ਬੀਜ਼ਿੰਗ — ਚੀਨ ਨੇ ਸਭ ਤੋਂ ਉਨਤ ਵਿਗਿਆਨਕ ਕਲਾਊਡ ਪਲੇਟਫਾਰਮਾਂ 'ਚੋਂ ਇਕ ਨੂੰ ਲਾਂਚ ਕੀਤਾ ਹੈ, ਜਿਸ ਨਾਲ ਵਿਗਿਆਨਕਾਂ ਨੂੰ ਨਵੀਂ ਖੋਜ ਨੂੰ ਅੱਗੇ ਵਧਾਉਣ ਲਈ ਸੁਰੱਖਿਅਤ, ਸਟੀਕ ਡਾਟਾ ਸੇਵਾਵਾਂ ਪ੍ਰਦਾਨ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਚੀਨ ਸਾਇੰਸ ਐਂਡ ਤਕਨਾਲੋਜੀ ਕਲਾਊਡ (ਸੀ. ਐੱਸ. ਟੀ. ਸੀ.), ਜਿਸ ਨੂੰ ਚੀਨੀ ਵਿਗਿਆਨਕ ਅਕੈਡਮੀ ਦੇ ਕੰਪਿਊਟਰ ਨੈੱਟਵਰਕ ਸੂਚਨਾ ਕੇਂਦਰ ਵੱਲੋਂ ਤਿਆਰ ਕੀਤਾ ਗਿਆ, ਉਹ ਅਕੈਡਮੀ ਦੇ ਰਿਸਰਚ ਸੰਸਥਾਨਾਂ, ਪ੍ਰਮੁੱਖ ਵਿਗਿਆਨਕ ਸਥਾਪਨਾਵਾਂ ਅਤੇ ਨਾਲ ਹੀ ਨਾਲ ਦੇਸ਼ ਦੀਆਂ ਉੱਚ ਯੂਨੀਵਰਸਿਟੀਆਂ ਅਤੇ ਨਿੱਜੀ ਰਿਸਰਚ ਕੇਂਦਰ ਦੇ ਅੰਕੜੇ ਇਕੱਠੇ ਕਰੇਗੀ।
ਐਪਲੀਕੇਸ਼ਨਾਂ ਨੂੰ 5 ਵਿਆਪਕ ਸ਼੍ਰੇਣੀਆਂ 'ਚ ਵੰਡਿਆ ਗਿਆ ਹੈ, ਜਿਸ 'ਚ ਡਾਟਾ ਰਿਸੋਰਸਿਸ, ਕਲਾਊਡ ਕੰਪਿਊਟਿੰਗ ਵਿਦ ਆਰਟੀਫਿਸ਼ਅਲ ਇੰਟਲੀਜੇਂਸ (ਏ. ਆਈ.) ਅਤੇ ਸੁਪਰ ਕੰਪਿਊਟਰ, ਰਿਸਰਚ ਸਾਫਟਵੇਅਰ ਸਪੋਰਟ, ਰਿਸਰਚ ਕਮਿਊਨਿਟੀ ਨੈੱਟਵਰਕ ਅਤੇ ਵਿਦੇਸ਼ੀ ਵਿਗਿਆਨਕਾਂ ਅਤੇ ਪਲੇਟਫਾਰਮਾਂ ਲਈ ਆਊਟਰੀਚ ਸ਼ਾਮਲ ਹੈ। ਸੂਚਨਾ ਕੇਂਦਰਾਂ ਦੇ ਡਾਇਰੈਕਟਰ ਨੇ ਕਿਹਾ, 'ਸੀ. ਐੱਸ. ਟੀ. ਸੀ. ਦਾ ਉਦੇਸ਼ ਚੀਨ 'ਚ ਵਿਗਿਆਨਕਾਂ ਅਤੇ ਇਨੋਵੇਟਰਸਾਂ ਲਈ ਸਭ ਤੋਂ ਜ਼ਿਆਦਾ ਡਾਟਾ ਅਤੇ ਕਲਾਊਡ ਸਰਵਿਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮੰਚ ਬਣਨਾ ਹੈ।'
ਕੇਂਦਰ 'ਚ ਇਕ ਖੋਜਕਾਰ ਲੀ ਜੂਨ ਨੇ ਕਿਹਾ ਕਿ ਮੰਚ 'ਤੇ ਪਹਿਲਾਂ ਤੋਂ ਹੀ 6 ਲੱਖ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਉਪਭੋਗਤਾ ਹਨ ਅਤੇ ਉਹ ਵਧਦੀ ਖੋਜ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਾਤਾਰ ਸੁਧਾਰ ਜਾਰੀ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਮੰਚ ਅਕੈਡਮੀ ਦੇ ਆਪਣੇ ਡਾਟਾ ਨਾਲ ਸਬੰਧਿਤ ਸੇਵਾਵਾਂ ਅਤੇ ਐਪਲੀਕੇਸ਼ਨਾਂ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਆਧਾਰ ਹੈ। ਇਹ ਡਾਟਾ ਸ਼ੇਅਰਿੰਗ ਅਤੇ ਪਾਰਦਰਸ਼ਤਾ ਨੂੰ ਵਧਾਉਂਦਾ ਹੈ, ਇਸ ਲਈ ਨੌਜਵਾਨ ਵਿਗਿਆਨਕ ਦੀ ਅਗਲੀ ਪੀੜ੍ਹੀ ਆਪਣੇ ਖੋਜ ਲਈ ਸਾਡੇ ਡਾਟਾ ਦਾ ਇਸਤੇਮਾਲ ਕਰ ਸਕਦੀ ਹੈ।
ਕੈਨੇਡਾ: ਡਾਊਨਸਵਿਊ 'ਚ ਵਾਪਰਿਆ ਸੜਕ ਹਾਦਸਾ, 2 ਜ਼ਖਮੀ
NEXT STORY