ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਗਲਾਸਗੋ ’ਚ ਸ਼ੁਰੂ ਹੋਏ ਵਿਸ਼ਵ ਪੱਧਰ ਦੇ ਜਲਵਾਯੂ ਸੰਮੇਲਨ, ਜਿਸ ਨੂੰ ਕੋਪ 26 ਦਾ ਨਾਂ ਦਿੱਤਾ ਗਿਆ ਹੈ, ਜਿਸ ’ਚ ਹਜ਼ਾਰਾਂ ਡੈਲੀਗੇਟ ਸ਼ਮੂਲੀਅਤ ਕਰ ਰਹੇ ਹਨ। ਯੂ. ਕੇ. ਅਤੇ ਸਕਾਟਲੈਂਡ ਸਰਕਾਰ ਵੱਲੋਂ ਇਸ ਜਲਵਾਯੂ ਸੰਮੇਲਨ ਨੂੰ ਸਫਲ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦੀ ਲੜੀ ਤਹਿਤ ਸੰਮੇਲਨ ’ਚ ਹਿੱਸਾ ਲੈ ਰਹੇ ਡੈਲੀਗੇਟਾਂ ਦੀ ਆਵਾਜਾਈ ਲਈ ਜ਼ੀਰੋ ਐਮੀਸ਼ਨ ਵਾਲੀਆਂ ਇਲੈਕਟ੍ਰਿਕ ਬੱਸਾਂ ਦੀ ਵਰਤੋਂ ਕੀਤੀ ਜਾਵੇਗੀ। ਇਸ ਉਦੇਸ਼ ਲਈ 22 ਇਲੈਕਟ੍ਰਿਕ ਬੱਸਾਂ ਦਾ ਬੇੜਾ ਕੋਪ 26 ਦੌਰਾਨ ਕੰਮ ਕਰੇਗਾ, ਜੋ ਗਲਾਸਗੋ ਸ਼ਹਿਰ ਦੇ ਕੇਂਦਰ ਤੇ ਜਲਵਾਯੂ ਕਾਨਫਰੰਸ ਸਥਾਨ ਦੇ ਵਿਚਕਾਰ ਡੈਲੀਗੇਟਾਂ ਦੀ ਆਵਾਜਾਈ ਲਈ ਵਰਤਿਆ ਜਾਵੇਗਾ।
ਜ਼ੀਰੋ ਐਮੀਸ਼ਨ ਵਾਲੀਆਂ ਇਹ ਬੱਸਾਂ "ਫਸਟ ਬੱਸ" ਵੱਲੋਂ ਚਲਾਈਆ ਜਾਂਦੀਆਂ ਹਨ ਅਤੇ ਇਹ ਪੂਰੇ ਚਾਰਜ ਨਾਲ 160 ਮੀਲ ਤੱਕ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਫਰਮ ਸ਼ਹਿਰ ’ਚ ਆਪਣੇ ਕੈਲੇਡੋਨੀਆ ਡਿਪੂ ਨੂੰ ਦੇਸ਼ ਦੇ ਸਭ ਤੋਂ ਵੱਡੇ ਇਲੈਕਟ੍ਰਿਕ ਵਾਹਨ ਚਾਰਜਿੰਗ ਹੱਬ ’ਚ ਬਦਲ ਰਹੀ ਹੈ। ਇਸ ਤੋਂ ਇਲਾਵਾ 2023 ਤੱਕ 150 ਇਲੈਕਟ੍ਰਿਕ ਬੱਸਾਂ ਪੂਰੇ ਗਲਾਸਗੋ ’ਚ ਸੇਵਾ ਵਿਚ ਆਉਣ ਵਾਲੀਆਂ ਹਨ।
ਗਲਾਸਗੋ: ਨੌਜਵਾਨ ਡੈਲੀਗੇਟਾਂ ਨੇ ਕੋਪ 26 ਦੇ ਪ੍ਰਧਾਨ ਆਲੋਕ ਸ਼ਰਮਾ ਦੇ ਭਾਸ਼ਣ 'ਚ ਪਾਇਆ ਵਿਘਨ
NEXT STORY