ਕਾਬੁਲ (ਬਿਊਰੋ)— ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਰਵਾਇਤੀ ਹਿਜਾਬ 'ਤੇ ਕੀਤੀ ਗਈ ਟਿੱਪਣੀ ਲਈ ਔਰਤਾਂ ਤੋਂ ਮਾਫੀ ਮੰਗੀ ਹੈ। ਅਸ਼ਰਫ ਗਨੀ ਕੁਝ ਸਰਕਾਰੀ ਅਧਿਕਾਰੀਆਂ ਦੇ ਇਸਲਾਮਿਕ ਸਟੇਟ ਨਾਲ ਸੰਬੰਧ ਦੇ ਦੋਸ਼ਾਂ 'ਤੇ ਸ਼ਨੀਵਾਰ ਨੂੰ ਪ੍ਰਤੀਕਿਰਿਆ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਦੋਸ਼ ਲਗਾਉਣ ਵਾਲਿਆਂ ਨੂੰ ਸਬੂਤ ਪੇਸ਼ ਕਰਨੇ ਚਾਹੀਦੇ ਹਨ ਨਹੀਂ ਤਾਂ ਔਰਤਾਂ ਵਾਂਗ ਚਾਦਰ ਪਾ ਲੈਣੀ ਚਾਹੀਦੀ ਹੈ। ਇਸ ਮਗਰੋਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਜਿਨਸੀਵਾਦੀ ਟਿੱਪਣੀ ਮੰਨਦੇ ਹੋਏ ਇਸ ਦੀ ਆਲੋਚਨਾ ਕੀਤੀ ਸੀ। ਬਾਅਦ ਵਿਚ ਰਾਸ਼ਟਰਪਤੀ ਨੇ ਔਰਤਾਂ ਨੂੰ ਸੰਬੋਧਿਤ ਕਰਦੇ ਹੋਏ ਮਾਫੀ ਮੰਗੀ ਅਤੇ ਕਿਹਾ ਕਿ ਉਨ੍ਹਾਂ ਦੀ ਗੱਲ ਨੂੰ ਗਲਤ ਸਮਝਿਆ ਗਿਆ।
ਅਫਗਾਨੀ ਰਾਸ਼ਟਰਪਤੀ ਦੇ ਦਫਤਰ ਨੇ ਇਕ ਅਧਿਕਾਰਿਕ ਬਿਆਨ ਵਿਚ ਕਿਹਾ,''ਰਾਸ਼ਟਰਪਤੀ ਔਰਤਾਂ ਦੇ ਅਧਿਕਾਰਾਂ ਦੇ ਜ਼ੋਰਦਾਰ ਸਮਰਥਕ ਹਨ ਅਤੇ ਉਨ੍ਹਾਂ ਨੇ ਅਫਗਾਨ ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਕਾਰਜਕਾਲ ਵਿਚ ਔਰਤਾਂ ਦੀ ਸਥਿਤੀ ਮਜ਼ਬੂਤ ਕਰਨ ਲਈ ਕਦਮ ਚੁੱਕੇ ਹਨ।'' ਬਿਆਨ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਨੇ 'ਚਾਦਰ' ਸ਼ਬਦ ਦੀ ਵਰਤੋਂ ਕੀਤੀ ਸੀ, ਜਿਸ ਦੀ ਵਿਆਖਿਆ ਗਲਤ ਤਰੀਕੇ ਨਾਲ ਕੀਤੀ ਗਈ ਹੈ। ਬਿਆਨ ਵਿਚ ਲਿਖਿਆ ਹੈ,''ਇਹ ਇਕ ਆਮ ਕਹਾਵਤ ਹੈ, ਜਿਸ ਦਾ ਮਤਲਬ ਦੇਸ਼ ਵਿਚ ਔਰਤਾਂ ਦੀ ਸਥਿਤੀ ਨੂੰ ਸੱਟ ਪਹੁੰਚਾਉਣਾ ਨਹੀਂ ਹੈ।''
ਅਫਗਾਨਿਸਤਾਨ ਵਿਚ ਔਰਤ ਲੇਖਕਾਂ ਦੀ ਸਹਿਯੋਗ ਕਰਨ ਵਾਲੀ ਸੰਸਥਾ 'ਫ੍ਰੀ ਵੂਮੈਨ ਰਾਈਟਸ' ਨੇ ਰਾਸ਼ਟਰਪਤੀ ਗਨੀ ਦੀ ਗੱਲ ਦਾ ਜਵਾਬ ਫੇਸਬੁੱਕ 'ਤੇ ਵੀ ਲਿਖਿਆ। ਉਨ੍ਹਾਂ ਨੇ ਲਿਖਿਆ,''ਅਫਗਾਨੀ ਔਰਤਾਂ ਲਈ ਉਮੀਦ ਕੌਣ ਬਣੇਗਾ, ਜਦੋਂ ਉਨ੍ਹਾਂ ਦੇ ਆਪਣੇ ਰਾਸ਼ਟਰਪਤੀ ਹੀ ਸੋਚਦੇ ਹਨ ਕਿ ਔਰਤ ਹੋਣਾ ਸ਼ਰਮ ਦੀ ਗੱਲ ਹੈ।'' ਮਹਿਲਾ ਸੰਸਦੀ ਮੈਂਬਰ ਫੌਜ਼ੀਆ ਕੂਫੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੂੰ ਹਿਜਾਬ ਪਾਉਣ 'ਤੇ ਮਾਣ ਹੈ।
ਕੈਨੇਡਾ ਦੀ ਮਾਡਲ ਨੇ ਅੱਖ 'ਚ ਬਣਵਾਇਆ ਸੀ ਟੈਟੂ, ਪੈ ਗਿਆ ਮਹਿੰਗਾ
NEXT STORY