ਕੋਪਨਹੇਗਨ (ਏਪੀ) : ਲਿਥੁਆਨੀਆ ਦੇ ਆਊਟਗੋਇੰਗ ਰਾਸ਼ਟਰਪਤੀ ਗਿਤਾਨਸ ਨੌਸੇਦਾ ਨੇ ਆਪਣੇ ਵਿਰੋਧੀ ਅਤੇ ਦੇਸ਼ ਦੀ ਪ੍ਰਧਾਨ ਮੰਤਰੀ ਇੰਗ੍ਰਿਡਾ ਸਿਮੋਨਿਟੇ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾ ਕੇ ਇਕ ਵਾਰ ਮੁੜ ਰਾਸ਼ਟਰਪਤੀ ਦੀ ਚੋਣ ਵਿਚ ਜਿੱਤ ਹਾਸਲ ਕੀਤੀ ਹੈ। ਲਿਥੁਆਨੀਆ ਦੇ ਕੇਂਦਰੀ ਚੋਣ ਕਮਿਸ਼ਨ ਦੇ ਮੁੱਢਲੇ ਅੰਕੜਿਆਂ ਮੁਤਾਬਕ ਨੌਸੇਦਾ ਨੂੰ 74.5 ਫ਼ੀਸਦੀ ਅਤੇ ਸਿਮੋਨਿਟੇ ਨੂੰ 24.1 ਫ਼ੀਸਦੀ ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ
ਨੈਸੇਦਾ (60) ਇਕ ਮੱਧਮ ਰੂੜ੍ਹੀਵਾਦੀ ਨੇਤਾ ਅਤੇ ਯੂਕਰੇਨ ਦੀ ਇਕ ਮਜ਼ਬੂਤ ਸਮਰਥਕ ਹੈ। ਲਿਥੁਆਨੀਆ ਨੇ ਆਪਣੇ ਕਾਰਜਕਾਲ ਦੌਰਾਨ ਬੇਲਾਰੂਸ ਤੋਂ ਭੱਜਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਪਨਾਹ ਦਿੱਤੀ ਹੈ। ਲਿਥੁਆਨੀਆ ਦੀ ਇਕ ਅਖ਼ਬਾਰ 'ਬਾਲਟਿਕ ਨਿਊਜ਼' ਮੁਤਾਬਕ, ਨੌਸੇਦਾ ਨੇ ਐਤਵਾਰ ਰਾਤ ਵੋਟਾਂ ਦੀ ਗਿਣਤੀ ਤੋਂ ਬਾਅਦ ਕਿਹਾ, ''ਲਿਥੁਆਨੀਆ ਦੀ ਆਜ਼ਾਦੀ ਇਕ ਨਾਜ਼ੁਕ ਸਮੁੰਦਰੀ ਜਹਾਜ਼ ਵਾਂਗ ਹੈ, ਜਿਸ ਨੂੰ ਟੁੱਟਣ ਤੋਂ ਸਾਨੂੰ ਬਚਾਉਣਾ ਚਾਹੀਦਾ ਅਤੇ ਸੁਰੱਖਿਅਤ ਰੱਖਣਾ ਚਾਹੀਦਾ ਹੈ।''
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਬਾਲਟਿਕ ਦੇਸ਼ ਦੇ ਸਹਿਯੋਗੀਆਂ ਅਮਰੀਕਾ, ਜਰਮਨੀ, ਪੋਲੈਂਡ ਅਤੇ ਹੋਰਨਾਂ ਬਾਰੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਕਰੇਨ ਲਈ ਸਮਰਥਨ, ਰੂਸੀ ਖ਼ਤਰੇ ਪ੍ਰਤੀ ਰਵੱਈਏ ਵਰਗੇ ਬੁਨਿਆਦੀ ਮੁੱਦਿਆਂ 'ਤੇ ਸਾਡੀ ਸਥਿਤੀ ਇਕ ਸਮਾਨ ਹੈ। ਸਾਬਕਾ ਬੈਂਕਰ ਨੌਸੇਦਾ ਨੇ 2019 ਵਿਚ ਰਾਸ਼ਟਰਪਤੀ ਚੋਣ ਲੜ ਕੇ ਸਿਆਸਤ ਵਿਚ ਪ੍ਰਵੇਸ਼ ਕੀਤਾ ਸੀ। ਉਨ੍ਹਾਂ ਅਤੇ ਸਿਮੋਨਿਟੇ ਨੇ ਪਹਿਲੇ ਦੌਰ ਵਿਚ ਜਿੱਤ ਹਾਸਲ ਕੀਤੀ ਪਰ ਰਾਸ਼ਟਰਪਤੀ ਅਹੁਦੇ ਲਈ ਲੋੜੀਂਦੀਆਂ 50 ਫ਼ੀਸਦੀ ਵੋਟਾਂ ਉਨ੍ਹਾਂ ਨੂੰ ਹਾਸਲ ਨਹੀਂ ਹੋਈਆਂ ਸਨ। ਪਰ ਮੁੜ ਹੋਈਆਂ ਚੋਣਾਂ ਵਿਚ ਨੌਸੇਦਾ ਨੂੰ 66 ਫ਼ੀਸਦੀ ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ
ਇਸ ਦੇ ਨਾਲ ਹੀ ਐਤਵਾਰ ਦੀ ਸ਼ਾਮ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸਿਮੋਨਿਟੇ ਨੇ ਆਪਣੀ ਹਾਰ ਕਬੂਲ ਕੀਤੀ ਅਤੇ ਆਪਣੇ ਵਿਰੋਧੀ ਨੂੰ ਜਿੱਤ ਦੀ ਵਧਾਈ ਦਿੱਤੀ। ਦੱਸ ਦੇਈਏ ਕਿ ਨੌਸੇਦਾ ਨੇ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਇਸ ਦੇ ਨਾਲ ਹੀ ਸਿਮੋਨਿਟੇ ਸਾਲ 2020 ਵਿਚ ਪ੍ਰਧਾਨ ਮੰਤਰੀ ਬਣੇ ਸਨ। ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਸਮਰਥਨ 'ਚ ਆਵਾਜ਼ ਬੁਲੰਦ ਕੀਤੀ ਹੈ। ਲਿਥੁਆਨੀਆ ਦੇ ਇਕ ਟੀਵੀ ਚੈਨਲ ਮੁਤਾਬਕ ਨੌਸੇਦਾ ਜੁਲਾਈ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ।
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US : ਸੜਕ ਹਾਦਸੇ 'ਚ 25 ਸਾਲਾ ਲੜਕੀ ਦੀ ਮੌਤ, 11 ਨੂੰ ਮਨਾਇਆ ਸੀ ਆਖ਼ਰੀ ਜਨਮਦਿਨ
NEXT STORY