ਇੰਟਰਨੈਸ਼ਨਲ ਡੈਸਕ- ਬ੍ਰਿਟੇਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਲ-ਕਾਇਦਾ ਤੇ ਅਬੂ ਹਮਜ਼ਾ ਨਾਲ ਜੁੜੇ ਹਰੂਨ ਅਸਵਤ ਨੂੰ ਰਿਹਾਅ ਕਰ ਦਿੱਤਾ ਹੈ। ਅਸਵਤ ਕਈ ਸਾਲਾਂ ਤੋਂ ਬ੍ਰਿਟਿਸ਼ ਅਧਿਕਾਰੀਆਂ ਦੀ ਕਸਟਡੀ ਤੇ ਮਾਨਸਿਕ ਹਸਪਤਾਲਾਂ 'ਚ ਰੱਖਿਆ ਗਿਆ ਸੀ ਅਤੇ ਉਸ ’ਤੇ ਦਹਿਸ਼ਤਗਰਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗਦੇ ਰਹੇ ਹਨ।
ਰਿਪੋਰਟਾਂ ਮੁਤਾਬਕ, ਹਰੂਨ ਦਾ ਨਾਂ 9/11 ਤੇ 7/7 ਨੂੰ ਹੋਏ ਲੰਡਨ ਬੰਬ ਧਮਾਕਿਆਂ ਨਾਲ ਜੁੜਿਆ ਹੋਇਆ ਸੀ ਤੇ ਉਸ ਨੇ ਅਮਰੀਕਾ ਵਿੱਚ ਇੱਕ ਅੱਤਵਾਦੀ ਸਿਖਲਾਈ ਕੈਂਪ ਸਥਾਪਤ ਕਰਨ ਵਿੱਚ ਮਦਦ ਕੀਤੀ ਸੀ।
ਇਹ ਵੀ ਪੜ੍ਹੋ- ਦੇਸ਼ ਛੱਡ ਚੱਲੇ PM ! GenZ ਪ੍ਰਦਰਸ਼ਨ ਦੌਰਾਨ ਉੱਠਣ ਲੱਗੀ ਅਸਤੀਫ਼ੇ ਦੀ ਮੰਗ
ਉਸ ’ਤੇ ਅਮਰੀਕਾ ਅਤੇ ਯੂ.ਕੇ. ਦੋਵਾਂ ਨੇ ਹੀ ਦਹਿਸ਼ਤਗਰਦ ਨੈੱਟਵਰਕਾਂ ਨਾਲ ਸੰਪਰਕ ਰੱਖਣ ਦੇ ਗੰਭੀਰ ਦੋਸ਼ ਲਗਾਏ ਸਨ। ਹਾਲਾਂਕਿ ਕਾਨੂੰਨੀ ਕਾਰਵਾਈਆਂ ਅਤੇ ਸਬੂਤਾਂ ਦੀ ਕਮੀ ਕਾਰਨ ਉਸ ਨੂੰ ਹੁਣ ਰਿਹਾਅ ਕਰਨ ਦਾ ਫੈਸਲਾ ਲਿਆ ਗਿਆ ਹੈ। ਉਸ ਨੂੰ ਕਿਸੇ ਇਲੈਕਟ੍ਰਾਨਿਕ ਨਿਗਰਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ, ਬਸ ਉਸ ਨੂੰ ਆਪਣੇ ਪਤੇ ਤੇ ਯਾਤਰਾ ਦੀ ਜਾਣਕਾਰੀ ਸਰਕਾਰ ਨੂੰ ਦੇਣੀ ਪਵੇਗੀ।
ਇਸ ਕਦਮ ਨਾਲ ਬ੍ਰਿਟਿਸ਼ ਸਰਕਾਰ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਆਲੋਚਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਵਿਅਕਤੀ ਦੀ ਰਿਹਾਈ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਬਣ ਸਕਦੀ ਹੈ। ਦੂਜੇ ਪਾਸੇ ਕੁਝ ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਦੇ ਖ਼ਿਲਾਫ਼ ਪੱਕੇ ਸਬੂਤ ਨਾ ਹੋਣ, ਤਾਂ ਉਸ ਨੂੰ ਕੈਦ ਰੱਖਣਾ ਮਨੁੱਖੀ ਅਧਿਕਾਰਾਂ ਦੇ ਖ਼ਿਲਾਫ਼ ਹੈ।
ਇਕ ਜੱਜ ਨੇ ਅਦਾਲਤ 'ਚ ਉਸ ਨੂੰ ਰਿਹਾਈ ਮਿਲਣ ਮਗਰੋਂ 'ਆਲ ਦਿ ਬੈਸਟ' ਕਿਹਾ ਸੀ, ਜਿਸ ਮਗਰੋਂ ਸਿਆਸੀ ਆਗੂਆਂ ਤੇ ਪੀੜਤ ਪਰਿਵਾਰਾਂ ਦੇ ਮੈਂਬਰਾਂ 'ਚ ਰੋਸ ਦੀ ਲਹਿਰ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਵਿਸ਼ਾਲ ਮੈਗਾ ਮਾਰਟ ਦੇ ਆਊਟਲੈੱਟ 'ਚ ਲੱਗ ਗਈ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
PM ਨੇ ਸੱਦ ਲਈ ਆਲ ਪਾਰਟੀ ਮੀਟਿੰਗ ! ਹੋ ਸਕਦੈ ਵੱਡਾ ਐਲਾਨ
NEXT STORY