ਸਿਡਨੀ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ ਨਵੀਂ ਪਾਲਕੀ ਸਾਹਿਬ ਅਤੇ ਸਟੇਜ ਨੂੰ ਵਿਸ਼ੇਸ਼ ਤੌਰ 'ਤੇ ਨਵਾਂ ਰੂਪ ਦਿੱਤਾ ਗਿਆ ਹੈ। ਇਸ ਪਾਲਕੀ ਸਾਹਿਬ ਅਤੇ ਸਟੇਜ ਨੂੰ ਕਰਤਾਰਪੁਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਮੰਗਵਾਇਆ ਗਿਆ ਹੈ। ਗੁਰਦੁਆਰਾ ਹਾਲ ਨੂੰ ਸੁੰਦਰ ਰੂਪ 'ਚ ਤਿਆਰ ਕਰ ਕੇ ਸੰਗਤ ਲਈ ਬੀਤੇ ਐਤਵਾਰ ਨੂੰ ਖੋਲ੍ਹ ਦਿੱਤਾ ਗਿਆ।

ਗੁਰਦੁਆਰਾ ਦੇ ਪ੍ਰਬੰਧਕ ਮਹਿੰਗਾ ਸਿੰਘ ਖੱਖ ਅਤੇ ਜਸਬੀਰ ਸਿੰਘ ਥਿੰਦ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਚਾਰੋਂ ਪਾਸੇ ਸਕਿਓਰਿਟੀ ਕੈਮਰੇ ਅਤੇ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ। ਬਸ ਇੰਨਾ ਹੀ ਨਹੀਂ ਗੁਰਦੁਆਰਾ ਸਾਹਿਬ ਦੀ ਵੱਡੀ ਰਸੋਈ ਦਾ ਵੀ ਨਿਰਮਾਣ ਕੰਮ ਚੱਲ ਰਿਹਾ ਹੈ। ਪ੍ਰਬੰਧਕ ਮਹਿੰਗਾ ਸਿੰਘ ਖੱਖ ਨੇ ਦੱਸਿਆ ਕਿ ਨਵੀਂ ਸਟੇਜ ਦੀ ਖਾਸੀਅਤ ਇਹ ਹੈ ਕਿ ਕੀਰਤਨੀ ਜਥੇ ਵਲੋਂ ਇਸ ਨਵੀਂ ਸਟੇਜ 'ਤੇ ਕੀਰਤਨ ਕਰਨ 'ਤੇ ਸਾਰੀ ਸੰਗਤ ਦੂਰੋਂ ਵੀ ਦੇਖ ਸਕਦੀ ਹੈ।

ਦੱਸਣਯੋਗ ਹੈ ਕਿ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਇੰਗਲੈਂਡ 'ਚ ਵੱਡੀ ਗਿਣਤੀ ਵਿਚ ਸਿੱਖ ਵੱਸਦੇ ਹਨ। ਇੱਥੇ ਰਹਿੰਦੇ ਸਿੱਖ ਭਾਈਚਾਰੇ ਵਲੋਂ ਸਮੇਂ-ਸਮੇਂ 'ਤੇ ਕਈ ਉਪਰਾਲੇ ਕੀਤੇ ਜਾਂਦੇ ਹਨ। ਸਾਲ 1912 'ਚ ਅਮਰੀਕਾ ਦੇ ਕੈਲੀਫੋਰਨੀਆ ਦੇ ਸ਼ਹਿਰ ਸਟਾਕਟਨ 'ਚ ਪਹਿਲਾ ਗੁਰਦੁਆਰਾ ਸਾਹਿਬ ਸੰਗਤਾਂ ਲਈ ਖੋਲ੍ਹਿਆ ਗਿਆ। ਇਸੇ ਤਰ੍ਹਾਂ ਹੀ ਕੈਨੇਡਾ ਦੇ ਐਬਟਸਫੋਰਡ ਵਿਖੇ 1907 'ਚ ਗੁਰਦੁਆਰਾ ਸਾਹਿਬ 'ਗੁਰੂ ਸਿੱਖ ਟੈਂਪਲ' ਦੀ ਸਿੱਖ ਸੰਗਤਾਂ ਨੇ ਮਿਲ ਕੇ ਸਥਾਪਨਾ ਕੀਤੀ ਸੀ। ਸਾਲ 1911 'ਚ ਇਸ ਗੁਰਦੁਆਰਾ ਸਾਹਿਬ ਨੂੰ ਸੰਗਤਾਂ ਲਈ ਖੋਲ੍ਹ ਦਿੱਤਾ ਗਿਆ।
ਉੱਘੇ ਪੱਤਰਕਾਰ ਦਵੀ ਦਵਿੰਦਰ ਕੌਰ, ਡਾ. ਸੁਰਿੰਦਰ ਗਿੱਲ ਅਤੇ ਲੇਖਕ ਯਸ਼ਪਾਲ ਗੁਲਾਟੀ ਹੋਏ ਰੂ-ਬ-ਰੂ
NEXT STORY