ਬਰਲਿਨ— ਜਰਮਨੀ 'ਚ ਇਕ ਸੈਲਾਨੀ ਬੱਸ ਅਤੇ ਇਕ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਬੱਚਿਆਂ ਸਮੇਤ 25 ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਜ਼ਖਮੀਆਂ 'ਚ 21 ਬੱਚੇ ਸ਼ਾਮਲ ਹਨ। ਸ਼ਨੀਵਾਰ ਨੂੰ ਜਰਮਨੀ ਦੇ ਥੁਰਿੰਗੀਆ ਸੂਬੇ 'ਚ ਇਹ ਹਾਦਸਾ ਵਾਪਰਿਆ।
ਜਾਣਕਾਰੀ ਮੁਤਾਬਕ 49 ਬੱਚਿਆਂ ਸਮੇਤ 6 ਅਧਿਆਪਕ ਬੱਸ 'ਚ ਸਵਾਰ ਹੋ ਕੇ ਟੂਰ 'ਤੇ ਜਾ ਰਹੇ ਸਨ। ਬੱਚਿਆਂ ਦੀ ਉਮਰ 16 ਤੋਂ 18 ਸਾਲ ਦੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ 'ਚ ਬੱਸ ਡਰਾਈਵਰ, ਇਕ ਅਧਿਆਪਕ ਅਤੇ 21 ਬੱਚੇ ਸ਼ਾਮਲ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਦੋ ਹੈਲੀਕਾਪਟਰ, 7 ਐਂਬੂਲੈਂਸ ਕਾਰਾਂ ਅਤੇ 9 ਫਾਇਰ ਫਾਈਟਰ ਗੱਡੀਆਂ ਘਟਨਾ ਵਾਲੇ ਸਥਾਨ 'ਤੇ ਪੁੱਜ ਗਈਆਂ ਹਨ। ਅਜੇ ਤਕ ਇਹ ਨਹੀਂ ਪਤਾ ਲੱਗਾ ਕਿ ਹਾਦਸਾ ਕਿਸ ਦੀ ਲਾਪਰਵਾਹੀ ਕਾਰਨ ਵਾਪਰਿਆ। ਫਿਲਹਾਲ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਰਹੀ ਹੈ।
ਅਮਰੀਕਾ ਨੇ ਈਰਾਨ ਦੇ ਪੈਟ੍ਰੋਕੈਮੀਕਲ ਗਰੁੱਪ 'ਤੇ ਲਗਾਈ ਰੋਕ
NEXT STORY