ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਐਤਵਾਰ ਤੋਂ ਵਿਸ਼ਵ ਪੱਧਰੀ ਜਲਵਾਯੂ ਸੰਮੇਲਨ ਕੋਪ 26 ਸ਼ੁਰੂ ਹੋ ਗਿਆ ਹੈ। ਇਸ ਸੰਮੇਲਨ ਤੋਂ ਪਹਿਲਾਂ ਪੁਲਸ ਵੱਲੋਂ ਛਾਪੇਮਾਰੀ ਕਰਕੇ ਹਥਿਆਰ ਬਰਾਮਦ ਕੀਤੇ ਗਏ। ਪਿਛਲੇ ਦਿਨੀਂ ਇੱਕ ਸੁਰੱਖਿਆ ਕਰਮਚਾਰੀ ਦੇ ਸਮਾਨ ਵਿੱਚੋਂ ਚਾਕੂ ਅਤੇ ਬੰਦੂਕ ਬਰਾਮਦ ਕਰਨ ਦੇ ਬਾਅਦ ਪੁਲਸ ਨੇ ਇੱਕ ਸਮੁੰਦਰੀ ਜਹਾਜ਼ ਵਿੱਚੋਂ ਵੀ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਸ ਨੇ ਵੀਰਵਾਰ ਨੂੰ ਗਵਨ ਵਿੱਚ ਇੱਕ ਸਮੁੰਦਰੀ ਜਹਾਜ਼ ਦੀ ਤਲਾਸ਼ੀ ਲਈ, ਜਿਸ ਵਿੱਚੋਂ ਇੱਕ ਪੈਨ ਨਾਈਫ, ਇੱਕ ਸਵਿਸ ਜੇਬ ਟੂਲ, ਇੱਕ ਹਥੌੜਾ ਅਤੇ ਇੱਕ ਮਾਰਸ਼ਲ ਆਰਟ ਹਥਿਆਰਾਂ ਦਾ ਸੈੱਟ ਮਿਲਿਆ।
ਪੜ੍ਹੋ ਇਹ ਅਹਿਮ ਖਬਰ- COP-26 ਸੰਮੇਲਨ ਲਈ ਮੋਦੀ ਅੱਜ ਪਹੁੰਚਣਗੇ ਬ੍ਰਿਟੇਨ, ਜਾਨਸਨ ਨਾਲ ਹੋਵੇਗੀ ਦੁਵੱਲੀ ਗੱਲਬਾਤ
ਇਹ ਜਹਾਜ਼ ਐੱਸ ਈ ਸੀ ਕੈਂਪਸ ਤੋਂ ਸਿੱਧੇ ਕਲਾਈਡ ਨਦੀ ਦੇ ਪਾਰ ਦੇ ਖੇਤਰ ਵਿੱਚ ਸੀ ਅਤੇ ਪੁਲਸ ਦੁਆਰਾ ਬਰਾਮਦ ਕੀਤੇ ਹਥਿਆਰਾਂ ਨੂੰ ਨਸ਼ਟ ਕਰ ਦਿੱਤਾ ਗਿਆ। ਅਕਤੂਬਰ 31 ਤੋਂ 12 ਨਵੰਬਰ ਤੱਕ ਚੱਲਣ ਵਾਲੇ ਕੋਪ 26 ਸੰਮੇਲਨ ਲਈ ਸਕਾਟਲੈਂਡ ਪੁਲਸ ਦੁਆਰਾ ਇੱਕ ਵੱਡੇ ਸੁਰੱਖਿਆ ਅਭਿਆਨ ਲਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ। ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਯੂ ਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਦੁਨੀਆ ਭਰ ਦੇ ਕਈ ਹੋਰ ਰਾਸ਼ਟਰਪਤੀ ਅਤੇ ਰਾਜ ਮੁਖੀਆਂ ਸਮੇਤ ਵਿਸ਼ਵ ਨੇਤਾ ਇਸ ਸਮਾਗਮ ਵਿੱਚ ਸ਼ਮੂਲੀਅਤ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ - ਪਹਿਲੀ ਵਾਰ ਜਨਤਕ ਤੌਰ 'ਤੇ ਸਾਹਮਣੇ ਆਇਆ ਤਾਲਿਬਾਨ ਦਾ ਸੁਪਰੀਮ ਆਗੂ ਹੈਬਤੁੱਲਾ ਅਖੁੰਦਜ਼ਾਦਾ
ਗਲਾਸਗੋ : ਕੋਪ 26 ’ਚ ਡੈਲੀਗੇਟਾਂ ਦੀ ਆਵਾਜਾਈ ਲਈ ਹੋਣਗੀਆਂ ਇਲੈਕਟ੍ਰਿਕ ਬੱਸਾਂ
NEXT STORY