ਵਾਸ਼ਿੰਗਟਨ(ਇੰਟ.)-ਅਫ਼ਗਾਨਿਸਤਾਨ ’ਚ ਬਿਹਤਰ ਅਤੇ ਸਮਾਵੇਸ਼ੀ ਸ਼ਾਸਨ ਦੇਣ ਦੇ ਤਾਲਿਬਾਨ ਦੇ ਦਾਅਵਿਆਂ ਦੌਰਾਨ ਉਸ ਦੀਆਂ ਹਰਕਤਾਂ ਨਾਲ ਇਸ ਅਤਿਵਾਦੀ ਸੰਗਠਨ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਾ ਹੈ ਅਤੇ ਕੜੀ ’ਚ ਤਾਲਿਬਾਨ ਨੇ ਐਲਾਨ ਕੀਤਾ ਹੈ ਕਿ ਉਹ ਅਫਗਾਨਿਸਤਾਨ ’ਚ ਫਾਂਸੀ, ਨਹੁੰ ਕੱਟਣ ਅਤੇ ਸਰੀਰ ਦੇ ਟੁਕੜੇ ਕਰਨ ਵਰਗੀਆਂ ਜ਼ਾਲਮ ਸਜ਼ਾਵਾਂ ਨੂੰ ਫਿਰ ਤੋਂ ਵਾਪਸ ਲਿਆਵੇਗਾ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵ ਦੇ ਟੀਕਾ ਨਿਰਮਾਤਾਵਾਂ ਨੂੰ ਭਾਰਤ 'ਚ ਟੀਕੇ ਬਣਾਉਣ ਦਾ ਦਿੱਤਾ ਸੱਦਾ
ਤਾਲਿਬਾਨ ਦੇ ਸੰਸਥਾਪਕਾਂ ’ਚੋਂ ਇਕ ਮੁੱਲਾਂ ਨੂਰੁੱਦੀਨ ਤੁਰਾਬੀ ਨੇ ਕਿਹਾ ਕਿ ਅਫਗਾਨਿਸਤਾਨ ’ਚ ਇਕ ਵਾਰ ਫਿਰ ਫ਼ਾਂਸੀ ਅਤੇ ਅੰਗਾਂ ਨੂੰ ਕੱਟਣ ਦੀ ਸਜ਼ਾ ਦਿੱਤੀ ਜਾਵੇਗੀ। ਉਸ ਨੇ ਕਿਹਾ ਕਿ ਇਹ ਸੰਭਵ ਹੈ ਕਿ ਅਜਿਹੀ ਸਜ਼ਾ ਜਨਤਕ ਥਾਵਾਂ ’ਤੇ ਨਾ ਦਿੱਤੀ ਜਾਵੇ। ਤੁਰਾਬੀ ਨੇ ਕਿਹਾ ਕਿ ਸਟੇਡੀਅਮ ’ਚ ਸ਼ਜਾ ਦੇਣ ਨੂੰ ਲੈ ਕੇ ਦੁਨੀਆ ਨੇ ਸਾਡੀ ਆਲੋਚਨਾ ਕੀਤੀ ਹੈ। ਅਸੀਂ ਉਨ੍ਹਾਂ ਦੇ ਨਿਯਮਾਂ ਅਤੇ ਕਾਨੂੰਨਾਂ ਦੇ ਬਾਰੇ ਕੁਝ ਨਹੀਂ ਕਿਹਾ ਹੈ। ਅਜਿਹੇ ’ਚ ਕੋਈ ਸਾਨੂੰ ਇਹ ਨਾ ਦੱਸੇ ਕਿ ਸਾਡੇ ਨਿਯਮ ਕੀ ਹੋਣੇ ਚਾਹੀਦੇ ਹਨ। ਅਸੀਂ ਇਸਲਾਮ ਦੀ ਪਾਲਣਾ ਕਰਾਂਗੇ ਅਤੇ ਕੁਰਾਨ ਦੇ ਆਧਾਰ ’ਤੇ ਆਪਣੇ ਕਾਨੂੰਨ ਬਣਾਵਾਂਗੇ।
ਇਹ ਵੀ ਪੜ੍ਹੋ : ਸੈਂਟਰਲ ਵਿਸਟਾ ਦੀ ਕੰਸਟ੍ਰਕਸ਼ਨ ਸਾਈਟ 'ਤੇ ਪਹੁੰਚੇ PM ਮੋਦੀ, ਨਵੇਂ ਸੰਸਦ ਭਵਨ ਨਿਰਮਾਣ ਕਾਰਜ ਦਾ ਲਿਆ ਜਾਇਜ਼ਾ
ਓਧਰ, ਸੁਪਰ ਪਾਵਰ ਅਮਰੀਕਾ ਨੇ ਤਾਲਿਬਾਨ ਦੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਦੀ ਕਥਨੀ ਅਤੇ ਕਰਨੀ ਦੋਵਾਂ ’ਤੇ ਸਾਡੀ ਨਜ਼ਰ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਇਸ ਨੇ ਕਿਹਾ ਕਿ ਤਾਲਿਬਾਨ ਦਾ ਸ਼ਰੀਆ ਕਾਨੂੰਨ ਮਨੁੱਖੀ ਅਧਿਕਾਰਾਂ ਦੀ ਸਪੱਸ਼ਟ ਉਲੰਘਣਾ ਹੈ ਅਤੇ ਉਹ ਅਫਗਾਨਿਸਤਾਨ ’ਚ ਮਨੁੱਖੀ ਅਧਿਕਾਰ ਯਕੀਨੀ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੇ ਨਾਲ ਕੰਮ ਕਰ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ : ਲੇਬਰ ਪਾਰਟੀ ਦੀ ਨੇਤਾ ਨੇ ਕੀਤੀ ਆਪਣੀ ਟਿੱਪਣੀ 'ਤੇ ਮੁਆਫ਼ੀ ਮੰਗਣ ਤੋਂ ਕੀਤਾ ਇਨਕਾਰ
NEXT STORY