ਬੇਰੂਤ (ਭਾਸ਼ਾ) : ਲੇਬਨਾਨ ਵਿਚ ਸਾਰੇ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਸ਼ੁੱਕਰਵਾਰ ਨੂੰ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਨਾਲ ਹੋਏ ਭਿਆਨਕ ਮੁਕਾਬਲੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਹਨ। ਇਸ ਹਮਲੇ ਵਿਚ 6 ਲੋਕ ਮਾਰੇ ਗਏ ਅਤੇ ਰਾਜਧਾਨੀ ਬੇਰੂਤ ਦੇ ਲੋਕ ਡਰ ਗਏ। ਮੁਕਾਬਲੇ ਦੇ ਬਾਅਦ ਸਰਕਾਰ ਨੇ ਇਕ ਦਿਨ ਦਾ ਸੋਗ ਐਲਾਨ ਕੀਤਾ ਹੈ। ਰਾਜਧਾਨੀ ਦੀਆਂ ਸੜਕਾਂ ’ਤੇ ਹੋਏ ਇਸ ਮੁਕਾਬਲੇ ਵਿਚ ਅੱਤਵਾਦੀ ਆਟੋਮੈਟਿਕ ਹਥਿਆਰਾਂ, ਰਾਕੇਟ ਪ੍ਰੋਪੇਲਡ ਗ੍ਰੇਨੇਡ ਨਾਲ ਲੈਸ ਸਨ। ਇਸ ਘਟਨਾ ਨੇ ਦੇਸ਼ ਵਿਚ 1975 ਤੋਂ 90 ਤੱਕ ਚੱਲੇ ਗ੍ਰਹਿ ਯੁੱਧ ਦੀਆਂ ਬੁਰੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ।
ਇਸ ਮੁਕਾਬਲੇ ਦੇ ਬਾਅਦ ਪਿਛਲੇ 150 ਸਾਲ ਦੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਦੇ ਦੌਰ ਵਿਚੋਂ ਲੰਘ ਰਹੇ ਲੇਬਨਾਨ ਵਿਚ ਪੰਥ ਅਧਾਰਿਤ ਹਿੰਸਾ ਦੇ ਫਿਰ ਤੋਂ ਸਿਰ ਚੁੱਕਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਸ਼ਿਆਓ ਦੀਆਂ 2 ਪਾਰਟੀਆਂ ਹਜਬੁੱਲਾ ਅਤੇ ਅਮਲ ਮੂਵਮੈਂਟ ਵੱਲੋਂ ਵੀਰਵਾਰ ਨੂੰ ਆਯੋਜਿਤ ਪ੍ਰਦਰਸ਼ਨ ਦੌਰਾਨ ਇਹ ਹਿੰਸਾ ਹੋਈ। ਦੋਵੇਂ ਪਾਰਟੀਆਂ ਪਿੱਛਲੇ ਸਾਲ ਬੇਰੂਤ ਬੰਦਰਗਾਹ ’ਤੇ ਹੋਏ ਭਿਆਨਕ ਧਮਾਕੇ ਦੇ ਮਾਮਲੇ ਦੀ ਜਾਂਚ ਕਰ ਰਹੇ ਮੁੱਖ ਜੱਜ ਨੂੰ ਹਟਾਉਣ ਦੀ ਮੰਗ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਵਿਚੋਂ ਵੀ ਕਈ ਲੋਕਾਂ ਕੋਲ ਹਥਿਆਰ ਸਨ ਅਤੇ ਇਹ ਸਪਸ਼ਟ ਨਹੀਂ ਹੈ ਕਿ ਪਹਿਲਾਂ ਗੋਲੀ ਕਿਸ ਨੇ ਚਲਾਈ ਪਰ ਦੋਵਾਂ ਪੱਖਾਂ ਵਿਚਾਲੇ ਝੜਪ ਜਲਦ ਹੀ ਭਿਆਨਕ ਮੁਕਾਬਲੇ ਵਿਚ ਬਦਲ ਗਈ।
ਓਲੰਪਿਕ ਦੌੜਾਕ ਐਗਨੇਸ ਟਿਰੋਪ ਦੇ ਕਤਲ ਦੇ ਮਾਮਲੇ ’ਚ ਉਨ੍ਹਾਂ ਦਾ ਪਤੀ ਗ੍ਰਿਫ਼ਤਾਰ
NEXT STORY