ਇੰਟਰਨੈਸ਼ਨਲ ਡੈਸਕ- ਬੀਤੇ ਮਹੀਨੇ 27 ਅਪ੍ਰੈਲ ਨੂੰ ਇਕ 19 ਸਾਲਾ ਪੰਜਾਬੀ ਕੁੜੀ ਦੇ ਅਚਾਨਕ ਗਾਇਬ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਸ ਉਸ ਨੂੰ ਲੱਭਣ ਲਈ ਹਰ ਪਾਸੇ ਤਲਾਸ਼ੀ ਲੈ ਰਹੀ ਸੀ, ਪਰ ਅੱਜ ਮਿਲੀ ਇਕ ਖ਼ਬਰ ਨੇ ਪੁਲਸ ਦੀ ਇਸ ਖੋਜ ਨੂੰ ਇਕ ਦੁਖ਼ਦਾਈ ਮੋੜ 'ਤੇ ਲਿਆ ਕੇ ਖ਼ਤਮ ਕਰ ਦਿੱਤਾ ਹੈ।
ਜਾਣਕਾਰੀ ਮੁਤਾਬਕ ਕੈਨੇਡਾ ਦੇ ਸਰੀ ਸ਼ਹਿਰ 'ਚ ਰਹਿਣ ਵਾਲੀ ਸਿਮਰਨ ਕੌਰ ਖੱਟੜਾ, ਜੋ ਕਿ ਪਿਛਲੀ ਵਾਰ 27 ਅਪ੍ਰੈਲ ਨੂੰ 88 ਐਵੇਨਿਊ 132 ਸਟ੍ਰੀਟ 'ਚ ਇਕ ਬੱਸ 'ਚ ਚੜ੍ਹਦੀ ਹੋਈ ਦੇਖੀ ਗਈ ਸੀ, ਉਸ ਤੋਂ ਬਾਅਦ ਉਹ ਅਚਾਨਕ ਲਾਪਤਾ ਹੋ ਗਈ ਸੀ ਤੇ ਉਸ ਦਾ ਪਰਿਵਾਰ ਉਸ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਹੋ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਪਰਿਵਾਰ ਵੱਲੋਂ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਇਹ ਵੀ ਪੜ੍ਹੋ- ਚੋਣਾਂ ਦੇ ਮੱਦੇਨਜ਼ਰ ਸਰਕਾਰੀ ਮੁਲਾਜ਼ਮਾਂ ਤੇ ਡਾਕਟਰਾਂ ਨੂੰ ਨਹੀਂ ਮਿਲੇਗੀ ਛੁੱਟੀ, ਜੇਲ੍ਹਾਂ 'ਚ ਮੁਲਾਕਾਤਾਂ 'ਤੇ ਵੀ ਲੱਗੀ ਰੋਕ
ਇਸ ਮਾਮਲੇ ਦੇ ਕਰੀਬ 1 ਮਹੀਨਾ ਬੀਤ ਜਾਣ ਤੋਂ ਬਾਅਦ ਹੁਣ ਪੁਲਸ ਨੂੰ ਉਸ ਕੁੜੀ ਦੀ ਲਾਸ਼ ਮਿਲੀ ਹੈ। ਸਰੀ ਪੁਲਸ ਨੇ ਦੱਸਿਆ ਕਿ ਸਿਮਰਨ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਲਾਸ਼ ਮਿਲ ਚੁੱਕੀ ਹੈ। ਪਰ ਪੁਲਸ ਨੂੰ ਇਹ ਲਾਸ਼ ਕਿੱਥੋਂ ਅਤੇ ਕਿਸ ਹਾਲ 'ਚ ਮਿਲੀ ਹੈ, ਇਸ ਬਾਰੇ ਹਾਲੇ ਪੁਲਸ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ 'ਚ ਇਲੈਕਸ਼ਨ ਡਿਊਟੀ ਦੇ ਰਹੇ ਪੰਜਾਬ ਦੇ ਸਰਕਾਰੀ ਮੁਲਾਜ਼ਮ ਪੋਸਟਲ ਬੈਲੇਟ ਰਾਹੀਂ ਨਹੀਂ ਪਾ ਸਕਣਗੇ ਵੋਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇਕ ਹੋਰ ਫਲਾਈਟ ਹੋਈ ਟਰਬੂਲੈਂਸ ਦਾ ਸ਼ਿਕਾਰ, ਜਹਾਜ਼ ਦੀ ਛੱਤ 'ਚ ਜਾ ਵੱਜੀ ਫਲਾਈਟ ਅਟੈਂਡੈਂਟ, ਟੁੱਟੀ ਰੀੜ੍ਹ ਦੀ ਹੱਡੀ
NEXT STORY