ਨਿਊਯਾਰਕ (ਰਾਜ ਗੋਗਨਾ)- ਵਿਜ਼ਟਰ ਵੀਜ਼ੇ 'ਤੇ ਅਮਰੀਕਾ ਗਏ ਇਕ ਭਾਰਤੀ-ਗੁਜਰਾਤੀ ਪ੍ਰਤੀਕ ਪਟੇਲ ਨੂੰ ਬੀਤੇ ਦਿਨ ਅਦਾਲਤ ਨੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਇਹ ਭਾਰਤੀ- ਗੁਜਰਾਤੀ ਨੌਜਵਾਨ, ਜੋ ਕਿ ਵਿਜ਼ਟਰ ਵੀਜ਼ੇ 'ਤੇ ਅਮਰੀਕਾ ਆਇਆ ਸੀ, ਨੂੰ ਇੱਕ ਆਦਮੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿੱਚ ਪੁਲਸ ਵੱਲੋ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਉਸ ਨੇ ਅਦਾਲਤ ਵਿਚ ਆਪਣਾ ਅਪਰਾਧ ਵੀ ਕਬੂਲ ਕਰ ਲਿਆ। ਇਸ ਮਾਮਲੇ ਵਿੱਚ ਅਦਾਲਤ ਵੱਲੋਂ ਉਸ ਨੂੰ 90 ਮਹੀਨੇ ਯਾਨੀ ਸਾਢੇ ਸੱਤ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਅਦਾਲਤ ਨੇ ਉਸ ਨੂੰ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਤਿੰਨ ਸਾਲਾਂ ਲਈ ਨਿਗਰਾਨੀ ਹੇਠ ਰਿਹਾਈ 'ਤੇ ਵੀ ਰੱਖੇ ਜਾਣ ਦਾ ਹੁਕਮ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਪ੍ਰਤੀਕ ਪਟੇਲ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਮੰਨਿਆ ਹੈ। ਹੋ ਸਕਦਾ ਹੈ ਕਿ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸ ਨੂੰ ਭਾਰਤ ਵੀ ਭੇਜਿਆ ਜਾ ਸਕਦਾ ਹੈ। ਦੋਸ਼ੀ ਪ੍ਰਤੀਕ ਪਟੇਲ, ਜੋ ਕਿ ਵਿਜ਼ਟਰ ਵੀਜ਼ੇ 'ਤੇ ਅਮਰੀਕਾ ਗਿਆ ਸੀ, ਨੂੰ ਅਮਰੀਕਾ ਦੇ ਸੂਬੇ ਓਹੀਓ ਦੇ ਫੇਅਰਬੋਰਨ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਤੋਂ 80,000 ਹਜ਼ਾਰ ਡਾਲਰ ਦੀ ਫਿਰੌਤੀ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਲਈ ਉਸ ਨੇ ਇਸ ਸਾਲ ਦੇ ਜਨਵਰੀ ਦੇ ਮਹੀਨੇ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਪ੍ਰਮੁੱਖ ਹਵਾਈ ਅੱਡਿਆਂ ਨੇੜੇ ਜਹਾਜ਼ਾਂ ਲਈ ਵਧ ਰਿਹਾ 'ਡਰੋਨ' ਖ਼ਤਰਾ
ਅਦਾਲਤੀ ਰਿਕਾਰਡਾਂ ਅਨੁਸਾਰ ਪ੍ਰਤੀਕ ਪਟੇਲ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦਾ ਸੰਯੁਕਤ ਰਾਜ ਅਮਰੀਕਾ ਦੇ ਸੀਨੀਅਰ ਨਾਗਰਿਕਾਂ ਨਾਲ ਧੋਖਾਧੜੀ ਕਰਨ ਲਈ ਆਪਣਾ ਦੋਸ਼ ਵੀ ਕਬੂਲ ਕਰ ਲਿਆ। ਪਰ ਉਸ 'ਤੇ ਫੇਅਰਬੋਰਨ, ਕੈਲੀਫੋਰਨੀਆ, ਮੈਰੀਲੈਂਡ, ਮਿਨੀਸੋਟਾ, ਪੈਨਸਿਲਵੇਨੀਆ, ਟੈਕਸਾਸ ਅਤੇ ਵਰਜੀਨੀਆ ਤੋਂ ਨਕਦੀ ਨਾਲ ਭਰੇ ਪਾਰਸਲ ਇਕੱਠੇ ਕਰਨ ਦਾ ਦੋਸ਼ ਸਾਬਤ ਹੋਇਆ ਸੀ। ਸੰਘੀ ਸ਼ਿਕਾਇਤ ਅਨੁਸਾਰ ਉਸ ਨੇ ਅਮਰੀਕਾ ਦੇ ਸੂਬੇ ਓਹੀਓ ਵਿੱਚ ਇੱਕ 75 ਸਾਲਾ ਦੇ ਵਿਅਕਤੀ ਤੋਂ ਪੈਸੇ ਵਸੂਲੇ ਸਨ। ਇਸ ਮਾਮਲੇ ਵਿੱਚ ਪੀੜਤ ਨੂੰ ਨਵੰਬਰ 2023 ਵਿੱਚ ਇੱਕ ਘੁਟਾਲੇਬਾਜ਼ ਨੇ ਫ਼ੋਨ ਕੀਤਾ ਸੀ, ਜਿਸ ਵਿੱਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਐਮਾਜ਼ਾਨ ਤੋਂ ਹੈ ਅਤੇ ਉਸਦੇ ਖਾਤੇ ਵਿੱਚ ਸ਼ੱਕੀ ਗਤੀਵਿਧੀ ਹੋਈ ਹੈ। ਫਿਰ ਘੁਟਾਲੇਬਾਜ਼ ਨੇ ਫੋਨ ਕਾਲ ਨੂੰ ਇੱਕ ਜਾਅਲੀ ਫੈਡਰਲ ਟਰੇਡ ਕਮਿਸ਼ਨ ਅਧਿਕਾਰੀ ਨੂੰ ਟ੍ਰਾਂਸਫਰ ਕਰ ਦਿੱਤਾ, ਜਿਸ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਕਿ ਉਸਦੇ ਸੋਸ਼ਲ ਸਿਕਿਉਰਿਟੀ ਨੰਬਰ ਦੀ ਵਰਤੋਂ ਕਰਕੇ 32 ਬੈਂਕ ਖਾਤੇ ਅਤੇ 17 ਕ੍ਰੈਡਿਟ ਕਾਰਡ ਖੋਲ੍ਹੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪ੍ਰਮੁੱਖ ਹਵਾਈ ਅੱਡਿਆਂ ਨੇੜੇ ਜਹਾਜ਼ਾਂ ਲਈ ਵਧ ਰਿਹਾ 'ਡਰੋਨ' ਖ਼ਤਰਾ
NEXT STORY