ਕਾਨੋ— ਨਾਈਜੀਰੀਆ ਦੇ ਜ਼ਮਫਾਰਾ ਸੂਬੇ 'ਚ ਇਕ ਹਥਿਆਰਬੰਦ ਵਿਅਕਤੀ ਵਲੋਂ ਕੀਤੀ ਗੋਲੀਬਾਰੀ 'ਚ 26 ਲੋਕਾਂ ਦੇ ਮਾਰੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਇਲਾਕੇ 'ਚ ਪਸ਼ੂ ਚੋਰਾਂ ਵਲੋਂ ਅਜਿਹੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਹਨ। ਇਸ ਦੀ ਜਾਣਕਾਰੀ ਇਕ ਸਥਾਨਕ ਅਧਿਕਾਰੀ ਨੇ ਦਿੱਤੀ ਹੈ।

ਸਥਾਨਕ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਈਕਲ 'ਤੇ ਆਏ ਇਕ ਵਿਅਕਤੀ ਨੇ ਸੋਨਾ ਖਦਾਨ ਦੇ ਮਜ਼ਦੂਰਾਂ 'ਤੇ ਅਚਾਨਕ ਹਮਲਾ ਕਰ ਦਿੱਤਾ ਤੇ ਘਟਨਾ ਤੋਂ ਬਾਅਦ ਉਸ ਦਾ ਨੇੜੇ ਦੇ ਪਿੰਡ ਵਾਲਿਆਂ ਨਾਲ ਵੀ ਮੁਕਾਬਲਾ ਵੀ ਹੋਇਆ। ਸਥਾਨਕ ਸਰਕਾਰ ਦੇ ਇਕ ਅਧਿਕਾਰੀ ਮੁਸਤਫਾ ਗਾਡੋ ਅੰਕਾ ਨੇ ਕਿਹਾ ਕਿ ਉਨ੍ਹਾਂ ਨੇ ਹਮਲੇ 'ਚ ਮਾਰੇ ਗਏ 26 ਲੋਕਾਂ ਨੂੰ ਦਫਨਾਇਆ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਹਮਲੇ 'ਚ ਮਾਰੇ ਗਏ ਸਾਰੇ ਲੋਕ ਸੋਨੇ ਦਾ ਖਦਾਨ 'ਚ ਕੰਮ ਕਰਨ ਵਾਲੇ ਮਜ਼ਦੂਰ ਸਨ।

ਜ਼ਮਫਾਰਾ ਸੂਬੇ ਦੀ ਪੁਲਸ ਦੇ ਬੁਲਾਰੇ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ ਪਰ ਪੁਲਸ ਕਮਿਸ਼ਨਰ ਵਲੋਂ ਆਗਿਆ ਤੋਂ ਪਹਿਲਾਂ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪਸ਼ੂ ਚੋਰਾਂ ਵਲੋਂ ਜਾਰੀ ਤਾਜ਼ਾ ਹਮਲਿਆਂ 'ਚ ਕਿਸਾਨ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੀਤੇ ਮਹੀਨੇ ਬਾਵਰ-ਦਾਜੀ ਇਲਾਕੇ 'ਚ ਵੀ ਇਸੇ ਤਰ੍ਹਾਂ ਦੇ ਹਮਲਿਆਂ 'ਚ 36 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਲੋਕਾਂ 'ਤੇ ਵੀ ਇਕ ਮੋਟਰਸਾਈਕਲ ਸਵਾਰ ਨੇ ਉਸ ਵੇਲੇ ਹਮਲਾ ਕੀਤਾ ਸੀ ਜਦੋਂ ਉਹ ਉਸ ਤੋਂ ਪਹਿਲੇ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਦਫਨਾਉਣ ਗਏ ਸਨ।
ਚੀਨ ਨੇ ਆਪਣੇ ਵਿਗਿਆਨਕਾਂ ਲਈ ਲਾਂਚ ਕੀਤਾ 'ਕਲਾਊਡ ਪਲੇਟਫਾਰਮ'
NEXT STORY