ਮਿਲਾਨ/ਇਟਲੀ ( ਸਾਬੀ ਚੀਨੀਆ , ਕੈਂਥ )- ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ 47 ਨੰਬਰ ਰੋਡ 'ਤੇ ਸਿੱਖ ਧਰਮ ਦੀ ਪਹਿਲੀ ਜੋਤ ਧੰਨ ਗੁਰੂ ਨਾਨਕ ਦੇਵ ਜੀ ਦੇ ਸ਼ਹਿਜ਼ਾਦੇ ਬਾਬਾ ਸ਼੍ਰੀ ਚੰਦ ਦੀ ਯਾਦ ਵਿਚ ਇਟਲੀ ਦੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਵੱਲੋਂ ਤਿੰਨ ਰੋਜਾਂ ਧਾਰਮਿਕ ਸਮਾਗਮ ਕਰਵਾਏ ਗਏ। ਜਿੰਨਾਂ ਵਿਚ ਸ੍ਰੀ ਆਖੰਠ ਪਾਠ ਦੇ ਭੋਗ ਉਪਰੰਤ ਪੰਜਾਬ ਦੀ ਧਰਤੀ ਤੋਂ ਉਚੇਚੇ ਤੌਰ 'ਤੇ ਪਹੁੰਚੇ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆ ਨੇ ਆਈਆਂ ਸੰਗਤਾਂ ਗੁਰੂ ਜਸ ਸਰਵਣ ਕਰਵਾਉਂਦੇ ਹੋਏ ਲੰਮਾ ਸਮਾਂ ਹਾਜ਼ਰੀਆਂ ਭਰਦਿਆਂ ਸੰਗਤ ਨੂੰ ਕੀਰਤਨ ਨਾਲ ਜੋੜੀ ਰੱਖਿਆ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 2024 ਦਾ ਅੰਤਰਰਾਸ਼ਟਰੀ ਸਿੱਖ ਯੂਥ ਸਿਮਪੋਜ਼ੀਅਮ ਆਯੋਜਿਤ

ਦੱਸਣਯੋਗ ਹੈ ਕਿ ਬਾਬਾ ਗੁਲਾਬ ਸਿੰਘ ਜੀ ਇੰਨੀ ਦਿਨੀ ਇਟਲੀ ਫੇਰੀ 'ਤੇ ਹਨ। ਜਿੱਥੇ ਉਨਾਂ ਵੱਲੋ ਵੱਖ-ਵੱਖ ਗੁਰਦੁਆਰਿਆਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ । ਸੰਗਤਾਂ ਵੱਲੋਂ ਭਾਈ ਸਾਹਿਬ ਨੂੰ ਭਰਵਾਂ ਪਿਆਰ ਮਿਲ ਰਿਹਾ ਹੈ ।ਉਪਰੰਤ ਬਾਬਾ ਮਨਿੰਦਰ ਸਿੰਘ ਬਟਾਲੇ ਵਾਲਿਆ ਵੀ ਹਾਜ਼ਰੀਆਂ ਭਰਦੇ ਹੋਏ ਆਈਆ ਸੰਗਤਾਂ ਨੂੰ ਗੁਰ ਇਤਿਹਾਸ ਸ਼ਰਵਣ ਕਰਵਾਇਆ। ਇਸ ਸਮਾਗਮ ਦੀ ਖਾਸੀਅਤ ਰਹੀ ਕਿ ਜਿੱਥੇ ਸੰਗਤਾਂ ਨੇ ਵੱਧ ਚੜਕੇ ਹਾਜਰੀਆ ਭਰੀਆਂ ਉੱਥੇ ਲਾਸੀਓ ਸਟੇਟ ਦੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹੁੰਚ ਕਰਕੇ ਹਾਜ਼ਰੀਆਂ ਲਗਵਾਉਂਦਿਆ ਰੌਣਕਾਂ ਨੂੰ ਵਧਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਸੋਢੀ ਦੁਆਰਾ ਆਈਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਤੇ ਸਮਾਗਮਾਂ ਲਈ ਸੇਵਾਂਵਾ ਨਿਭਾਉਣ ਵਾਲਿਆ ਨੂੰ ਸਨਮਾਨਿਤ ਵੀ ਕੀਤਾ ਗਿਆ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
78ਵੇਂ ਸੁਤੰਤਰਤਾ ਦਿਵਸ ਮੌਕੇ ਜਰਮਨ ਦੇ ਹਮਬਰਗ ਵਿਖੇ ਲਹਿਰਾਇਆ ਤਿਰੰਗਾ ਝੰਡਾ
NEXT STORY