ਜਲੰਧਰ/ਵਾਸ਼ਿੰਗਟਨ (ਇੰਟ.)- ਇਕ ਵਿਅਕਤੀ ਨੇ ਕੁੜੀ ਦੀ ਖਾਹਿਸ਼ ਪੂਰੀ ਕਰਨ ਲਈ ਉਸਨੂੰ ਲਗਭਗ 3 ਕਰੋੜ ਦਾ ਘਰ ਅਤੇ ਲਗਭਗ 37 ਲੱਖ ਦੀ ਗੱਡੀ ਤੋਹਫ਼ੇ ਵਿਚ ਦੇ ਦਿੱਤੀ। ਇਸ ਤੋਂ ਬਾਅਦ ਕੁੜੀ ਨੂੰ ਵਿਅਕਤੀ ਨਾਲ ਪਿਆਰ ਹੋ ਗਿਆ, ਹਾਲਾਂਕਿ ਕੁੜੀ ਤੋਂ ਵਿਅਕਤੀ 36 ਸਾਲ ਵੱਡਾ ਹੈ। ਇਸ ਦੇ ਬਾਵਜੂਦ ਦੋਵਾਂ ਨੇ ਮੰਗਣੀ ਕਰਵਾ ਲਈ। ਇਸ ਰਿਸ਼ਤੇ ਦੀ ਸ਼ੁਰੂਆਤ 2017 ਵਿਚ ਹੋਈ ਸੀ। 31 ਸਾਲ ਦੀ ਡੇਮਿਆ ਵਿਲੀਅਮਸ ਨੂੰ 67 ਸਾਲ ਦੇ ਜੇਮਸ ਪਾਰਕਰ ਨੇ ਫੇਸਬੁੱਕ ’ਤੇ ਮੈਸੇਜ ਕੀਤਾ ਸੀ। ਜੇਮਸ ਦਾ ਮੈਸੇਜ ਡੇਮਿਆ ਦੀ ਉਸ ਪੋਸਟ ਤੋਂ ਬਾਅਦ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ 50 ਸਾਲ ਤੋਂ ਉੱਪਰ ਦੀ ਉਮਰ ਦੇ ਅਮੀਰ ਵਿਅਕਤੀ ਨੂੰ ਡੇਟ ਕਰਨਾ ਚਾਹੁੰਦੀ ਹੈ ਤਾਂ ਜੋ ਉਸਨੂੰ ਫਾਇਨਾਂਸ਼ੀਅਲ ਮਦਦ ਮਿਲੇ।
ਇਹ ਵੀ ਪੜ੍ਹੋ: ਦੁਨੀਆ ਦੇ ਕਈ ਦੇਸ਼ਾਂ ਦੀ ਕਰੰਸੀ ’ਤੇ ਮਹਾਰਾਣੀ ਐਲਿਜ਼ਾਬੇਥ ਦੀ ਤਸਵੀਰ, ਹੁਣ ਹੋ ਸਕਦੀ ਹੈ ਤਬਦੀਲੀ!
ਇੰਝ ਸ਼ੁਰੂ ਹੋਈ ਸੀ ਲਵ ਸਟੋਰੀ
ਡੇਮਿਆ ਨੇ ਲਿਖਿਆ ਸੀ ਕਿ ਉਹ ਆਪਣੀ ਉਮਰ ਦੇ ਮੁੰਡਿਆਂ ਦੇ ਡਰਾਮਿਆਂ ਤੋਂ ਅੱਕ ਚੁੱਕੀ ਹੈ। ਓਦੋਂ ਜੇਮਸ 62 ਸਾਲ ਦੇ ਸਨ ਅਤੇ ਉਹ ਮਰੀਨ ਦੀ ਨੌਕਰੀ ਤੋਂ ਰਿਟਾਇਰ ਹੋ ਚੁੱਕੇ ਸਨ। ਉਨ੍ਹਾਂ ਦਾ ਤਲਾਕ ਵੀ ਹੋ ਚੁੱਕਾ ਸੀ। ਹੌਲੀ-ਹੌਲੀ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ। ਜਦੋਂ ਡੇਮਿਆ ਦੀ ਕਾਰ ਚੋਰੀ ਹੋਈ ਤਾਂ ਜੇਮਸ ਉਸਦੇ ਲਈ ਲਗਭਗ 37 ਲੱਖ ਰੁਪਏ ਦੀ ਜੀਪ ਲੈ ਆਏ। ਜੇਮਸ ਡੇਮਿਆ ਨੂੰ ਹਰ ਹਫ਼ਤੇ ਡੇਟ ’ਤੇ ਲਿਜਾਂਦੇ ਸੀ। ਡੇਟਿੰਗ ਦੇ ਦਿਨ ਜੇਕਰ ਜੇਮਸ ਨੂੰ ਬਾਹਰ ਜਾਣਾ ਹੁੰਦਾ ਤਾਂ ਉਹ ਡੇਮਿਆ ਨੂੰ ਪੈਸੇ ਭੇਜ ਦਿੰਦੇ। ਦੋਵੇਂ ਹਰ ਹਫ਼ਤੇ ਸ਼ਾਪਿੰਗ ਲਈ ਜਾਂਦੇ। ਹੌਲੀ-ਹੌਲੀ ਡੇਮਿਆ, ਜੇਮਸ ਨੂੰ ਪਿਆਰ ਕਰਨ ਲੱਗੀ। ਨਵੰਬਰ 2017 ਵਿਚ ਦੋਵਾਂ ਨੇ ਡੇਟਿੰਗ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਮਹਾਰਾਣੀ ਐਲੀਜ਼ਾਬੇਥ ਦੇ ਸਨਮਾਨ ’ਚ ਪੂਰੇ ਬ੍ਰਿਟੇਨ ’ਚ ਵਜਾਈਆਂ ਗਈਆਂ ਚਰਚ ਦੀਆਂ ਘੰਟੀਆਂ
ਹੇਅਰ ਕੰਪਨੀ ਦੀ ਮਾਲਕ ਹੈ ਔਰਤ
ਸਾਲ 2019 ਵਿਚ ਜੇਮਸ ਨੇ ਡੇਮਿਆ ਨੂੰ ਇਕ ਘਰ ਖ਼ਰੀਦ ਕੇ ਦਿੱਤਾ। ਰਿਪੋਰਟ ਮੁਤਾਬਕ ਇਸ ਘਰ ਦੀ ਕੀਮਤ £340k ਹੈ। ਦੋਵੇਂ ਇਸ ਘਰ 'ਚ ਇਕੱਠੇ ਰਹਿੰਦੇ ਹਨ। ਦੋਵਾਂ ਨੇ ਮੰਗਣੀ ਕਰਵਾ ਲਈ ਹੈ ਅਤੇ ਹੁਣ ਵਿਆਹ ਦੀ ਯੋਜਨਾ ਬਣਾ ਰਹੇ ਹਨ। ਜਾਰਜੀਆ ਦੀ ਰਹਿਣ ਵਾਲੀ ਡੇਮਿਆ ਇਕ ਹੇਅਰ ਕੰਪਨੀ ਦੀ ਮਾਲਕਣ ਹੈ। ਉਸਨੇ ਕਿਹਾ ਕਿ ਸ਼ੁਰੂਆਤ ਵਿਚ ਮੈਨੂੰ ਨਹੀਂ ਲੱਗਾ ਸੀ ਕਿ ਮੈਂ ਜੇਮਸ ਨੂੰ ਪਿਆਰ ਕਰਨ ਲੱਗਾਂਗੀ ਪਰ ਉਹ ਮੈਨੂੰ ਬਹੁਤ ਸਪੇਸ਼ਲ ਫੀਲ ਕਰਾਉਂਦੇ ਹਨ। ਉਹ 67 ਸਾਲਾਂ ਦੇ ਹਨ ਪਰ ਉਹ ਐਕਟਿਵ ਅਤੇ ਐਨਰਜੇਟਿਕ ਹਨ। ਡੇਮਿਆ ਕਹਿੰਦੀ ਹੈ ਕਿ ਉਨ੍ਹਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ। ਜਦੋਂ ਡੇਮਿਆ ਦਾ ਮੂਡ ਠੀਕ ਨਹੀਂ ਹੁੰਦਾ ਹੈ ਤਾਂ ਜੇਮਸ ਉਸ ਨੂੰ ਬਾਹਰ ਖਾਣੇ ’ਤੇ ਲਿਜਾਂਦੇ ਹਨ ਅਤੇ ਡਿਜ਼ਾਈਨਰ ਕੱਪੜੇ ਦਿਵਾ ਦਿੰਦੇ ਹਨ।
ਇਹ ਵੀ ਪੜ੍ਹੋ: ਪਤੀ ਦੀ ਕਬਰ ਦੇ ਨੇੜੇ ਦਫਨਾਈ ਜਾਏਗੀ ਮਹਾਰਾਣੀ ਐਲਿਜ਼ਾਬੈਥ, ਬ੍ਰਿਟੇਨ ’ਚ 12 ਤੇ ਭਾਰਤ ’ਚ 1 ਦਿਨ ਦਾ ਸਰਕਾਰੀ ਸੋਗ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕ੍ਰੋਏਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 3 ਦੀ ਮੌਤ, 11 ਜ਼ਖ਼ਮੀ
NEXT STORY