ਇੰਟਰਨੈਸ਼ਨਲ ਡੈਸਕ– ਕੀ ਤੁਸੀਂ ਅਮਰੀਕਾ ’ਚ ਰਹਿਣ ਲਈ ਇਕ ਚੰਗੀ ਤੇ ਕਿਫਾਇਤੀ ਜਗ੍ਹਾ ਲੱਭ ਰਹੇ ਹੋ? ਇਸ ਲਈ ਤੁਹਾਨੂੰ ਹੇਠਾਂ ਦਿੱਤੀ ਰਿਪੋਰਟ ’ਚ ਜਵਾਬ ਮਿਲੇਗਾ। Niche ਨੇ 2024 ਲਈ ‘ਅਮਰੀਕਾ ’ਚ ਰਹਿਣ ਲਈ ਸਭ ਤੋਂ ਵਧੀਆ ਸਥਾਨ’ ਦੀ ਰਿਪੋਰਟ ਜਾਰੀ ਕੀਤੀ ਹੈ।
Niche ਇਸ ਰਿਪੋਰਟ ਨੂੰ ਹਰ ਸਾਲ ਜਾਰੀ ਕਰਦਾ ਹੈ। ਇਸ ’ਚ ਅਮਰੀਕਾ ’ਚ ਰਹਿਣ ਲਈ ਸਭ ਤੋਂ ਵਧੀਆ ਤੇ ਸਸਤੀਆਂ ਥਾਵਾਂ ਤੇ ਸ਼ਹਿਰਾਂ ਬਾਰੇ ਜਾਣਕਾਰੀ ਸ਼ਾਮਲ ਹੈ। ਇਹ ਲਗਾਤਾਰ 10ਵਾਂ ਸਾਲ ਹੈ, ਜਦੋਂ Niche ਨੇ ਇਹ ਰਿਪੋਰਟ ਜਾਰੀ ਕੀਤੀ ਹੈ।
ਇਹ ਹੈ ਸਭ ਤੋਂ ਵਧੀਆ ਸ਼ਹਿਰ
ਇਸ ਰਿਪੋਰਟ ਮੁਤਾਬਕ ਅਮਰੀਕਾ ’ਚ ਰਹਿਣ ਲਈ ਸਭ ਤੋਂ ਵਧੀਆ ਸ਼ਹਿਰ ਨੇਪਰਵਿਲੇ (Naperville) ਹੈ, ਜੋ ਇਲੀਨੋਇਸ ’ਚ ਸਥਿਤ ਹੈ। ਇਹ ਸ਼ਹਿਰ ਸ਼ਿਕਾਗੋ ਤੋਂ ਸਿਰਫ਼ ਇਕ ਘੰਟੇ ਦੀ ਦੂਰੀ ’ਤੇ ਹੈ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸਪੁਰ ’ਚ 5 ਵਾਰ ਫ਼ਿਲਮੀ ਸਿਤਾਰਿਆਂ ਦੇ ਦਮ ’ਤੇ ਜਿੱਤਣ ਵਾਲੀ ਭਾਜਪਾ ਹੁਣ ਕਿਸ ਚਿਹਰੇ ’ਤੇ ਲਾਏਗੀ ਦਾਅ?
ਨੇਪਰਵਿਲੇ ਦੀ ਆਬਾਦੀ ਲਗਭਗ 1.5 ਲੱਖ ਹੈ। ਇਥੇ ਬਹੁਤ ਸਾਰੇ ਰੈਸਟੋਰੈਂਟ, ਕੌਫੀ ਸ਼ਾਪਸ ਤੇ ਪਾਰਕਾਂ ਹਨ। ਇਥੇ ਔਸਤ ਮਹੀਨਾਵਾਰ ਕਿਰਾਇਆ 1,787 ਡਾਲਰ ਹੈ। ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ ਲਗਭਗ 1.5 ਲੱਖ ਰੁਪਏ ਹੈ। ਇਸ ਦੇ ਨਾਲ ਹੀ ਨੇਪਰਵਿਲੇ ਦੇ ਹਰ ਪਰਿਵਾਰ ਦੀ ਔਸਤ ਸਾਲਾਨਾ ਆਮਦਨ 1.43 ਲੱਖ ਡਾਲਰ (ਕਰੀਬ 1.20 ਕਰੋੜ ਰੁਪਏ) ਹੈ। ਇਥੋਂ ਦੀ 26 ਫ਼ੀਸਦੀ ਆਬਾਦੀ ਕਿਰਾਏ ਦੇ ਮਕਾਨਾਂ ’ਚ ਰਹਿੰਦੀ ਹੈ।
ਰਹਿਣ ਲਈ 10 ਸਭ ਤੋਂ ਵਧੀਆ ਸ਼ਹਿਰ
- ਨੇਪਰਵਿਲੇ, ਇਲੀਨੋਇਸ
- ਦਿ ਵੁਡਲੈਂਡਜ਼, ਟੈਕਸਾਸ
- ਕੈਮਬ੍ਰਿਜ, ਮੈਸਾਚਿਉਏਟਸ
- ਅਰਲਿੰਗਟਨ, ਵਰਜੀਨੀਆ
- ਪਲਾਨੋ, ਟੈਕਸਾਸ
- ਇਰਵਿਨ, ਕੈਲੀਫੋਰਨੀਆ
- ਕੋਲੰਬੀਆ, ਮੈਰੀਲੈਂਡ
- ਓਵਰਲੈਂਡ ਪਾਰਕ, ਕੰਸਾਸ
- ਏਨ ਆਰਬਰ, ਮਿਸ਼ੀਗਨ
- ਬੇਲੇਵੁਏ, ਵਾਸ਼ਿੰਗਟਨ
ਇਹ ਹੈ ਸਭ ਤੋਂ ਵਧੀਆ ਥਾਂ
Niche ਨੇ ਆਪਣੀ ਰਿਪੋਰਟ ’ਚ 2024 ’ਚ ਰਹਿਣ ਲਈ ਸਭ ਤੋਂ ਵਧੀਆ ਸਥਾਨ ਦੀ ਰੈਂਕ ’ਚ ਕੋਲੋਨੀਅਲ ਵਿਲੇਜ (Colonial Village) ਨੂੰ ਪਹਿਲੇ ਨੰਬਰ ’ਤੇ ਰੱਖਿਆ ਹੈ। ਕੋਲੋਨੀਅਲ ਵਿਲੇਜ ਅਰਲਿੰਗਟਨ, ਵਰਜੀਨੀਆ ’ਚ ਸਥਿਤ ਹੈ।
ਕੋਲੋਨੀਅਲ ਵਿਲੇਜ ਨੂੰ 2019 ਤੋਂ Niche ਵਲੋਂ ਰਹਿਣ ਲਈ ਸਭ ਤੋਂ ਵਧੀਆ ਜਗ੍ਹਾ ਵਜੋਂ ਮਾਨਤਾ ਦਿੱਤੀ ਗਈ ਹੈ। 2023 ’ਚ ਵੀ ਇਹ ਪਹਿਲੇ ਨੰਬਰ ’ਤੇ ਸੀ।
ਹਾਲਾਂਕਿ ਇਥੇ ਕਿਰਾਇਆ ਕਾਫ਼ੀ ਜ਼ਿਆਦਾ ਹੈ। ਰਿਪੋਰਟ ਮੁਤਾਬਕ ਕੋਲੋਨੀਅਲ ਵਿਲੇਜ ਦੀ ਆਬਾਦੀ 3,000 ਤੋਂ ਘੱਟ ਹੈ। ਇਥੇ ਇਕ ਘਰ ਦਾ ਔਸਤਨ ਕਿਰਾਇਆ 2,037 ਡਾਲਰ ਯਾਨੀ ਲਗਭਗ 1.69 ਲੱਖ ਰੁਪਏ ਹੈ। ਇਸ ਦੇ ਬਾਵਜੂਦ ਇਥੇ 71 ਫ਼ੀਸਦੀ ਆਬਾਦੀ ਕਿਰਾਏ ’ਤੇ ਰਹਿੰਦੀ ਹੈ।
ਰਹਿਣ ਲਈ ਇਹ ਸਭ ਤੋਂ ਵਧੀਆ ਜਗ੍ਹਾ ਹੈ ਕਿਉਂਕਿ ਇਥੇ ਅਪਰਾਧ ਦਾ ਕੋਈ ਸੁਰਾਗ ਨਹੀਂ ਹੈ। ਇਥੇ ਰਹਿਣ ਵਾਲੇ ਹਰ ਪਰਿਵਾਰ ਦੀ ਔਸਤ ਸਾਲਾਨਾ ਆਮਦਨ 1.07 ਲੱਖ ਡਾਲਰ (ਕਰੀਬ 90 ਲੱਖ ਰੁਪਏ) ਹੈ।
ਸਭ ਤੋਂ ਸਸਤੀ ਜਗ੍ਹਾ ਕਿਹੜੀ ਹੈ?
ਇਸ ਸਾਲ ਸਾਊਥ ਬੈਂਡ, ਇੰਡੀਆਨਾ ਨੂੰ ਸਭ ਤੋਂ ਸਸਤਾ ਸ਼ਹਿਰ ਐਲਾਨਿਆ ਗਿਆ ਹੈ। ਇਥੇ ਘਰ ਖ਼ਰੀਦਣਾ ਵੀ ਦੂਜੇ ਸ਼ਹਿਰਾਂ ਦੇ ਮੁਕਾਬਲੇ ਕਾਫ਼ੀ ਸਸਤਾ ਹੈ ਤੇ ਕਿਰਾਇਆ ਵੀ ਘੱਟ ਹੈ।
ਕਰੀਬ 1 ਲੱਖ ਦੀ ਆਬਾਦੀ ਵਾਲੇ ਸਾਊਥ ਬੈਂਡ ’ਚ ਤੁਸੀਂ 1.13 ਲੱਖ ਡਾਲਰ (ਕਰੀਬ 95 ਲੱਖ ਰੁਪਏ) ’ਚ ਆਪਣਾ ਘਰ ਖ਼ਰੀਦ ਸਕਦੇ ਹੋ। ਇਥੇ 937 ਡਾਲਰ (ਕਰੀਬ 78 ਹਜ਼ਾਰ ਰੁਪਏ) ’ਚ ਕਿਰਾਏ ਲਈ ਇਕ ਘਰ ਵੀ ਮਿਲੇਗਾ।
ਹਾਲਾਂਕਿ ਇਥੇ ਅਪਰਾਧ ਬਹੁਤ ਜ਼ਿਆਦਾ ਹੈ। ਇਥੇ ਪ੍ਰਤੀ 1 ਲੱਖ ਆਬਾਦੀ ’ਚ ਜਬਰ-ਜ਼ਿਨਾਹ ਦੀ ਦਰ 76.4 ਹੈ, ਜਦਕਿ ਰਾਸ਼ਟਰੀ ਔਸਤ 41 ਤੋਂ ਘੱਟ ਹੈ। ਇਥੋਂ ਤੱਕ ਕਿ ਚੋਰੀ ਤੇ ਡਕੈਤੀ ਵਰਗੇ ਮਾਮਲਿਆਂ ’ਚ ਵੀ ਇਥੋਂ ਦਾ ਰਿਕਾਰਡ ਰਾਸ਼ਟਰੀ ਔਸਤ ਨਾਲੋਂ ਬਹੁਤ ਮਾੜਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੇਜਰੀਵਾਲ ਦੀ ਗ੍ਰਿਫ਼ਤਾਰੀ ’ਤੇ ਬੋਲਿਆ ਅਮਰੀਕਾ, ਕਿਹਾ- ਨਿਰਪੱਖ ਕਾਨੂੰਨੀ ਪ੍ਰਕਿਰਿਆ ਦੀ ਕਰਦੇ ਹਾਂ ਉਮੀਦ
NEXT STORY