ਰੋਮ (ਦਲਵੀਰ ਕੈਂਥ) - ਸ਼੍ਰੀ ਗੁਰੂ ਰਵਿਦਾਸ ਜੀ ਦਾ 647ਵਾਂ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵੇਰੋਨਾ (ਬਨਿਓਲੋ) ਵਿਖੇ ਬੜੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਦੋ ਦਿਨਾਂ ਸਮਾਗਮ ਦੌਰਾਨ ਪਹਿਲੇ ਦਿਨ ਪੂਰੇ ਨਗਰ ਵਿਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਭਾਈ ਜੀਵਨ ਸਿੰਘ, ਭਾਈ ਰਣਧੀਰ ਸਿੰਘ, ਭਾਈ ਤਰਸੇਮ ਸਿੰਘ, ਭਾਈ ਭੁਪਿੰਦਰ ਸਿੰਘ ਦੇ ਜੱਥਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਲਾਕੇ ਦੀਆਂ ਸੰਗਤਾਂ ਵਲੋਂ ਨਗਰ ਵਿਚ ਵੱਖ ਵੱਖ ਥਾਵਾਂ 'ਤੇ ਚਾਹ, ਪਾਣੀ, ਜੂਸ, ਫਲਾਂ, ਆਇਸ ਕ੍ਰੀਮ, ਪੀਜਾ, ਗੋਲ ਗੱਪੇ ਅਤੇ ਦਹੀਂ ਭੱਲਿਆਂ ਆਦਿ ਅਨੇਕਾਂ ਪ੍ਰਕਾਰ ਦੇ ਲੰਗਰ ਲਗਾਏ ਗਏ। ਦੂਜੇ ਦਿਨ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ, ਰਾਗੀਆਂ ਵਲੋਂ ਸ਼ਬਦ ਗਾਇਨ ਉਪਰੰਤ ਸੰਗਤਾਂ ਵਲੋਂ ਅਨੇਕਾਂ ਪ੍ਰਕਾਰ ਦੇ ਭੋਜਨ ਦੇ ਲੰਗਰ ਸ਼ਕ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ।
ਗੁਰਪੁਰਬ ਦੀ ਅਪਾਰ ਸਫਲਤਾ ਅਤੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਸਟਰ ਬਲਵੀਰ ਮੱਲ, ਅਜੇ ਕੁਮਾਰ ਬਿੱਟਾ, ਕੁਲਵਿੰਦਰ ਬੱਲਾ, ਅਜੈ ਲੱਧੜ, ਜੋਗਿੰਦਰ ਬਿੱਲੁ, ਰਣਜੀਤ ਜੀਤਾ,ਦਵਿੰਦਰ ਹੀਉਂ, ਸਰਬਜੀਤ ਸਾਬੀ, ਪਾਨੀ ਬਖਲੌਰ, ਕਾਲਾ ਭਰੋਲੀ, ਜੱਸਾ, ਹਰਜਿੰਦਰ ਮੋਦੀ,ਪਿੰਕਾ ਕੈਂਥ,ਪ੍ਰਕਾਸ਼ ਪਾਸ਼ੀ, ਅਵਤਾਰ, ਰਾਜ ਸਰਹਾਲੀ ਆਦਿ ਸੇਵਾਦਾਰਾਂ ਨੇ ਆਈਆਂ ਸਮੂਹ ਸੰਗਤਾਂ ਵਲੋਂ ਮਿਲੇ ਭਰਭੂਰ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਅਮਰੀਕਾ ’ਚ ਰਹਿਣ ਲਈ ਇਹ ਨੇ ਸਭ ਤੋਂ ਵਧੀਆ ਤੇ ਸਸਤੀਆਂ ਥਾਵਾਂ, ਦੇਖੋ ਪੂਰੀ ਲਿਸਟ
NEXT STORY