ਇਸਲਾਮਾਬਾਦ (ਯੂ.ਐੱਨ.ਆਈ.): ਅਫਗਾਨਿਸਤਾਨ ਦੇ ਕਾਰਜਕਾਰੀ ਉੱਚ ਸਿੱਖਿਆ ਮੰਤਰੀ ਅਬਦੁੱਲ ਬਾਕੀ ਹੱਕਾਨੀ ਨੇ ਸਿੱਖਿਆ ਅਤੇ ਖੋਜ ਦੇ ਖੇਤਰ ਵਿਚ ਪਾਕਿਸਤਾਨ ਨਾਲ ਸੰਭਾਵਿਤ ਸਹਿਯੋਗ 'ਤੇ ਗੱਲਬਾਤ ਕੀਤੀ। ਅਫਗਾਨਿਸਤਾਨ ਵਿੱਚ ਕੁੜੀਆਂ ਲਈ ਵਿਦਿਅਕ ਅਦਾਰੇ ਮੁੜ ਖੋਲ੍ਹਣ ਦੀ ਮੰਗ ਦੇ ਵਿਚਕਾਰ, ਹੱਕਾਨੀ ਦੀ ਅਗਵਾਈ ਵਿੱਚ ਉੱਚ ਸਿੱਖਿਆ ਮੰਤਰਾਲੇ ਦੇ ਅੱਠ ਮੈਂਬਰੀ ਵਫ਼ਦ ਨੇ ਸੋਮਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਉੱਚ ਸਿੱਖਿਆ ਕਮਿਸ਼ਨ ਦਾ ਦੌਰਾ ਕੀਤਾ।
ਵਫ਼ਦ ਵਿੱਚ ਅਕਾਦਮਿਕ ਮਾਮਲਿਆਂ ਦੇ ਉਪ ਮੰਤਰੀ ਲੋਤਫੁੱਲਾ ਖੈਰਖਵਾ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਓਸਾਮਾ ਅਜ਼ੀਜ਼ ਵੀ ਸ਼ਾਮਲ ਹਨ। ਅਫਗਾਨਿਸਤਾਨ ਦੇ ਤਾਲਿਬਾਨ ਦੀ ਇਸਲਾਮਿਕ ਅਮੀਰਾਤ ਨੇ ਸਿਰਫ ਛੇਵੀਂ ਜਮਾਤ ਤੱਕ ਕੁੜੀਆਂ ਲਈ ਸਕੂਲ ਖੋਲ੍ਹੇ ਹਨ। ਵਫ਼ਦ ਨੇ ਰਾਸ਼ਟਰੀ ਪਾਠਕ੍ਰਮ ਕੌਂਸਲ ਦਾ ਵੀ ਦੌਰਾ ਕੀਤਾ ਜਿੱਥੇ ਉਨ੍ਹਾਂ ਨੂੰ ਸਿੰਗਲ ਰਾਸ਼ਟਰੀ ਪਾਠਕ੍ਰਮ ਅਤੇ ਇਸਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖਬਰ- ਮਲਾਲਾ ਨੇ ਅਫਗਾਨਿਸਤਾਨ 'ਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਤੋਂ ਸਮਰਥਨ ਦੀ ਕੀਤੀ ਮੰਗ
ਇਸ ਦੌਰਾਨ ਅਫਗਾਨਿਸਤਾਨ 'ਚ ਪਾਕਿਸਤਾਨ ਦੇ ਰਾਜਦੂਤ ਮਨਸੂਰ ਅਹਿਮਦ ਖਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਸਕਾਰਾਤਮਕ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅਫਗਾਨ ਮੰਤਰੀ ਦੀ ਅਗਵਾਈ ਵਾਲਾ ਵਫ਼ਦ ਦੋਵਾਂ ਦੇਸ਼ਾਂ ਦੀਆਂ ਉੱਚ ਸਿੱਖਿਆ ਅਤੇ ਯੂਨੀਵਰਸਿਟੀਆਂ ਦੇ ਖੇਤਰ ਵਿੱਚ ਹੋਰ ਸਹਿਯੋਗ ਦੀ ਖੋਜ ਕਰੇਗਾ। ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਅਫਗਾਨਿਸਤਾਨ ਦੇ ਸਿੱਖਿਆ ਮੰਤਰੀ ਦੀ ਇਹ ਪਹਿਲੀ ਪਾਕਿਸਤਾਨ ਯਾਤਰਾ ਹੈ। ਪਿਛਲੇ ਮਹੀਨੇ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਆਮਿਰ ਖਾਨ ਮੁਤਾਕੀ ਅਤੇ ਅਫਗਾਨਿਸਤਾਨ ਦੇ ਸਿਹਤ ਮੰਤਰੀ ਡਾਕਟਰ ਕਲੰਦਰ ਇਬਾਦ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ।
ਮਲਾਲਾ ਨੇ ਅਫਗਾਨਿਸਤਾਨ 'ਚ ਔਰਤਾਂ ਦੀ ਸਿੱਖਿਆ ਲਈ ਅਮਰੀਕਾ ਤੋਂ ਸਮਰਥਨ ਦੀ ਕੀਤੀ ਮੰਗ
NEXT STORY