ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਵਾਤਾਵਰਣ ਬੇਹੱਦ ਖਰਾਬ ਹੋ ਚੁੱਕਾ ਹੈ ਤੇ ਲੋਕਾਂ ਦਾ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਆਸਟ੍ਰੇਲੀਆ ਮੌਸਮ ਅਧਿਕਾਰੀਆਂ ਨੂੰ ਛੇਤੀ ਹੀ ਮੀਂਹ ਪੈਣ ਦੀ ਆਸ ਹੈ ਤੇ ਇਸ ਨਾਲ ਅੱਗ ਪੂਰੀ ਤਰ੍ਹਾਂ ਕਾਬੂ 'ਚ ਆਉਣ ਦਾ ਵੀ ਅੰਦਾਜ਼ਾ ਹੈ ਪਰ ਫਿਰ ਵੀ ਅੱਗ ਕਾਰਨ ਪੈਦਾ ਹੋਏ ਧੂੰਏਂ ਨੇ ਆਸਟ੍ਰੇਲੀਆ ਦੇ ਦੂਜੇ ਵੱਡੇ ਸ਼ਹਿਰ ਸਿਡਨੀ ਸਣੇ ਮੈਲਬੌਰਨ 'ਚ ਪ੍ਰਦੂਸ਼ਣ ਦੀ ਸਥਿਤੀ ਖਤਰਨਾਕ ਪੱਧਰ 'ਤੇ ਹੈ। ਮੈਲਬੌਰਨ ਸ਼ਹਿਰ ਦੁਨੀਆ ਦਾ ਸਭ ਤੋਂ ਖਰਾਬ ਸਥਿਤੀ ਵਾਲਾ ਸ਼ਹਿਰ ਬਣ ਗਿਆ ਹੈ। ਧੂੰਏਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿਕਟੋਰੀਆ ਦੇ ਚੀਫ ਸਿਹਤ ਅਧਿਕਾਰੀ ਬਰੈੱਟ ਸੁਟਨ ਨੇ ਕਿਹਾ ਕਿ ਰਾਤ ਤਕ ਸਥਿਤੀ ਹੋਰ ਵੀ ਖਰਾਬ ਹੋਣ ਵਾਲੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਰਭਵਤੀ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ ਅਤੇ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਘਰਾਂ ਦੇ ਦਰਵਾਜ਼ੇ ਤੇ ਖਿੜਕੀਆਂ ਬੰਦ ਹੀ ਰੱਖਣ।
ਵਾਤਾਵਰਣ ਪ੍ਰੋਟੈਕਸ਼ਨ ਅਥਾਰਟੀ ਏਅਰ ਵਾਚ ਵੈੱਬਸਾਈਟ ਮੁਤਾਬਕ ਮੈਲਬੌਰਨ 'ਚ ਹਵਾ ਦੀ ਗੁਣਵੱਤਾ ਬੇਹੱਦ ਖਰਾਬ ਹੈ। ਇਸ ਕਾਰਨ ਵਿਜ਼ੀਬਿਲਟੀ ਵੀ ਕਾਫੀ ਘੱਟ ਹੈ। ਅਜੇ ਵੀ 16 ਸਥਾਨਾਂ 'ਤੇ ਅੱਗ ਦੇ ਭਾਂਬੜ ਮਚੇ ਹਨ। ਵਿਕਟੋਰੀਆ ਦਾ 1.4 ਮਿਲੀਅਨ ਹੈਕਟੇਅਰ ਖੇਤਰ ਬਰਬਾਦ ਹੋ ਚੁੱਕਾ ਹੈ।
7 ਸਾਲ ਦੇ ਇੰਤਜ਼ਾਰ ਦੇ ਬਾਅਦ ਸ਼ਖਸ ਨੇ ਲਈਆਂ ਇਹ ਸ਼ਾਨਦਾਰ ਤਸਵੀਰਾਂ
NEXT STORY