ਇੰਟਰਨੈਸ਼ਨਲ ਡੈਸਕ - ਅੱਤਵਾਦ ਨੂੰ ਹੁਲਾਰਾ ਦੇਣ ਵਾਲਾ ਪਾਕਿਸਤਾਨ ਆਪਣੇ ਹੀ ਦੇਸ਼ ’ਚ ਅਸ਼ਾਂਤੀ ਝੱਲ ਰਿਹਾ ਹੈ। ਹਾਲਾਤ ਇਹ ਹੈ ਰਿ ਪਾਕਿਸਤਾਨ ਦਾ ਅੱਧੇ ਤੋਂ ਵੱਧ ਹਿੱਸੇ ’ਚ ਪਾਕਿਸਤਾਨੀ ਫੌਜ ਅਤੇ ਸਰਕਾਰ ਦੇ ਵਿਰੁੱਧ ਗੁੱਸਾ ਅਤੇ ਬਗਾਵਤ ਦੀ ਅੱਗ ਫੈਲੀ ਹੋਈ ਹੈ। ਖੇਤਰਫਲ ਦੇ ਹਿਸਾਬ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾੀ ਬਲੌਚਿਸਤਾਨ ਅਤੇ ਅਫਗਾਨਿਸਤਾਨ ਦੀ ਹੱਦ ਨਾਲ ਲੱਗੇ ਹੋਏ ਖੈਬਰ ਪਖਤੂਨਖਵਾ ’ਚ ਹਾਲਾਤ ਕੰਟ੍ਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ। ਇਨ੍ਹਾਂ ਦੋਵਾਂ ਸੂਬਿਆਂ ’ਚ ਪਾਕਿਸਾਤਨੀ ਫੌਜ, ਪਾਕਿਸਤਾਨੀ ਪੰਜਾਬ ਦੇ ਲੋਕਾਂ ਦੇ ਇਲਾਵਾ ਚੀਨੀ ਕੰਪਨੀਆਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ’ਤੇ ਲਗਾਤਾਰ ਹਮਲੇ ਜਾਰੀ ਹਨ।
ਇਨ੍ਹਾਂ ਹਮਲਿਆਂ ਦੇ ਡਰ ਨਾਲ ਇਕ ਪਾਸੇ ਜਿੱਥੇ ਚੀਨੀ ਕੰਪਨੀਆਂ ਤੋਂ ਨਿਵੇਸ਼ ਤੋਂ ਹੱਥ ਪਿੱਛੇ ਖਿੱਚ ਲਏ ਹਨ ਉੱਥੇ ਪਾਕਿਸਤਾਨੀ ਆਰਮੀ ਬੇਬੱਸ ਦਿੱਸ ਰਹੀ ਹੈ। ਹਾਲ ਹੀ ’ਚ ਬਲੌਚਿਸਤਾਨ ’ਚ ਬਲੌਚ ਲਿਬ੍ਰੇਸ਼ਨ ਆਰਮੀ (BLA) ਨੇ ਪਾਕਿਸਤਾਨੀ ਫੌਜ ਦੀਆਂ ਚੌਕੀਆਂ 'ਤੇ ਜ਼ਬਰਦਸਤ ਹਮਲੇ ਕੀਤੇ ਸਨ, ਜਿਨ੍ਹਾਂ ’ਚ 130 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਅਤੇ ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ। BLA ਦੇ ਬੁਲਾਰੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਆਪ੍ਰੇਸ਼ਨ 'ਹੈਰੋਫ' ’ਚ ਉਨ੍ਹਾਂ ਦੇ 10 ਯੋਧੇ ਵੀ ਮਾਰੇ ਗਏ ਹਨ।
ਇਹ ਵੀ ਪੜ੍ਹੋ - ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ
ਸਿਆਸਤ ਤੋਂ ਲੈ ਕੇ ਸਰਕਾਰੀ ਸੰਸਥਾਵਾਂ ’ਤੇ ਪਾਕਿਸਾਤਨੀ ਪੰਜਾਬੀਆਂ ਦਾ ਕਬਜ਼ਾ
ਬਲੌਚਿਸਤਾਨ ’ਚ ਬੇਬੱਸ ਪਾਕਿ ਆਰਮੀ
ਬਲੌਚਿਸਤਾਨ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ ਜੋ 3.47 ਲੱਖ ਵਰਗ ਕਿ.ਮੀ. ’ਚ ਫੈਲਿਆ ਹੈ ਜੋ ਪੂਰੇ ਪਾਕਿਸਤਾਨ ਦੇ ਖੇਤਰਪਲ ਦਾ ਲਗਭਗ 45 ਫੀਸਦੀ ਹੈ। ਬਲੌਚਿਸਤਾਨ ਕੁਦਰਤੀ ਸਰੋਤਾਂ (ਤੈਲ ਸਮੇਤ) ਨਾਲ ਭਰਪੂਰ ਹੈ, ਫਿਰ ਵੀ ਦੇਸ਼ ਦੇ ਹੋਰ ਹਿੱਸਿਆਂ ਦੀ ਤੁਲਨਾ ’ਚ ਇੱਥੇ ਦੇ ਲੋਕ ਕਾਫੀ ਗਰੀਬ ਹਨ। ਬਲੌਚਿਸਤਾਨ ਨੂੰ ਵੱਖਵਾਦੀ ਬਗਾਵਤ ਦੀ ਨਰਸਰੀ ਕਿਹਾ ਜਾਂਦਾ ਹੈ ਕਿਉਂਕਿ 2023 ’ਚ ਪਾਕਿਸਤਾਨ ’ਚ 650 ਤੋਂ ਵੱਧ ਹਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚੋਂ 23% ਬਲੌਚਿਸਤਾਨ ’ਚ ਹੋਏ ਸਨ। ਇੱਥੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਪਾਕਿਸਤਾਨੀ ਫੌਜ ਚੀਨੀ ਪ੍ਰਾਜੈਕਟਾਂ ਅਤੇ ਨਾਗਰਿਕਾਂ ਦੀ ਰੱਖਿਆ ’ਚ ਨਾਕਾਮ ਰਹੀ ਹੈ।
ਹਰ ਜਗ੍ਹਾ ਪਾਕਿ ਪੰਜਾਬ ਦਾ ਦਬਦਬਾ
ਪੰਜਾਬ ਆਬਾਦੀ ਦੇ ਆਧਾਰ 'ਤੇ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ, ਜਿੱਥੇ 12.7 ਕਰੋੜ ਲੋਕ ਵੱਸਦੇ ਹਨ। ਪੰਜਾਬ ਸੂੇਬ ਆਪਣੇ ਬਣਨ ਦੇ ਬਾਅਦ ਤੋਂ ਹੀ ਪਾਕਿਸਤਾਨੀ ਸਿਆਸਤ ’ਤੇ ਹਾਵੀ ਰਿਹਾ ਹੈ ਅਤੇ ਪੰਜਾਬੀਆਂ ਦਾ ਦੇਸ਼ ਦੀਆਂ ਨੌਕਰੀਆਂ ਅਤੇ ਸੰਸਥਾਵਾਂ 'ਤੇ ਕਬਜ਼ਾ ਰਿਹਾ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ 336 ਸੀਟਾਂ ਹਨ, ਜਿਨ੍ਹਾਂ ’ਚੋਂ 173 ਸੀਟਾਂ ਪੰਜਾਬ ਦੇ ਹਵਾਲੇ ਹਨ ਜਦਕਿ ਬਲੌਚਿਸਤਾਨ ’ਚ ਸਿਰਫ 20 ਸੀਟਾਂ ਹਨ। ਪੰਜਾਬ ’ਚ ਸਾਖਰਤਾ ਦਰ 66% ਹੈ, ਜਦਕਿ ਬਲੌਚਿਸਤਾਨ ’ਚ ਸਿਰਫ 42% ਲੋਕ ਸਾਖਰਤ ਹਨ।
ਖੈਬਰ ਪਖਤੂਨਖ਼ਵਾ ਟੀ.ਟੀ.ਪੀ . ਦਾ ਗੜ੍ਹ
• 2004 ’ਚ ਪਾਕਿਸਤਾਨੀ ਫੌਜ ਦੇ ਅਲਕਾਇਦਾ ਲੜਾਕੂਆਂ ਖਿਲਾਫ਼ ਫੌਜੀ ਮੁਹਿੰਮ ਦੇ ਬਾਅਦ ਖੈਬਰ ਪਖਤੂਨਖ਼ਵਾ ’ਚ ਹਥਿਆਰਬੰਦ ਬਗਾਵਤ ਸ਼ੁਰੂ ਹੋ ਗਈ ਸੀ।
• ਖੈਬਰ ਅੱਜ ਤਹਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਗੜ੍ਹ ਬਣ ਗਿਆ ਹੈ। ਇੱਥੇ ਲਸ਼ਕਰ, ਅਲਕਾਇਦਾ ਅਤੇ ਆਈ.ਐਸ.ਆਈ.ਐਸ. (ਕੇ) ਵੀ ਸਰਗਰਮ ਹਨ। ਸਵਾਤ ਸਮੇਤ ਖੈਬਰ ਦੇ 4 ਜ਼ਿਲੇ ਟੀ.ਟੀ.ਪੀ. ਦੇ ਕਬਜ਼ੇ ’ਚ ਹਨ।
• ਹੁਣ ਟੀ.ਟੀ.ਪੀ. ਪਾਕਿਸਤਾਨ ਲਈ ਸਭ ਤੋਂ ਵੱਡੀ ਮੁਸੀਬਤ ਬਣ ਗਈ ਹੈ ਜਿਸਦਾ ਮਕਸਦ ਇਸਲਾਮਾਬਾਦ ’ਚ ਤਾਲਿਬਾਨ ਵਰਗੀ ਸਰਕਾਰ ਕਾਇਮ ਕਰਨਾ ਹੈ।
• ਪਾਕਿਸਤਾਨ ਸਰਕਾਰ ਦੋਸ਼ ਲਾਉਂਦੀ ਰਹੀ ਹੈ ਕਿ ਟੀ.ਟੀ.ਪੀ. ਨੂੰ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਤੋਂ ਮਦਦ ਅਤੇ ਹਥਿਆਰ ਮਿਲ ਰਹੇ ਹਨ।
ਬਲੌਚ ਨੌਜਵਾਨਾਂ ਨਾਲ ਵਿਤਕਰਾ
ਬਲੌਚਿਸਤਾਨ ਦੇ ਲੋਕਾਂ ਦਾ ਦੋਸ਼ ਹੈ ਕਿ ਚੀਨ ਸਮਰਥਿਤ ਗਵਾਦਰ ਬੰਦਰਗਾਹ ਦੇ ਨਿਰਮਾਣ ਵਰਗੀਆਂ ਪ੍ਰਾਜੈਕਟਾਂ ਨੇ ਸਥਾਨਕ ਬਲੌਚਿਸਤਾਨ ਦੀ ਅਰਥਵਿਵਸਥਾ ਨੂੰ ਬਹੁਤ ਘੱਟ ਲਾਭ ਪਹੁੰਚਾਇਆ ਹੈ। ਸਿੱਖਿਆ ਪ੍ਰਾਪਤ ਅਤੇ ਬੇਰੋਜ਼ਗਾਰ ਬਲੌਚ ਨੌਜਵਾਨਾਂ ਦੇ ਬਦਲੇ, ਪੰਜਾਬੀ ਅਤੇ ਸਿੰਧੀ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨਾਲ-ਨਾਲ ਚੀਨੀ ਮਾਹਿਰਾਂ ਨੂੰ ਵੀ ਇਸ ਪ੍ਰਾਜੈਕਟ ਲਈ ਵੱਡੇ ਪੱਧਰ 'ਤੇ ਨੌਕਰੀ 'ਤੇ ਰੱਖਿਆ ਗਿਆ ਸੀ। ਇਸ ਕਾਰਨ ਬਲੌਚਿਸਤਾਨ ’ਚ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਈਰਾਨ ਦੀ ਪਾਕਿਸਤਾਨ ਨੂੰ ਧਮਕੀ
ਈਰਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਅਧੀਨ ਗੈਸ ਪਾਈਪਲਾਈਨ ਵਿਛਾਉਣ ’ਚ ਨਾਕਾਮ ਰਹਿਣ 'ਤੇ ਪਾਕਿਸਤਾਨ ਨੂੰ ਆਖਰੀ ਨੋਟਿਸ ਜਾਰੀ ਕੀਤਾ ਹੈ। ਈਰਾਨ ਨੇ ਪਾਕਿਸਤਾਨ ਨੂੰ ਆਖਰੀ ਨੋਟਿਸ ਦਿੱਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਤੇਹਰਾਨ ਦੇ ਕੋਲ ਅਗਲੇ ਮਹੀਨੇ, ਸਤੰਬਰ 2024 ’ਚ ਫਰਾਂਸੀਸੀ ਕਾਨੂੰਨ ਦੇ ਅਧੀਨ ਪੈਰਿਸ ਵਿਚੌਲਗੀ ਅਦਾਲਤ ਦਾ ਦਰਵਾਜਾ ਖਟਕਾਊਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। 2014 ਤੋਂ ਇਸ ਪ੍ਰਾਜੈਕਟ ’ਚ 10 ਸਾਲ ਦੀ ਦੇਰੀ ਹੋ ਰਹੀ ਹੈ।
ਇਹ ਵੀ ਪੜ੍ਹੋ - ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਨੇ ਪੱਤਰਕਾਰਾਂ ਸਮੇਤ 92 ਹੋਰ ਅਮਰੀਕੀਆਂ ਦੇ ਦਾਖਲੇ 'ਤੇ ਲਾਈ ਪਾਬੰਦੀ
NEXT STORY