ਮੈਲਬੌਰਨ (ਮਨਦੀਪ ਸਿੰਘ ਸੈਣੀ)- ਕਬੱਡੀ ਖਿਡਾਰੀ, ਕੋਚ ਤੇ ਵੱਖ-ਵੱਖ ਖੇਡ ਸੰਸਥਾਵਾਂ ਵਿਚ ਅਣਥੱਕ ਸੇਵਾਵਾਂ ਦੇ ਰਹੇ ਗੁਰਪ੍ਰੀਤ ਸਿੰਘ (ਗੋਪੀ) ਸ਼ੌਕਰ ਦੀ ਸਿੱਖ ਖੇਡਾਂ ਕਮੇਟੀ ਮੈਲਬੌਰਨ 2026 ਲਈ ਸਰਬਸੰਮਤੀ ਨਾਲ ਉਪ ਪ੍ਰਧਾਨ ਦੇ ਅਹੁਦੇ ਲਈ ਚੋਣ ਕੀਤੀ ਗਈ ਹੈ। ਸਿੱਖ ਖੇਡਾਂ ਦਾ ਮਹਾਕੁੰਭ 2026 ਵਿੱਚ ਮੈਲਬੌਰਨ ਵਿੱਚ ਲੱਗਣ ਜਾ ਰਿਹਾ ਹੈ, ਜਿਸ ਬਾਬਤ ਹੁਣੇ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਿੱਖ ਖੇਡਾਂ ਵਿੱਚ ਆਸਟ੍ਰੇਲੀਆ ਸਮੇਤ ਹੋਰਨਾਂ ਦੇਸ਼ਾ ਤੋਂ ਵੀ ਦਰਸ਼ਕ ਅਤੇ ਖਿਡਾਰੀ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਕਰੀਬ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੀਆਂ ਸਿੱਖ ਖੇਡਾਂ ਕੋਮਾਂਤਰੀ ਪੱਧਰ 'ਤੇ ਇੱਕ ਵੱਖਰਾ ਮੁਕਾਮ ਹਾਸਲ ਕਰ ਚੁੱਕੀਆਂ ਹਨ ਤੇ ਹਰ ਸਾਲ ਸਿੱਖ ਖੇਡਾਂ ਦਾ ਦਾਇਰਾ ਨਿਰੰਤਰ ਵਧਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ: ਸਿਡਨੀ ਹਾਰਬਰ ਬ੍ਰਿਜ 'ਤੇ ਕਈ ਵਾਹਨਾਂ ਦੀ ਟੱਕਰ, 2 ਹਲਾਕ
ਸਿੱਖ ਖੇਡਾਂ ਵਰਗੇ ਵੱਡੇ ਕਾਰਜ ਨੂੰ ਨੇਪਰੇ ਚਾੜਨ ਲਈ ਇੱਕ ਵਧੀਆ ਟੀਮ ਦੀ ਲੋੜ ਹੁੰਦੀ ਹੈ। ਮੈਲਬੌਰਨ ਦੀ ਟੀਮ ਵਿੱਚ ਇਸ ਵਾਰ ਗੁਰਪ੍ਰੀਤ ਸ਼ੋਕਰ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਕਬੱਡੀ ਖੇਡ ਜਗਤ ਦਾ ਜਾਣਿਆ ਪਛਾਣਿਆ ਚਿਹਰਾ ਹੈ। ਹੁਸ਼ਿਆਰਪੁਰ ਦੇ ਪਿੰਡ ਪੱਟੀ ਦੇ ਜੰਮਪਲ ਗੁਰਪ੍ਰੀਤ ਸ਼ੋਕਰ ਜੋ 2001 ਤੋ 2013 ਤੱਕ ਦੋਆਬਾ ਸਪੋਰਟਸ ਕਲੱਬ ਨਿਊਜ਼ੀਲੈਂਡ ਲਈ ਖੇਡੇ, ਨੇ 2019 ਵਿੱਚ ਮੀਰੀ ਪੀਰੀ ਕਲੱਬ ਮੈਲਬੌਰਨ ਦੀ ਸਥਾਪਨਾ ਕੀਤੀ ਤੇ 2021 ਤੱਕ ਪ੍ਰਧਾਨ ਰਹੇ। 2021 ਤੋਂ 2023 ਤੱਕ ਨੈਸ਼ਨਲ ਕਬੱਡੀ ਫੈਡਰੇਸ਼ਨ ਦੇ ਉਪ ਪ੍ਰਧਾਨ ਤੇ 2024 ਤੋਂ ਪ੍ਰਧਾਨ ਦੇ ਅਹੁਦੇ 'ਤੇ ਚੱਲੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਗੁਰਪ੍ਰੀਤ ਸ਼ੋਕਰ ਦੀ ਅਗਵਾਈ ਵਿੱਚ ਮੀਰੀ ਪੀਰੀ ਕਲੱਬ 2019 ਵਿਚ ਪਹਿਲੀ ਵਾਰ ਸ਼ੂਰੂ ਹੋਈਆਂ ਸਿੱਖ ਖੇਡਾਂ ਵਿੱਚ ਜੇਤੂ ਟੀਮ ਰਹੀ ਸੀ। ਇਸ ਦੇ ਨਾਲ-ਨਾਲ ਸਿੱਖ ਖੇਡਾ ਕਾੱਫਸ ਹਾਰਬਰ(2022) ਤੇ ਗੋਲਡ ਕੋਸਟ (2023) ਵਿੱਚ ਸੈਮੀ ਫਾਈਨਲ ਵਿੱਚ ਪੁੱਜੀ ਸੀ ਤੇ 2024 ਵਿੱਚ ਐਡੀਲੇਡ ਵਿਖੇ ਹੋਈਆਂ ਸਿੱਖ ਖੇਡਾਂ ਦੇ ਫਾਈਨਲ ਵਿੱਚ ਜੇਤੂ ਟੀਮ ਰਹੀ।
ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਪਾਕਿ ਸਬੰਧ; ਬੋਲੇ ਨਵਾਜ਼ ਸ਼ਰੀਫ - ਅਤੀਤ ਨੂੰ ਭੁੱਲ ਕੇ ਅੱਗੇ ਵਧਣਾ ਚਾਹੀਦਾ ਹੈ...
ਮੀਰੀ ਪੀਰੀ ਕਬੱਡੀ ਕਲੱਬ ਤੇ ਗੁਰਪ੍ਰੀਤ ਸ਼ੋਕਰ ਦੀ ਅਗਵਾਈ ਵਿੱਚ ਹੁਣ ਤੱਕ ਕਬੱਡੀ ਜਗਤ ਦੇ 50 ਦੇ ਕਰੀਬ ਚੋਟੀ ਦੇ ਖਿਡਾਰੀ ਖੇਡ ਚੁੱਕੇ ਹਨ। ਗੁਰਪ੍ਰੀਤ ਸ਼ੋਕਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜੋ ਇਹ ਅਹਿਮ ਜਿੰਮੇਵਾਰੀ ਮਿਲੀ ਹੈ। ਉਹ ਪੂਰੀ ਤਨਦੇਹੀ ਨਾਲ ਆਪਣੀ ਜਿੰਮੇਵਾਰੀ ਨੂੰ ਨਿਭਾਉਣਗੇ ਤਾਂ ਜੋ ਸਿੱਖ ਖੇਡਾਂ ਦੀ ਚੜਤ ਬਰਕਰਾਰ ਰੱਖੀ ਜਾ ਸਕੇ। ਇਸ ਮੌਕੇ ਮੀਰੀ ਪੀਰੀ ਕਲੱਬ ਦੇ ਪ੍ਰਧਾਨ ਮੋਂਟੀ ਬੇਨੀਪਾਲ, ਸੁਖਰਾਜ ਰੋਮਾਣਾ, ਵਿੱਕੀ ਸੰਧੂ ਰਖਾਲਾ, ਪ੍ਰਗਟ ਔਲਖ,ਜੱਸਾ ਬੋਲੀਨਾ ਤੇ ਅੰਗਰੇਜ਼ ਸਿੰਘ ਨਿਊਜ਼ੀਲੈਂਡ,ਵਰਿੰਦਰ ਸਿੰਘ ਬਰੇਲੀ,ਮਨਜੀਤ ਸਿੰਘ ਬੱਲਾ ਤੇ ਇੰਦਰਜੀਤ ਸਿੰਘ ਕਾਲਕਟ ਨੇ ਗੁਰਪ੍ਰੀਤ ਸ਼ੌਕਰ ਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਦੀ ਨਿਕਿਤ ਪੋਰਵਾਲ ਸਿਰ ਸਜਿਆ ‘ਫੇਮਿਨਾ ਮਿਸ ਇੰਡੀਆ ਵਰਲਡ 2024’ ਦਾ ਤਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ : ਵਿਸ਼ਾਲ ਨਗਰ ਕੀਰਤਨ 20 ਅਕਤੂਬਰ ਨੂੰ
NEXT STORY