ਨੈਸ਼ਨਲ ਡੈਸਕ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਸਰਕਾਰ ਦੇਸ਼ ਉਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਕੋਈ ਗੱਲਬਾਤ ਨਹੀਂ ਕਰੇਗੀ, ਜੋ ਦੇਸ਼ ਦੇ ਕਾਨੂੰਨਾਂ ਅਤੇ ਸੰਵਿਧਾਨ ਦਾ ਸਨਮਾਨ ਨਹੀਂ ਕਰਦੇ ਹਨ । ਸਰਕਾਰੀ ਸਮਾਚਾਰ ਏਜੰਸੀ 'ਐਸੋਸੀਏਟਿਡ ਪ੍ਰੈੱਸ ਆਫ ਪਾਕਿਸਤਾਨ' ਮੁਤਾਬਕ ਦਾਵੋਸ ’ਚ ਵਿਸ਼ਵ ਆਰਥਿਕ ਮੰਚ ਦੀ ਬੈਠਕ ਦੌਰਾਨ ‘ਵਾਸ਼ਿੰਗਟਨ ਪੋਸਟ’ ਨੂੰ ਦਿੱਤੇ ਇੰਟਰਵਿਊ ’ਚ ਬਿਲਾਵਲ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ’ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਪ੍ਰਤੀ ਆਲੋਚਨਾ ਤੁਸ਼ਟੀਕਰਨ ਦੀ ਨੀਤੀ ਅਪਣਾਉਣ ਦਾ ਵੀ ਦੋਸ਼ ਲਾਇਆ।
ਇਹ ਖ਼ਬਰ ਵੀ ਪੜ੍ਹੋ : ਉੱਚ ਸਿੱਖਿਆ ਸੰਸਥਾਵਾਂ ’ਚ ਵਿਦਿਆਰਥਣਾਂ ਨੂੰ ਮਿਲੇਗੀ ਮਾਹਵਾਰੀ ਤੇ ਜਣੇਪਾ ਛੁੱਟੀ, ਇਸ ਸੂਬੇ ਨੇ ਲਿਆ ਵੱਡਾ ਫ਼ੈਸਲਾ
ਉਨ੍ਹਾਂ ਕਿਹਾ, ‘‘ਮੈਨੂੰ ਵਿਸ਼ਵਾਸ ਹੈ ਕਿ ਜੇਕਰ ਅਸੀਂ ਅਫ਼ਗਾਨ ਅੰਤਰਿਮ ਸਰਕਾਰ ਨਾਲ ਕੰਮ ਕਰ ਸਕਦੇ ਹਾਂ, ਜਿਸ ਦਾ ਇਨ੍ਹਾਂ ਸਮੂਹਾਂ ’ਤੇ ਪ੍ਰਭਾਵ ਹੈ, ਤਾਂ ਅਸੀਂ ਆਪਣੀ ਸੁਰੱਖਿਆ ਨੂੰ ਬਰਕਰਾਰ ਰੱਖਣ ’ਚ ਸਫ਼ਲ ਹੋਵਾਂਗੇ।’’ ਉਨ੍ਹਾਂ ਕਿਹਾ ਕਿ ਦੇਸ਼ ਦੀ ਨਵੀਂ ਲੀਡਰਸ਼ਿਪ, ਸਿਆਸੀ ਅਤੇ ਫ਼ੌਜ ਦੋਵੇਂ, ਉਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਕੋਈ ਗੱਲਬਾਤ ਨਹੀਂ ਕਰਨਗੇ, ਜੋ ਦੇਸ਼ ਦੇ ਕਾਨੂੰਨਾਂ ਅਤੇ ਸੰਵਿਧਾਨ ਦਾ ਸਨਮਾਨ ਨਹੀਂ ਕਰਦੇ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਪਾਕਿਸਤਾਨ ਨੂੰ ਉਮੀਦ ਹੈ ਕਿ ਨਵੀਂ ਅਫ਼ਗਾਨ ਸਰਕਾਰ ਟੀ.ਟੀ.ਪੀ. ਵਿਰੁੱਧ ਕਾਰਵਾਈ ਕਰੇਗੀ, ਬਿਲਾਵਲ ਨੇ ਕਿਹਾ, ‘‘ਅਸੀਂ ਦੋਵੇਂ ਅੱਤਵਾਦ ਦੇ ਸ਼ਿਕਾਰ ਹਾਂ।’’
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਧੀ ਨੇ ਇਟਲੀ ’ਚ ਪੰਜਾਬੀਆਂ ਦਾ ਵਧਾਇਆ ਮਾਣ, ਹਾਸਲ ਕੀਤੀ ਵੱਡੀ ਉਪਲੱਬਧੀ
ਮੈਂ ਨਹੀਂ ਮੰਨਦਾ ਕਿ ਅੱਤਵਾਦ ਖ਼ਿਲਾਫ਼ ਅਫ਼ਗਾਨਿਸਤਾਨ ਦੀ ਸਰਕਾਰ ਆਪਣੇ ਦਮ ’ਤੇ ਅੱਤਵਾਦ ਖਿਲਾਫ ਸਫ਼ਲ ਹੋਵੇਗੀ ਅਤੇ ਨਾ ਹੀ ਅਸੀਂ ਆਪਣੇ ਦਮ ’ਤੇ ਅੱਤਵਾਦ ਖ਼ਿਲਾਫ਼ ਸਫ਼ਲ ਹੋ ਸਕਾਂਗੇ। ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ।” ਉਨ੍ਹਾਂ ਕਿਹਾ, “ਪਾਕਿਸਤਾਨ ਪੀਪਲਜ਼ ਪਾਰਟੀ ਦਾ ਪੂਰਾ ਉਦੇਸ਼ ਪਾਕਿਸਤਾਨ ਨੂੰ ਲੋਕਤੰਤਰਿਕ ਦੇਸ਼ ਬਣਾਉਣਾ ਹੈ। ਸਾਡਾ ਮੰਨਣਾ ਹੈ ਕਿ ਅੱਤਵਾਦ ਅਤੇ ਅੱਤਵਾਦ ਨਾਲ ਨਜਿੱਠਣ ਲਈ ਲੋਕਤੰਤਰ ਹੀ ਇਕੋ-ਇਕ ਰਸਤਾ ਹੈ।” ਇਹ ਪੁੱਛੇ ਜਾਣ ’ਤੇ ਕਿ ਕੀ ਉਹ ਇਸ ਸਾਲ ਪ੍ਰਧਾਨ ਮੰਤਰੀ ਬਣ ਸਕਦੇ ਹਨ, ਬਿਲਾਵਲ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਚੋਣਾਂ ਜਿੱਤਣੀਆਂ ਪੈਣਗੀਆਂ।
ਗਲਾਸਗੋ : ਚਰਚ ਦੇ ਪਾਦਰੀ ‘ਤੇ ਲੱਗੇ 4 ਲੜਕੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼
NEXT STORY