ਨਵੀਂ ਦਿੱਲੀ/ਸਿਡਨੀ— ਆਸਟਰੇਲੀਆ ਦੇ ਗ੍ਰਾਹਮ ਰੀਡ ਦਾ ਵਿਸ਼ਵ ਕੱਪ 2022 ਤਕ ਭਾਰਤੀ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਬਣਨਾ ਤੈਅ ਹੈ। ਰਾਸ਼ਟਰੀ ਮਹਾਸੰਘ ਅਤੇ ਭਾਰਤੀ ਖੇਡ ਅਥਾਰਿਟੀ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਖਾਲੀ ਪਏ ਇਸ ਅਹੁਦੇ ਨੂੰ ਭਰਨ ਲਈ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਹਾਕੀ ਇੰਡੀਆ ਨੇ ਆਸਟਰੇਲੀਆ ਦੇ ਸਾਬਕਾ ਓਲੰਪੀਅਨ ਜੈ ਸਟੇਸੀ ਸਮੇਤ ਕਈ ਹੋਰ ਦਾਅਵੇਦਾਰਾਂ 'ਤੇ ਤਰਜੀਹ ਦਿੱਤੀ ਹੈ। ਰੀਡ ਦਾ ਨਾਂ ਆਖਰੀ ਮਨਜ਼ੂਰੀ ਲਈ ਖੇਡ ਮੰਤਰਾਲਾ ਕੋਲ ਭੇਜਿਆ ਗਿਆ ਹੈ ਅਤੇ ਮੰਤਰਾਲਾ ਦੇ ਸੂਤਰਾਂ ਮੁਤਾਬਕ ਇਸ ਹਫਤੇ 'ਚ ਅਧਿਕਾਰਤ ਐਲਾਨ ਕੀਤਾ ਜਾ ਸਕਦਾ ਹੈ।
ਸੂਤਰਾਂ ਮੁਤਾਬਕ ਰੀਡ ਦਾ ਕਰਾਰ 2022 ਤਕ ਹੋ ਸਕਦਾ ਹੈ ਪਰ ਪਹਿਲਾਂ ਦੀ ਤਰ੍ਹਾਂ ਐੱਨ.ਐੱਸ.ਐੱਫ. ਹਰੇਕ ਟੂਰਨਾਮੈਂਟ ਦੇ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗਾ।'' ਪਿਛਲੇ ਸਾਲ ਭੁਵਨੇਸ਼ਵਰ 'ਚ ਵਿਸ਼ਵ ਕੱਪ 'ਚ ਟੀਮ ਦੇ ਕੁਆਰਟਰ ਫਾਈਨਲ 'ਚ ਬਾਹਰ ਹੋਣ 'ਤੇ ਜਨਵਰੀ 'ਚ ਹਰਿੰਦਰ ਸਿੰਘ ਦੀ ਬਰਖਾਸਤਗੀ ਦੇ ਬਾਅਦ ਭਾਰਤੀ ਪੁਰਸ਼ ਟੀਮ ਦੇ ਨਾਲ ਕੋਈ ਕੋਚ ਨਹੀਂ ਹੈ। ਰੀਡ ਨੇ ਆਪਣੇ ਕਰੀਅਰ 'ਚ 130 ਕੌਮਾਂਤਰੀ ਮੈਚ ਖੇਡੇ। ਉਹ 1992 ਬਾਰਸੀਲੋਨਾ ਓਲੰਪਿਕ 'ਚ ਚਾਂਦੀ ਤਮਗਾ ਜਿੱਤਣ ਵਾਲੀ ਆਸਟਰੇਲੀਆਈ ਟੀਮ ਦਾ ਹਿੱਸਾ ਸਨ। ਦਿੱਗਜ ਰਿਕ ਚਾਰਲਸਵਰਥ ਦੇ ਚੇਲੇ ਰਹੇ ਰੀਡ ਪੰਜ ਸਾਲਾਂ ਤਕ ਆਸਟਰੇਲੀਆਈ ਟੀਮ 'ਚ ਉਨ੍ਹਾਂ ਦੇ ਸਹਾਇਕ ਰਹੇ ਅਤੇ 2014 'ਚ ਮੁੱਖ ਕੋਚ ਬਣੇ ਸਨ। ਉਹ ਸਾਲ 2016 'ਚ ਰੀਓ ਓਲਪਿਕ 'ਚ ਆਸਟਰੇਲੀਆ ਦੇ ਕੋਚ ਸਨ। ਉਨਾਂ ਨੇ ਇਸ ਮਹੀਨੇ ਦੇ ਸ਼ੁਰੂ 'ਚ ਐਮਸਟਰਡਮ ਕੋਚ ਦਾ ਅਹੁਦਾ ਛੱਡਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੇ ਭਾਰਤੀ ਟੀਮ ਦਾ ਕੋਚ ਬਣਨ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਹਨ।
ਚੋਣਾਂ ਤੋਂ ਪਹਿਲਾਂ ਭਾਰਤ ਵੱਲੋਂ ਇਕ ਹੋਰ ਹਮਲੇ ਦਾ ਡਰ : ਇਮਰਾਨ
NEXT STORY