ਏਥੇਨਜ਼- ਯੂਨਾਨ ਨੂੰ ਐਸਟ੍ਰਾਜੇਨੇਕਾ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਮਿਲ ਗਈ ਹੈ ਤੇ ਦੇਸ਼ ਵਿਚ 15 ਫਰਵਰੀ ਨੂੰ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਸਿਹਤ ਮੰਤਰਾਲੇ ਵਿਚ ਸ਼ੁਰੂਆਤੀ ਦੇਖਭਾਲ ਜਨਰਲ ਸਕੱਤਰ ਮੈਰੀਅਸ ਥੇਮਿਸਟੋਕਲੇਉਸ ਨੇ ਸੋਮਵਾਰ ਨੂੰ ਮੰਤਰਾਲੇ ਦੀ ਬ੍ਰੀਫਿੰਗ ਵਿਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ,"ਅਸੀਂ ਕੱਲ ਐਸਟ੍ਰਾਜੇਨੇਕਾ ਦੀਆਂ 45,000 ਖੁਰਾਕਾਂ ਪ੍ਰਾਪਤ ਕੀਤੀਆਂ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅਸੀਂ ਵਧੇਰੇ ਵੈਕਸੀਨ ਹਾਸਲ ਕਰਨ ਦੀ ਉਮੀਦ ਕਰ ਰਹੇ ਹਾਂ।"
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਟੀਕਾਕਰਣ ਕਮੇਟੀ ਨੇ ਯੂਰਪੀ ਸੰਘ ਦੇ ਹੋਰ ਦੇਸ਼ਾਂ ਵਾਂਗ 65 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿਚ ਇਹ ਟੀਕਾਕਰਨ ਦੀ ਇਜਾਜ਼ਤ ਦੇਣ ਦਾ ਫ਼ੈਸਲਾ ਲਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਉਮਰ ਤੋਂ ਵੱਧ ਲੋਕਾਂ ਦੇ ਟੀਕਾਕਰਨ ਨੂੰ ਲੈ ਕੇ ਜ਼ਰੂਰੀ ਵਿਗਿਆਨਕ ਸੋਧ ਨਹੀਂ ਹੋਈ ਹੈ।
ਯੂਕੇ: ਐੱਨ.ਐੱਚ.ਐੱਸ. ਕੋਵਿਡ ਐਪ ਨੇ 1.7 ਮਿਲੀਅਨ ਲੋਕਾਂ ਨੂੰ ਇਕਾਂਤਵਾਸ ਹੋਣ ਲਈ ਦਿੱਤਾ ਸੰਦੇਸ਼
NEXT STORY