ਰਿਆਦ: ਸਾਊਦੀ ਅਰਬ ਨੇ ਨਾਗਰਿਕਤਾ ਦੇਣ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਹੈ। ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਆਪਣੇ ਕਿੱਤੇ ਵਿੱਚ ਮੁਹਾਰਤ ਰੱਖਦੇ ਹਨ। ਸਾਊਦੀ ਸਰਕਾਰ ਨੇ ਚੋਣਵੇਂ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਫ਼ਰਮਾਨ ਜਾਰੀ ਕੀਤਾ ਹੈ। ਸਾਊਦੀ ਸਰਕਾਰ ਨੇ ਕਈ ਖੋਜੀਆਂ, ਵਿਗਿਆਨੀਆਂ, ਡਾਕਟਰਾਂ, ਉੱਦਮੀਆਂ, ਕਾਰੋਬਾਰੀਆਂ ਅਤੇ ਹੋਰ ਖੇਤਰਾਂ ਵਿੱਚ ਨਾਮ ਕਮਾਉਣ ਵਾਲੇ ਹੁਨਰਮੰਦਾਂ ਨੂੰ ਸਾਊਦੀ ਨਾਗਰਿਕਤਾ ਪ੍ਰਦਾਨ ਕਰਨ ਲਈ ਇਹ ਸ਼ਾਹੀ ਫ਼ਰਮਾਨ ਜਾਰੀ ਕੀਤਾ ਹੈ। ਸਾਊਦੀ ਅਰਬ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੇ ਹਨ। ਅਜਿਹੇ 'ਚ ਸਾਊਦੀ ਨਾਗਰਿਕਤਾ ਦੇ ਚਾਹਵਾਨ ਭਾਰਤੀਆਂ ਲਈ ਵੀ ਇਹ ਚੰਗੀ ਖ਼ਬਰ ਹੈ।
ਸਾਊਦੀ ਪ੍ਰੈੱਸ ਏਜੰਸੀ (ਐੱਸ.ਪੀ.ਏ.) ਮੁਤਾਬਕ ਵੀਰਵਾਰ ਨੂੰ ਸਰਕਾਰ ਵੱਲੋਂ ਇਸ ਸਬੰਧ 'ਚ ਐਲਾਨ ਕੀਤਾ ਗਿਆ। ਇਹ ਗਲੋਬਲ ਪ੍ਰਤਿਭਾ ਲਈ ਸਾਊਦੀ ਅਰਬ ਦੀ ਲਗਾਤਾਰ ਖੋਜ ਨੂੰ ਵੀ ਉਜਾਗਰ ਕਰਦਾ ਹੈ। ਸਾਊਦੀ ਅਰਬ ਅਜਿਹੇ ਖੇਤਰਾਂ ਵਿੱਚ ਵਿਸ਼ੇਸ਼ ਪ੍ਰਤਿਭਾ ਅਤੇ ਮੁਹਾਰਤ ਵਾਲੇ ਲੋਕਾਂ ਦੀ ਭਾਲ ਕਰ ਰਿਹਾ ਹੈ ਜੋ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਵਿਜ਼ਨ 2030 ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਪਾ ਸਕਦੇ ਹਨ। ਸਾਊਦੀ ਅਰਬ ਦਾ ਵਿਜ਼ਨ 2030 ਕਿੰਗ ਸਲਮਾਨ ਬਿਨ ਅਬਦੁਲ ਅਜ਼ੀਜ਼ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਨਿਰਦੇਸ਼ਾਂ ਹੇਠ 2016 ਵਿੱਚ ਲਾਂਚ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ ਦੇ ਨਵੇਂ ਚੁਣੇ ਗਏ PM ਸਟਾਰਮਰ ਭਾਰਤ ਨਾਲ ਨਵੇਂ ਸਿਰਿਓਂ ਭਾਈਵਾਲੀ ਬਣਾਉਣ ਦੇ ਹੱਕ 'ਚ
ਵਿਜ਼ਨ 2030 ਨੂੰ ਲੈ ਕੇ ਅੱਗੇ ਵਧ ਰਿਹੈ ਸਾਊਦੀ
ਸਾਊਦੀ ਅਰਬ ਇਸ ਸਮੇਂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਅਗਵਾਈ ਹੇਠ ਵਿਜ਼ਨ 2030 'ਤੇ ਕੰਮ ਕਰ ਰਿਹਾ ਹੈ। ਮੁਹੰਮਦ ਬਿਨ ਸਲਮਾਨ ਦਾ ਟੀਚਾ ਅਗਲੇ ਕੁਝ ਸਾਲਾਂ ਵਿੱਚ ਸਾਊਦੀ ਵਿੱਚ ਵੱਡੇ ਬਦਲਾਅ ਲਿਆਉਣਾ ਹੈ। ਖਾਸ ਤੌਰ 'ਤੇ ਉਹ ਤੇਲ 'ਤੇ ਸਾਊਦੀ ਅਰਥਚਾਰੇ ਦੀ ਨਿਰਭਰਤਾ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਸਾਊਦੀ 'ਚ ਸੈਰ-ਸਪਾਟੇ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨਾ ਚਾਹੁੰਦਾ ਹੈ।ਵਿਜ਼ਨ 2030 ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਸਾਊਦੀ ਸਰਕਾਰ ਰਚਨਾਤਮਕ ਦਿਮਾਗਾਂ ਨੂੰ ਆਕਰਸ਼ਿਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਗਰਿਕਤਾ ਬਾਰੇ ਇਹ ਨਵੀਂ ਘੋਸ਼ਣਾ ਉਸੇ ਤਰ੍ਹਾਂ ਦੇ ਯਤਨਾਂ ਨੂੰ ਦਰਸਾਉਂਦੀ ਹੈ, ਜੋ ਵੱਖ-ਵੱਖ ਖੇਤਰਾਂ ਵਿੱਚ ਚੁਣੀਆਂ ਗਈਆਂ ਪ੍ਰਤਿਭਾਵਾਂ ਨੂੰ ਸਾਊਦੀ ਨਾਗਰਿਕਤਾ ਦੇਣ ਲਈ ਜਾਰੀ ਕੀਤੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਧੀ ਪੰਜਾਬ ਦੀ ਪ੍ਰੋਗਰਾਮ ਦੌਰਾਨ ਸਿਡਨੀ ਵਿਚ ਲੱਗੀਆਂ ਰੌਣਕਾਂ
NEXT STORY