ਲੰਡਨ— ਕੰਪਿਊਟਰ ਹੈਕਰ ਐਡ੍ਰੀਅਨ ਲਾਮੋ, ਜਿਸ ਦੀ ਸੂਚਨਾ ਦੀ ਮਦਦ ਨਾਲ ਚੈਲਸੀ ਮੈਨਿੰਗ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਉਸ ਦੀ ਮੌਤ ਹੋ ਗਈ ਹੈ। ਐਡ੍ਰੀਅਨ 37 ਸਾਲ ਦਾ ਸੀ। ਲਾਮੋ ਦੀ ਮੌਤ ਕਾਰਨ ਹਾਲੇ ਤਕ ਜਨਤਕ ਨਹੀਂ ਕੀਤਾ ਗਿਆ ਹੈ। ਫੇਸਬੁੱਕ 'ਤੇ ਐਡ੍ਰੀਅਨ ਦੇ ਪਿਤਾ ਮਾਰੀਓ ਨੇ ਲਿਖਿਆ, ''ਬੇਹੱਦ ਦੁੱਖ ਤੇ ਟੁੱਟੇ ਹੋਏ ਦਿਲ ਨਾਲ ਮੈਨੂੰ ਐਡ੍ਰੀਅਨ ਦੇ ਸਾਰੇ ਦੋਸਤਾਂ ਕੇ ਜਾਣਕਾਰਾਂ ਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਐਡ੍ਰੀਅਨ ਹੁਣ ਇਸ ਦੁਨੀਆ 'ਚ ਨਹੀਂ ਰਿਹਾ। ਉਸ ਦੇ ਨਾਲ ਹੀ ਇਕ ਤੇਜ਼ ਦਿਮਾਗ ਤੇ ਦਿਆਲੁ ਆਤਮਾ ਸਾਡੇ 'ਚੋਂ ਚਲੀ ਗਈ ਹੈ। ਉਹ ਮੇਰਾ ਪਿਆਰਾ ਬੇਟਾ ਸੀ। ਲਾਮੋ ਦਾ ਹੈਕਰ ਦੇ ਰੂਪ 'ਚ ਆਪਣਾ ਰਿਕਾਰਡ ਹੈ।''
ਆਪਣੇ ਕੰਮ 'ਚ ਐਡ੍ਰੀਅਨ ਇੰਨਾ ਮਾਹਿਰ ਸੀ ਕਿ ਉਸ ਨੇ ਮਾਈਕ੍ਰੋਸਾਫਟ, ਦਿ ਨਿਊਯਾਰਕ ਟਾਇਮ ਨੂੰ ਵੀ ਆਪਣੀ ਹੈਕਿੰਗ ਦਾ ਸ਼ਿਕਾਰ ਬਣਾਇਆ ਸੀ। 2011 'ਚ ਲਾਮੋ ਨੇ ਮੈਨਿੰਗ ਨੂੰ ਛੱਡਣ ਦੇ ਆਪਣੇ ਫੈਸਲੇ ਬਾਰੇ ਜਨਤਕ ਤੌਰ 'ਤੇ ਦੱਸਿਆ ਸੀ। ਦੱਸ ਦਈਏ ਕਿ ਟ੍ਰਾਂਸਜੈਂਡਰ ਅਮਰੀਕੀ ਫੌਜੀ ਮੈਨਿੰਗ 'ਤੇ ਰਾਸ਼ਟਰੀ ਸੁਰੱਖਿਆ ਦੇ ਖੁਫੀਆ ਸੂਚਨਾ ਦੀ ਜਾਸੂਸੀ ਕਰਨ ਦਾ ਦੋਸ਼ ਸੀ। ਐਡ੍ਰੀਅਨ ਨੇ ਕਿਹਾ ਸੀ ਕਿ, 'ਉਸ ਨੇ ਅਜਿਹਾ ਕਰਨ ਦਾ ਫੈਸਲਾ ਨਹੀਂ ਕੀਤਾ, ਸਗੋਂ ਉਸ 'ਤੇ ਜ਼ੋਰ ਦਿੱਤਾ।
ਭਾਰਤੀ ਵਿਅਕਤੀ ਨੂੰ ਅਮਰੀਕਾ 'ਚ ਸੁਣਾਈ ਗਈ 33 ਮਹੀਨੇ ਦੀ ਸਜ਼ਾ
NEXT STORY