ਬੀਜਿੰਗ- ਚੀਨ ਵਿਚ ਇਕ ਕਪਲ ਦੇ ਪਿਆਰ, ਵਿਆਹ ਤੇ ਧੋਖੇ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਪਿਆਰ ਵਿਚ ਮਿਲੇ ਧੋਖੇ ਦਾ ਬਦਲਾ ਨੌਜਵਾਨ ਨੇ ਕੁਝ ਇਸ ਤਰ੍ਹਾਂ ਲਿਆ ਕਿ ਚੀਨੀ ਮੀਡੀਆ ਲਿਚ ਇਹ ਮਾਮਲਾ ਅੱਗ ਵਾਂਗ ਫੈਲ ਗਿਆ। ਹਰ ਪਾਸੇ ਇਸ ਖਬਰ ਦੀ ਚਰਚਾ ਹੋ ਰਹੀ ਹੈ।

ਕਪਲ ਪਿਛਲੇ 2 ਸਾਲ ਤੋਂ ਰਿਲੇਸ਼ਨਸ਼ਿਪ ਵਿਚ ਸੀ ਤੇ 6 ਮਹੀਨੇ ਪਹਿਲਾਂ ਹੀ ਦੋਵਾਂ ਦੀ ਸਗਾਈ ਹੋਈ ਸੀ। ਵਿਆਹ ਦੇ ਦਿਨ ਪੂਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ ਤੇ ਕਪਲ ਦੀ ਐਂਟਰੀ ਦੀ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਵਿਆਹ ਦੇ ਦਿਨ ਨੂੰ ਖਾਸ ਮਹਿਸੂਸ ਕਰਵਾਉਣ ਲਈ ਮਹਿਮਾਨਾਂ ਨਾਲ ਭਰੇ ਹਾਲ ਵਿਚ ਉਹਨਾਂ ਦੇ ਕੁਝ ਵੀਡੀਓ ਵੀ ਦਿਖਾਏ ਜਾ ਰਹੇ ਸਨ। ਇਸੇ ਦੌਰਾਨ ਇਕ ਵੀਡੀਓ ਤੋਂ ਬਾਅਦ ਕਿਹਾ ਗਿਆ ਕਿ ਹੁਣ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਕਿਵੇਂ ਇਹ ਕਪਲ ਇਕ-ਦੂਜੇ ਦੇ ਨੇੜੇ ਆਇਆ।
ਪਰ ਜੋ ਵੀਡੀਓ ਇਸ ਦੌਰਾਨ ਚੱਲਿਆ ਉਸ ਨੂੰ ਦੇਖ ਸਾਰਿਆਂ ਦੇ ਹੋਸ਼ ਉੱਡ ਗਏ। ਇਹ ਇਕ ਸੈਕਸ ਵੀਡੀਓ ਸੀ, ਜਿਸ ਵਿਚ ਹੋਣ ਵਾਲੀ ਦੁਲਹਨ ਆਪਣੇ ਜੀਜੇ ਦੇ ਨਾਲ ਸਰੀਰਕ ਸਬੰਧ ਬਣਾਉਂਦੇ ਹੋਏ ਦਿਖ ਰਹੀ ਸੀ। ਜਿਥੇ ਇਕ ਪਾਸੇ ਵੀਡੀਓ ਦੇਖ ਦੁਲਹਨ ਦੇ ਦੰਗ ਰਹਿ ਗਈ ਉਥੇ ਹੀ ਲਾੜੇ ਨੇ ਉਸ ਨੂੰ ਫਟਕਾਰਦੇ ਹੋਏ ਕਿਹਾ ਕਿ ਤੇਨੂੰ ਕੀ ਲੱਗਿਆ ਕਿ ਮੈਨੂੰ ਕੁਝ ਨਹੀਂ ਪਤਾ। ਇਹ ਕਹਿੰਦਿਆਂ ਲਾੜੇ ਨੇ ਲਾੜੀ 'ਤੇ ਗੁਲਦਸਤਾ ਸੁੱਟ ਦਿੱਤਾ।

ਐਪਲ ਡੇਲੀ ਦੀ ਖਬਰ ਮੁਤਾਬਕ ਨੌਜਵਾਨ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸ ਦੀ ਮੰਗੇਤਰ ਦੇ ਉਸ ਦੇ ਜੀਜੇ ਨਾਲ ਨਾਜਾਇਜ਼ ਸਬੰਧ ਹਨ। ਅਸਲ ਵਿਚ ਕਪਲ ਨੇ ਵਿਆਹ ਤੋਂ ਬਾਅਦ ਸ਼ਿਫਟ ਹੋਣ ਲਈ ਇਕ ਨਵਾਂ ਘਰ ਲਿਆ ਸੀ। ਨੌਜਵਾਨ ਨੇ ਇਸ ਘਰ ਵਿਚ ਇਕ ਗੁਪਤ ਕੈਮਰਾ ਲਾਇਆ ਸੀ ਤੇ ਘਰ ਦੀ ਚਾਬੀ ਦੋਵਾਂ ਕੋਲ ਸੀ। ਇਸ ਨਵੇਂ ਘਰ ਵਿਚ ਲੜਕੀ ਆਪਣੇ ਜੀਜੇ ਨਾਲ ਅਕਸਰ ਆਉਂਦੀ ਸੀ। ਜਦੋਂ ਨੌਜਵਾਨ ਨੇ ਘਰ ਦੀ ਫੁਟੇਜ ਕੱਢਵਾਈ ਤਾਂ ਉਹ ਹੈਰਾਨ ਰਹਿ ਗਿਆ ਤੇ ਉਸ ਨੇ ਬਦਲਾ ਲੈਣ ਦਾ ਫੈਸਲਾ ਲਿਆ।
ਉਸ ਨੇ ਆਪਣੇ ਵਿਆਹ ਦੇ ਦਿਨ ਸਭ ਦੇ ਸਾਹਮਣੇ ਆਪਣੀ ਮੰਗੇਤਰ ਦੀ ਪੋਲ ਖੋਲ੍ਹਣ ਦੀ ਯੋਜਨਾ ਬਣਾਈ। ਉਸ ਨੇ ਮਹਿਲਾ ਤੇ ਉਸ ਦੇ ਜੀਜੇ ਦੀ ਵੀਡੀਓ ਮਹਿਮਾਨਾਂ ਦੇ ਸਾਹਮਣੇ ਚਲਵਾ ਦਿੱਤੀ ਤੇ ਇੰਟਰਨੈੱਟ 'ਤੇ ਚਲਵਾ ਦਿੱਤੀ। ਨੌਜਵਾਨ ਨੇ ਮਹਿਲਾ ਨਾਲ ਸਗਾਈ ਤੋੜਦੇ ਹੋਏ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਉਥੇ ਹੀ ਮਹਿਲਾ ਨੇ ਮੰਗ ਕੀਤੀ ਕਿ ਉਸ ਦੇ ਸਾਰੇ ਵੀਡੀਓ ਸੋਸ਼ਲ ਮੀਡੀਆ ਤੋਂ ਹਟਾਏ ਜਾਣ।
ਧੂੰਏਂ ਕਾਰਨ ਆਸਟ੍ਰੇਲੀਅਨ ਪ੍ਰੇਸ਼ਾਨ, ਦੁਨੀਆ ਭਰ 'ਚੋਂ ਮੈਲਬੌਰਨ ਦੀ ਸਥਿਤੀ ਸਭ ਤੋਂ ਖਰਾਬ
NEXT STORY