ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਬ੍ਰਿਸਬੇਨ ਵੱਲੋਂ ਇਤਿਹਾਸਿਕ ਪਹਿਲਕਦਮੀ ਕਰਦਿਆਂ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲਾ 'ਗਿੱਧਾ ਕੱਪ' ਕਰਵਾਇਆ ਗਿਆ। ਇਸ ਗਿੱਧਾ ਕੱਪ ਲਈ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਵੱਖ-ਵੱਖ ਮਿਊਜ਼ਿਕ ਅਤੇ ਲਾਈਵ ਕੈਟਾਗਰੀ ਕੁੱਲ 22 ਟੀਮਾਂ ਨੇ ਸ਼ਿਰਕਤ ਕੀਤੀ। ਇਹ 'ਗਿੱਧਾ ਕੱਪ' ਆਸਟ੍ਰੇਲੀਆ ਦੀ ਧਰਤੀ 'ਤੇ ਪੰਜਾਬੀ ਲੋਕ ਨਾਚਾਂ ਲਈ ਸੱਭਿਆਚਾਰਕ ਪਹਿਲਕਦਮੀ ਵਜੋਂ ਨਵੀਂ ਪੀੜ੍ਹੀ ਲਈ ਇੱਕ ਨਵਾਂ ਇਤਿਹਾਸ ਸਿਰਜ ਗਿਆ।
ਇਹ ਗਿੱਧਾ ਸਥਾਨਿਕ ਸੈਂਟ ਜੌਹਨ ਕਾਲਜ ਫਾਰੈਸਟ ਲੇਕ ਦੇ ਆਡੀਟੋਰੀਅਮ ਵਿਚ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ 700 ਤੋਂ ਜ਼ਿਆਦਾ ਸੀਟਾਂ ਵਾਲੇ ਖਚਾਖੱਚ ਭਰੇ ਹਾਲ ਵਿਚ ਸਾਰਾ ਦਿਨ ਦਰਸ਼ਕ ਬਹੁਤ ਹੀ ਉਤਸ਼ਾਹ ਨਾਲ ਬੈਠੇ ਰਹੇ। 'ਗਿੱਧਾ ਕੱਪ' ਦੀ ਸ਼ੁਰੂਆਤ ਐਸ਼ੋਸੀਏਸ਼ਨ ਦੀ ਮੀਤ ਪ੍ਰਧਾਨ ਗੁਣਦੀਪ ਕੌਰ ਘੁੰਮਣ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਮਿਊਜ਼ਿਕ ਕੈਟਾਗਰੀ ਤਹਿਤ ਤਿੰਨ ਉਮਰ ਗਰੁਪਾਂ ਦੇ ਮੁਕਾਬਲੇ ਹੋਏ। ਜਿਸ ਵਿਚ ਸਬ ਜੂਨੀਅਰ ਕੈਟਾਗਰੀ ਤਹਿਤ ਗਿੱਧਾ ਵਾਜਾਂ ਮਾਰਦਾ ਨੇ ਪਹਿਲਾ ਸਥਾਨ, ਰੂਹ ਪੰਜਾਬ ਦੀ ਅਤੇ ਸੁਰਤਾਲ ਕਲਚਰਲ ਐਸ਼ੋਸੀਏਸ਼ਨ ਨੇ ਦੂਸਰਾ ਸਥਾਨ ਅਤੇ ਹੁਨਰ ਏ ਰੀਜੈਂਟ ਪਾਰਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੂਨੀਅਰ ਕੈਟਾਗਰੀ ਤਹਿਤ ਸੁਰਤਾਲ ਕਲਚਰਲ ਐਸ਼ੋਸੀਏਸ਼ਨ ਨੇ ਪਹਿਲਾ, ਹਿਪ ਹੋਪ ਭੰਗੜਾ ਨੇ ਦੂਸਰਾ ਅਤੇ ਫੋਕ ਬਲਾਸਟਰਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬਾਲਗ ਵਰਗ ਵਿਚ ਲੋਗਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਨੇ ਪਹਿਲਾ ਸਥਾਨ, ਐੱਸ ਬੀ ਐੱਸ ਕਲੱਬ ਨਿਊਜ਼ੀਲੈਂਡ ਨੇ ਦੂਸਰਾ, ਸੁਰਤਾਲ ਕਲਚਰਲ ਐਸ਼ੋਸੀਏਸ਼ਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੌਲਿਕ (ਲਾਈਵ) ਕੈਟਾਗਰੀ ਦੇ ਜੂਨੀਅਰ ਵਰਗ ਵਿਚ ਪੰਜਾਬ ਹੈਰੀਟੇਜਰਜ ਲੋਕ ਕਲਾਵਾਂ ਅਕਾਦਮੀ ਨੇ ਪਹਿਲਾ, ਸੁਰਤਾਲ ਕਲਚਰਲ ਐਸ਼ੋਸੀਏਸ਼ਨ ਨੇ ਦੂਸਰਾ ਅਤੇ ਫੋਕ ਬਲਾਸਟਰਜ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲਾਈਵ ਕੈਟਾਗਰੀ ਦੇ ਬਾਲਗ ਵਰਗ ਵਿਚ ਸੁਰਤਾਲ ਕਲਚਰਲ ਐਸ਼ੋਸੀਏਸ਼ਨ ਨੇ ਪਹਿਲਾ, ਫੋਕ ਬਲਾਸਟਰਜ ਨੇ ਦੂਸਰਾ ਅਤੇ ਇਪਸਾ ਨੇ ਹਿਪ ਹੋਪ ਭੰਗੜਾ ਅਕਾਦਮੀ ਨਾਲ ਸਾਂਝੇ ਰੂਪ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਮਿਊਜ਼ਿਕ ਗਿੱਧਾ ਕੈਟਾਗਰੀ ਵਿਚ ਪ੍ਰਸਿੱਧ ਗਿੱਧਾ ਕੋਚ ਅਤੇ ਸੱਭਿਆਚਾਰਕ ਕਾਰਕੁੰਨ ਪਾਲ ਸਿੰਘ ਸਮਾਉ, ਹਰਜੀਤ ਕੌਰ ਸਿਡਨੀ, ਨਵਨੀਤ ਕੌਰ ਸਿਡਨੀ ਅਤੇ ਜਸਪ੍ਰੀਤ ਕੌਰ ਮੈਲਬੌਰਨ ਨੇ ਬਤੌਰ ਜੱਜ ਭੂਮਿਕਾ ਨਿਭਾਈ। ਸਮਾਗਮ ਦੇ ਪਹਿਲੇ ਸ਼ੈਸ਼ਨ ਦੇ ਅੰਤ ਵਿਚ ਰਾਜਦੀਪ ਸਿੰਘ ਲਾਲੀ ਵੱਲੋਂ ਆਏ ਹੋਏ ਦਰਸ਼ਕਾਂ, ਟੀਮਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਦਸਤਾਰ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ : ਭਾਈ ਸੰਦੀਪ ਸਿੰਘ
ਲਾਈਵ ਗਿੱਧਾ ਕੈਟਾਗਰੀ ਵਿਚ ਅਮਰ ਨੂਰੀ, ਸਰਬਜੀਤ ਮਾਂਗਟ ਅਤੇ ਪ੍ਰੋ. ਰਵਿੰਦਰਜੀਤ ਕੌਰ ਜੱਜ ਪੈਨਲ ਵਿਚ ਸ਼ਾਮਲ ਸਨ। ਇਸ ਸ਼ੈਸ਼ਨ ਦੇ ਅਰੰਭਿਕ ਸ਼ਬਦ ਸਰਬਜੀਤ ਸੋਹੀ ਵੱਲੋਂ ਬੋਲੇ ਗਏ। ਇਸ ਸਮਾਗਮ ਵਿੱਚ ਬ੍ਰਿਸਬੇਨ ਸ਼ਹਿਰ ਦੀਆਂ ਨਾਮਵਰ ਹਸਤੀਆਂ ਰਛਪਾਲ ਹੇਅਰ ਅਤੇ ਮਨਜੀਤ ਬੋਪਾਰਾਏ ਨੂੰ ਉਹਨਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਯੋਗਦਾਨ ਲਈ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੋਂ ਆਏ ਨਾਮਵਰ ਚਿਹਰਿਆਂ ਵਿੱਚ ਪ੍ਰਭਜੋਤ ਸਿੰਘ ਸੰਧੂ (ਸਿਡਨੀ) ਹਰਲਾਲ ਸਿੰਘ (ਪਰਥ) ਬਿੱਕਰ ਬਾਈ (ਮੈਲਬੌਰਨ) ਸ਼ਰਨਦੀਪ ਸਿੰਘ (ਆਕਲੈਂਡ) ਅਤੇ ਗਾਇਕ ਕੁਲਜੀਤ ਸੰਧੂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਹਰਲਾਲ ਸਿੰਘ ਵੱਲੋਂ ਮਲਵੱਈ ਬੋਲੀਆਂ ਨਾਲ ਵਧੀਆ ਰੰਗ ਬੰਨਿਆ, ਪ੍ਰਭਜੋਤ ਸਿੰਘ ਸੰਧੂ ਨੇ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਦੇ ਇਸ ਉਪਰਾਲੇ ਨੂੰ ਬਹੁਤ ਹੀ ਉੱਤਮ ਦੱਸਿਆ ਅਤੇ ਕਿਹਾ ਕਿ ਇਸ ਪਹਿਲਕਦਮੀ ਨਾਲ ਆਸਟ੍ਰੇਲੀਆ ਵਿੱਚ ਗਿੱਧੇ ਨੂੰ ਹੋਰ ਹੁਲਾਰਾ ਮਿਲੇਗਾ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਸੰਸਥਾ ਦੇ ਪ੍ਰਧਾਨ ਰੁਪਿੰਦਰ ਸਿੰਘ ਵੱਲੋਂ ਪੰਜਾਬੀ ਫੋਕ ਡਾਂਸ ਐਸ਼ੋਸੀਏਸ਼ਨ ਦੇ ਗਠਨ, ਮਨੋਰਥ ਅਤੇ ਗਿੱਧਾ ਕੱਪ ਲਈ ਹੋਈ ਤਿਆਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਚਾਨਣ ਪਾਇਆ ਗਿਆ।
ਇਸ ਗਿੱਧਾ ਕੱਪ ਕਮੇਟੀ ਦੇ ਮੈਂਬਰ ਮਨਦੀਪ ਸਿੰਘ, ਮਲਕੀਤ ਸਿੰਘ ਧਾਲੀਵਾਲ, ਸੁਨੀਤਾ ਸੈਣੀ, ਹਰਪ੍ਰੀਤ ਕੌਰ, ਚਰਨਜੀਤ ਸਿੰਘ ਕਾਹਲੋਂ, ਹਰਕਮਲ ਸੈਣੀ ਆਦਿ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕੱਪ ਨੂੰ ਸਫਲ ਬਣਾਇਆ। ਸਹਾਇਕ ਕਮੇਟੀ ਵਿੱਚ ਵਰੁਣ ਭਿਰਗੂ, ਗੁਰਪ੍ਰੀਤ ਸਿੰਘ ਪ੍ਰੀਤ ਅਤੇ ਪ੍ਰਭਜੋਤ ਸਿੰਘ ਰੰਧਾਵਾ ਨੇ ਸਟੇਜ ਪ੍ਰਬੰਧ ਵਿੱਚ ਵਧੀਆ ਭੂਮਿਕਾ ਨਿਭਾਈ ਗਿੱਧਾ ਕੱਪ ਦੇ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਜੋਤੀ ਬੈਂਸ, ਰਿੱਕੀ ਸਿੱਧੂ, ਅਮਨ ਔਲਖ ਅਤੇ ਗੁਰਦੀਪ ਜਗੇੜਾ ਵੱਲੋਂ ਸਾਂਝੇ ਰੂਪ ਵਿੱਚ ਬਾਖੂਬੀ ਨਿਭਾਈ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਮਾਹਲ, ਪ੍ਰੀਤਮ ਸਿੰਘ ਝੱਜ, ਪਿੰਕੀ ਸਿੰਘ ਲਿਬਰਲ ਪਾਰਟੀ, ਪਾਲ ਰਾਊਕੇ, ਕਮਨ ਬਰਾੜ, ਪਰਵੀ ਸਿੰਘ, ਸ਼ਮਸ਼ੇਰ ਚੀਮਾ, ਹਰਮਨ ਸਿੱਧੂ, ਹੈਰੀ ਸਿੰਘ, ਜਗਦੀਪ ਭਿੰਡਰ, ਅਮਨ ਭੰਗੂ, ਮਨਵਿੰਦਰਜੀਤ ਕੌਰ ਮੈਕਸ, ਗੁਰੀ ਸਿੱਧੂ ਲੋਗਨ ਕਲੱਬ ਆਦਿ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫੌਜੀ ਅਦਾਲਤ ਨੇ ਮਿਆਂਮਾਰ ਦੇ ਪੱਤਰਕਾਰ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ
NEXT STORY