ਇੰਟਰਨੈਸ਼ਨਲ ਡੈਸਕ- ਇਕ ਪਾਸੇ ਅਮਰੀਕਾ-ਇੰਗਲੈਂਡ ਨੇ ਪ੍ਰਵਾਸੀਆਂ ਲਈ ਸਖਤੀ ਕੀਤੀ ਹੋਈ ਹੈ, ਉੱਥੇ ਹੀ ਕੈਨੇਡਾ ਸਰਕਾਰ ਨੇ ਦੇਸ਼ 'ਚ ਪਹਿਲਾਂ ਤੋਂ ਮੌਜੂਦ ਵਿਦੇਸ਼ੀ ਵਰਕਰਾਂ ਲਈ ਨਿਯਮਾਂ 'ਚ ਵੱਡਾ ਬਦਲਾਅ ਕੀਤਾ ਹੈ। 21 ਅਗਸਤ 2026 ਤੋਂ ਲਾਗੂ ਨਵੀਆਂ ਹਦਾਇਤਾਂ ਅਨੁਸਾਰ, ਜਿਨ੍ਹਾਂ ਬਿਨੈਕਾਰਾਂ ਦੇ ਮਾਲਕ ਜਾਂ ਵੱਲੋਂ LMIA (Labour Market Impact Assessment) ਦੀ ਅਰਜ਼ੀ ਅਜੇ ਪ੍ਰੋਸੈਸਿੰਗ ਵਿੱਚ ਹੈ, ਉਨ੍ਹਾਂ ਲਈ ਵਰਕ ਪਰਮਿਟ ਐਕਸਟੈਂਸ਼ਨ ਦਾ ਗ੍ਰੇਸ ਪੀਰੀਅਡ 60 ਦਿਨਾਂ ਤੋਂ ਵਧਾ ਕੇ 90 ਦਿਨ ਕਰ ਦਿੱਤਾ ਗਿਆ ਹੈ।
ਨਵੇਂ ਨਿਯਮ ਤਹਿਤ, ਹੁਣ ਇਮੀਗ੍ਰੇਸ਼ਨ ਅਧਿਕਾਰੀ ਬਿਨੈਕਾਰ ਦੀ ਵਰਕ ਪਰਮਿਟ ਅਰਜ਼ੀ 'ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ 90 ਦਿਨਾਂ ਤੱਕ ਇੰਤਜ਼ਾਰ ਕਰਨਗੇ। ਇਸ ਨਾਲ ਵਿਦੇਸ਼ੀ ਵਰਕਰਾਂ ਨੂੰ ਆਪਣੇ ਮਾਲਕ ਵੱਲੋਂ ਪਾਜ਼ਿਟਿਵ LMIA ਜਮ੍ਹਾਂ ਕਰਵਾਉਣ ਲਈ 30 ਦਿਨਾਂ ਦਾ ਵਾਧੂ ਸਮਾਂ ਮਿਲੇਗਾ। ਇਸ ਨਿਯਮ ਦਾ ਲਾਭ ਲੈਣ ਵਾਲੇ ਵਿਦੇਸ਼ੀ ਕਾਮੇ ਦਾ ਕੈਨੇਡਾ ਦੇ ਅੰਦਰ ਹੀ ਮੌਜੂਦ ਹੋਣਾ ਲਾਜ਼ਮੀ ਹੈ। ਵਰਕਰ ਦਾ ਮੌਜੂਦਾ ਵਰਕ ਪਰਮਿਟ ਖ਼ਤਮ ਹੋਣ 'ਚ 2 ਹਫ਼ਤੇ ਜਾਂ ਉਸ ਤੋਂ ਘੱਟ ਸਮਾਂ ਬਾਕੀ ਹੋਣਾ ਚਾਹੀਦਾ ਹੈ ਤੇ ਉਸ ਦੇ ਮਾਲਕ ਵੱਲੋਂ ਪਹਿਲਾਂ ਹੀ ESDC ਕੋਲ ਪੂਰੀ LMIA ਅਰਜ਼ੀ ਜਮ੍ਹਾਂ ਕਰਵਾਈ ਹੋਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਤਬਾਹੀ ਵਿਚਾਲੇ ਨੇਪਾਲ ਨੇ ਵਿਦੇਸ਼ੀ ਮਦਦ ਲੈਣ ਤੋਂ ਕੀਤਾ ਇਨਕਾਰ ! PM ਬਾਲੇਨ ਸ਼ਾਹ ਨੇ ਦੱਸਿਆ ਪੂਰਾ ਸੱਚ
ਜ਼ਿਕਰਯੋਗ ਹੈ ਕਿ LMIA ਦੀਆਂ ਦੇਰੀਆਂ ਕਾਰਨ ਬਹੁਤ ਸਾਰੇ ਵਰਕਰਾਂ ਦਾ ਪਰਮਿਟ ਖ਼ਤਮ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਸੀ। ਨਿਯਮਾਂ 'ਚ ਇਸ ਬਦਲਾਅ ਨਾਲ ਵਰਕਰਾਂ ਨੂੰ ਆਪਣੇ ਮੌਜੂਦਾ ਸਟੇਟਸ ਅਧੀਨ ਕੈਨੇਡਾ 'ਚ ਕਾਨੂੰਨੀ ਤੌਰ 'ਤੇ ਕੰਮ ਕਰਦੇ ਰਹਿਣ ਦਾ ਮੌਕਾ ਮਿਲੇਗਾ।
ਪਿਛਲੇ ਕੁੱਝ ਮਹੀਨਿਆਂ ਤੋਂ ਕੈਨੇਡਾ 'ਚ LMIA ਦੀ ਪ੍ਰੋਸੈਸਿੰਗ 'ਚ ਲੱਗਣ ਵਾਲਾ ਸਮਾਂ ਕਾਫ਼ੀ ਵਧ ਗਿਆ ਸੀ। 60 ਦਿਨਾਂ ਦੀ ਪੁਰਾਣੀ ਸਮਾਂ ਹੱਦ ਘੱਟ ਹੋਣ ਕਾਰਨ ਵਰਕਰਾਂ ਦੀਆਂ ਅਰਜ਼ੀਆਂ ਰੱਦ ਹੋਣ ਦਾ ਖ਼ਤਰਾ ਕਾਫ਼ੀ ਜ਼ਿਆਦਾ ਸੀ। ਇਸੇ ਸਮੱਸਿਆ ਦੇ ਹੱਲ ਲਈ ਕੈਨੇਡਾ ਸਰਕਾਰ ਨੇ ਇਹ 30 ਦਿਨਾਂ ਦਾ ਵਾਧੂ ਰਾਹਤ ਸਮਾਂ ਦਿੱਤਾ ਹੈ, ਜਿਸ ਨਾਲ ਪੰਜਾਬੀਆਂ ਸਣੇ ਲੱਖਾਂ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਲੈਣ 'ਚ ਕਾਫ਼ੀ ਮਦਦ ਮਿਲੇਗੀ।
ਇਹ ਵੀ ਪੜ੍ਹੋ- ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ ਗੁਆਉਣ ਵਾਲੀ ਔਰਤ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੇਪਾਲ ਦੇ ਰਾਸ਼ਟਰਪਤੀ ਨੇ ਕੀਤੀ ਭਾਰਤ ਦੀ ਮਦਦ ਦੀ ਤਾਰੀਫ਼, ਮੰਤਰੀ ਨੇ PM ਮੋਦੀ ਦੀ ਕੀਤੀ ਸ਼ਲਾਘਾ
NEXT STORY