ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਗਲਾਸਗੋ ਸ਼ਹਿਰ 'ਚ ਕਾਰਾਂ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਵਾਪਰੀਆਂ ਘਟਨਾਵਾਂ ਵਿੱਚ ਗਲਾਸਗੋ ਦੇ 2 ਇਲਾਕਿਆਂ 'ਚ ਕਰੀਬ 45 ਮਿੰਟਾਂ ਵਿੱਚ 8 ਕਾਰਾਂ ਨੂੰ ਅੱਗ ਲਗਾਈ ਗਈ। ਜਾਣਕਾਰੀ ਅਨੁਸਾਰ ਵੀਰਵਾਰ ਨੂੰ 04:22 ਤੇ 05:05 ਦੇ ਵਿਚਕਾਰ ਪੇਨੀਲੀ ਅਤੇ ਹਿਲਿੰਗਟਨ ਵਿੱਚ ਵਾਹਨਾਂ ਨੂੰ ਸਾੜ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੰਧੀ ਸਿੱਖਾਂ ਦੇ ਮਾਮਲੇ ਸਬੰਧੀ ਭਲਕੇ ਇੰਦੌਰ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਵਫ਼ਦ : ਐਡਵੋਕੇਟ ਧਾਮੀ
ਇਸ ਸਬੰਧੀ ਨਿਕੋਲਾ ਇਲੀਅਟ ਨੇ ਦੱਸਿਆ ਕਿ ਉਸ ਦੀ ਆਪਣੀ ਕਾਰ ਅਤੇ ਇਕ ਜੋ ਉਸ ਨੇ ਹਾਲ ਹੀ 'ਚ ਇਕ ਦੋਸਤ ਨੂੰ ਵੇਚੀ ਸੀ, ਨੂੰ ਅੱਗ ਲਗਾਈ ਗਈ। ਇਲੀਅਟ ਦੇ ਘਰ ਦੇ ਬਾਹਰ ਦੀਆਂ ਇਹ 2 ਕਾਰਾਂ 45 ਮਿੰਟਾਂ ਦੇ ਅੰਦਰ ਅੱਗ ਲੱਗਣ ਵਾਲੀਆਂ 8 ਕਾਰਾਂ ਵਿੱਚ ਸ਼ਾਮਲ ਸਨ। ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ ਅਨੁਸਾਰ ਉਨ੍ਹਾਂ ਨੂੰ ਪਹਿਲੀ ਸੂਚਨਾ 04:22 ਤੇ ਆਖਰੀ ਰਿਪੋਰਟ ਲਗਭਗ 05:05 ਵਜੇ ਮਿਲੀ। ਇਨ੍ਹਾਂ ਘਟਨਾਵਾਂ ਵਿੱਚ ਕੋਈ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਇਨ੍ਹਾਂ ਘਟਨਾਵਾਂ ਕਰਕੇ ਲੋਕਾਂ ਵਿੱਚ ਤਾਂ ਸਹਿਮ ਬਣਿਆ ਹੀ ਹੈ, ਪੁਲਸ ਲਈ ਵੀ ਚੁਣੌਤੀ ਪੈਦਾ ਹੋ ਗਈ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਲੰਡਨ : ਮੈਂਬਰ ਪਾਰਲੀਮੈਂਟ ਵਰਿੰਦਰ ਸ਼ਰਮਾ 'ਲਿਵਿੰਗ ਲੀਜੈਂਡ ਐਵਾਰਡ' ਨਾਲ ਸਨਮਾਨਿਤ
NEXT STORY