ਵਾਸ਼ਿੰਗਟਨ- ਅਮਰੀਕਾ ਵਿਚ ਲਾਕਡਾਊਨ ਦੇ ਨਿਯਮਾਂ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਕਈ ਸੂਬਿਆਂ ਵਿਚ ਸੈਲੂਨ ਖੋਲ੍ਹਣ ਦੀ ਵੀ ਇਜਾਜ਼ਤ ਮਿਲ ਗਈ ਹੈ, ਹਾਲਾਂਕਿ ਅਮਰੀਕਾ ਦੇ ਮਿਸੌਰੀ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਦੋ ਸੈਲੂਨ ਵਰਕਰਾਂ ਤੋਂ 140 ਲੋਕਾਂ ਵਿਚ ਕੋਰੋਨਾ ਵਾਇਰਸ ਫੈਲਿਆ। ਇਹ ਦੋਵੇਂ ਕੋਰੋਨਾ ਦੇ ਲੱਛਣ ਦਿਖਾਈ ਦੇਣ ਦੇ ਬਾਵਜੂਦ ਵੀ ਲਗਾਤਾਰ ਅੱਠ ਦਿਨ ਕੰਮ ਕਰਦੇ ਰਹੇ, ਜਿਸ ਕਾਰਨ 140 ਲੋਕ ਕੋਰੋਨਾ ਦੀ ਲਪੇਟ ਵਿਚ ਆ ਗਏ।
ਸੀ. ਐੱਨ. ਐੱਨ. ਦੀ ਰਿਪੋਰਟ ਮੁਤਾਬਕ ਸਪਰਿੰਗਫੀਲਡ ਹੈਲਥ ਡਿਪਾਰਟਮੈਂਟ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੈਲੂਨ ਵਿਚ ਕੰਮ ਕਰਨ ਵਾਲੇ ਦੋ ਵਿਅਕਤੀਆਂ ਦਾ ਪਤਾ ਲੱਗਾ ਹੈ, ਜਿਨ੍ਹਾਂ ਕਾਰਨ 140 ਲੋਕ ਕੋਰੋਨਾ ਦੀ ਲਪੇਟ ਵਿਚ ਆਏ। ਗ੍ਰੇਟ ਕਲਿਪਸ ਨਾਂ ਦੇ ਇਸ ਸੈਲੂਨ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਿਚੋਂ ਇਕ ਨੇ 56 ਤੇ ਦੂਜੇ ਨੇ 84 ਗਾਹਕਾਂ ਤੇ ਸੈਲੂਨ ਦੇ 7 ਕਰਮਚਾਰੀਆਂ ਨੂੰ ਵਾਇਰਸ ਨਾਲ ਇਨਫੈਕਟਡ ਕਰ ਦਿੱਤਾ।
ਇਨ੍ਹਾਂ ਦੋਹਾਂ 'ਤੇ ਦੋਸ਼ ਹੈ ਕਿ ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਇਹ ਨਾ ਸਿਰਫ ਕੰਮ 'ਤੇ ਆਉਂਦੇ ਰਹੇ ਬਲਿਕ ਇਨ੍ਹਾਂ ਦੋਹਾਂ ਨੇ ਹੀ ਕੋਈ ਸਾਵਧਾਨੀ ਵੀ ਨਹੀਂ ਵਰਤੀ। ਦੱਸ ਦਈਏ ਕਿ ਮਿਸੌਰੀ ਵਿਚ 4 ਮਈ ਤੋਂ ਸੈਲੂਨ ਖੁੱਲ੍ਹ ਗਏ ਸਨ, ਇੱਥੇ ਕੋਰੋਨਾ ਦੇ ਹੁਣ ਤੱਕ 11 ਹਜ਼ਾਰ 752 ਮਾਮਲੇ ਆਏ ਹਨ ਅਤੇ ਮਿਸੌਰੀ ਵਿਚ ਰਾਸ਼ਟਰਪਤੀ ਟਰੰਪ ਦੀ ਰੀਪਬਲਿਕਨ ਪਾਰਟੀ ਦੇ ਨੇਤਾ ਮਾਈਕ ਪਾਰਸਨ ਗਵਰਨਰ ਹਨ।
ਸਪੇਨ ਨੇ ਦਿੱਤੀ ਲਾਕਡਾਊਨ 'ਚ ਢਿੱਲ, ਖੁੱਲ੍ਹਣਗੇ ਰੈਸਟੋਰੈਂਟ ਅਤੇ ਸਮੁੰਦਰੀ ਤੱਟ
NEXT STORY