ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਸੋਸ਼ਲ ਮੀਡੀਆ ’ਤੇ ਪਾਕਿਸਤਾਨ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਸੈਫੁੱਲਾ ਨੇ ਦਾਅਵਾ ਕੀਤਾ ਹੈ ਕਿ ਹਾਫਿਜ਼ ਸਈਦ ਬੰਗਲਾਦੇਸ਼ ਤੋਂ ਭਾਰਤ ’ਤੇ ਹਮਲਾ ਕਰਨਾ ਚਾਹੁੰਦਾ ਸੀ। ਸੈਫੁੱਲਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਕਿ 30 ਅਕਤੂਬਰ ਨੂੰ ਪਾਕਿਸਤਾਨ ਦੇ ਖੈਰਪੁਰ ਤਾਮੀਵਾਲੀ ਦੀ ਦੱਸੀ ਜਾ ਰਹੀ ਹੈ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸੈਫੁੱਲਾ ਨੇ ਇਕ ਰੈਲੀ ’ਚ ਭਾਰਤ ’ਤੇ ਹਮਲਾ ਕਰਨ ਦੀ ਪਲਾਨਿੰਗ ਦਾ ਖੁਲਾਸਾ ਕੀਤਾ ਹੈ। ਇਕ ਵੀਡੀਓ ’ਚ ਉਹ ਇਹ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਹਾਫਿਜ਼ ਸਈਦ ਹੁਣ ਬੰਗਲਾਦੇਸ਼ ਰਾਹੀਂ ਭਾਰਤ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਵਾਇਰਲ ਵੀਡੀਓ ’ਚ ਲਸ਼ਕਰ ਕਮਾਂਡਰ ਸੈਫੁੱਲਾ ਸੈਫ ਦਾਅਵਾ ਕਰਦਾ ਦਿਖਾਈ ਦੇ ਰਿਹਾ ਹੈ ਕਿ ਹਾਫਿਜ਼ ਸਈਦ ਭਾਰਤ ਵਿਰੁੱਧ ਸਾਜ਼ਿਸ਼ ਰਚਣ ’ਚ ਰੁੱਝਿਆ ਹੋਇਆ ਹੈ ਅਤੇ ਬੰਗਲਾਦੇਸ਼ ਰਾਹੀਂ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਸੈਫੁੱਲਾ ਨੇ ਅੱਗੇ ਕਿਹਾ ਕਿ ਪੂਰਬੀ ਪਾਕਿਸਤਾਨ ਭਾਵ ਅੱਜ ਦੇ ਬੰਗਲਾਦੇਸ਼ ’ਚ ਮੌਜੂਦ ਉਸ ਦੇ ਸਮਰਥਕ ਸਰਗਰਮ ਹਨ ਅਤੇ ਭਾਰਤ ’ਤੇ ਹਮਲਾ ਕਰਨ ਦੇ ਆਦੇਸ਼ਾਂ ਦੀ ਉਡੀਕ ਕਰ ਰਹੇ ਹਨ।
ਮਾਲੀ ; ਅੱਤਵਾਦੀਆਂ ਨੇ 5 ਭਾਰਤੀ ਨੌਜਵਾਨ ਕੀਤੇ ਅਗਵਾ ! ਰਿਹਾਈ ਲਈ ਹੱਥ-ਪੈਰ ਮਾਰਨ ਲੱਗੀ ਭਾਰਤੀ ਅੰਬੈਸੀ
NEXT STORY