ਬਰਲਿਨ - ਜਰਮਨੀ ਦੇ ਪੱਛਮੀ ਇਲਾਕੇ 'ਚ ਰਾਜ ਮਾਰਗ 'ਤੇ ਕੱਲ ਦੇਰ ਰਾਤ ਇਕ ਬਸ ਦੇ ਹਾਦਸਾਗ੍ਰਸਤ ਹੋਣ ਨਾਲ 2 ਚਾਲਕਾਂ ਸਮੇਤ 40 ਲੋਕ ਜ਼ਖਮੀ ਹੋ ਗਏ। ਬਿਲਫੇਲਡ ਸ਼ਹਿਰ ਦੀ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਚਾਲਕ ਦੇ ਕੰਟਰੋਲ ਖੋਹਣ ਕਾਰਨ ਬਸ ਉਲਟ ਗਈ, ਜਿਸ 'ਚ 40 ਲੋਕ ਜ਼ਖਮੀ ਹੋ ਗਏ। ਜਿਨ੍ਹਾਂ 'ਚੋਂ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਲਿਚੇਨਾਓ ਅਤੇ ਮਰਸਬਰਗ ਸ਼ਹਿਰਾਂ ਦੇ ਵਿਚਾਲੇ ਏ-44 ਆਟੋਬਾਨ 'ਤੇ ਹੋਈ। ਜ਼ਿਕਰਯੋਗ ਹੈ ਕਿ ਇਸ ਘਟਨਾ ਕਾਰਨ ਪੂਰੀ ਸੜਕ 4 ਘੰਟਿਆਂ ਤੱਕ ਬੰਦ ਰਹੀ।
ਚੋਰਾਂ ਨੇ ਦਿਖਾਈ ਬਿਜਲੀ ਦੀ ਫੁਰਤੀ, 30 ਸੈਕਿੰਡ 'ਚ ਉਡਾਏ ਕਰੀਬ 21 ਲੱਖ ਦੇ ਕੱਪੜੇ
NEXT STORY