾ ਕਿ ਪਸ਼ੂਆਂ ਤੋਂ ਕੋਰੋਨਾ ਵਾਇਰਸ ਫੈਲਣ ਦੇ ਸਬੂਤ ਨਹੀਂ ਮਿਲੇ ਪਰ ਅਜਿਹਾ ਲੱਗਦਾ ਹੈ ਕਿ ਕੁਝ ਸਥਿਤੀਆਂ ਵਿਚ ਲੋਕਾਂ ਤੋਂ ਇਹ ਵਾਇਰਸ ਜਾਨਵਰਾਂ ਵਿਚ ਫੈਲ ਸਕਦਾ ਹੈ।
WHO ਦੀ ਚਿਤਾਵਨੀ, ਕੋਰੋਨਾ ਨਾਲ ਜਿਊਣਾ ਸਿੱਖ ਲਓ, ਨੌਜਵਾਨਾਂ ਨੂੰ ਵੀ ਹੈ ਖ਼ਤਰਾ
NEXT STORY