ਬਰੈਂਪਟਨ— ਇਥੋਂ ਦੇ ਗੁਰਇਕਬਾਲ ਸੰਧੂ 'ਤੇ ਲਾਇਸੰਸ ਮੁਅੱਤਲੀ ਦੌਰਾਨ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਹਨ। ਵੁੱਡਸਟਾਕ ਨੇੜੇ ਵਾਪਰੇ ਹਾਦਸੇ ਮਗਰੋਂ ਆਕਸਫੋਰਡ ਕਾਉਂਟੀ ਦੀ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਗੁਰਇਕਬਾਲ ਸੰਧੂ ਵਿਰੁੱਧ ਲਾਪਰਵਾਹੀ ਨਾਲ ਡਰਾਈਵਿੰਗ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਤੇ ਸਾਹ ਦਾ ਨਮੂਨਾ ਨਾ ਦੇਣ ਦੇ ਦੋਸ਼ ਲਗਾਏ ਹਨ।
ਓਨਟਾਰੀਓ ਪ੍ਰੋਵਿਨਸ਼ੀਅਲ ਪੁਲਸ ਨੇ ਦੱਸਿਆ ਕਿ ਗੁਰਇਕਬਾਲ ਸੰਧੂ ਹਾਈਵੇਅ 401 'ਤੇ ਟਰੱਕ ਡਰਾਈਵ ਕਰ ਰਿਹਾ ਸੀ ਤੇ ਅਚਾਨਕ ਬਰੇਕ ਲਗਾਉਣ ਕਾਰਨ ਪਿੱਛੇ ਆ ਰਹੇ ਇਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਦੂਜੇ ਟਰੱਕ ਦਾ ਡਰਾਈਵਰ ਗੱਡੀ 'ਚ ਫੱਸ ਗਿਆ, ਜਿਸ ਨੂੰ ਫਾਇਰ ਵਿਭਾਗ ਦੇ ਅਫਸਰਾਂ ਨੇ ਕੱਢਿਆ। ਆਕਸਫੋਰਡ ਕਾਉਂਟੀ ਦੇ ਪੈਰਾਮੈਡਿਕਸ ਉਸ ਗੰਭੀਰ ਹਾਲਤ 'ਚ ਹਸਪਤਾਲ ਲੈ ਗਏ। ਹਾਦਸੇ 'ਚ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਦੁਨੀਆ 'ਚ 81 ਕਰੋੜ ਲੋਕ ਭੁੱਖਮਰੀ ਦੇ ਸ਼ਿਕਾਰ : ਰਿਪੋਰਟ
NEXT STORY