ਗੁਰਦਾਸਪੁਰ/ਸਵਾਬੀ (ਵਿਨੋਦ) : ਖੈਬਰ ਪਖਤੂਨਖਵਾ ਦੇ ਸਵਾਬੀ ਜ਼ਿਲ੍ਹੇ ਵਿੱਚ ਪੁਲਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਇੱਕ ਔਰਤ ਬਣ ਕੇ ਟਿਕ-ਟਾਕ ’ਤੇ ਵੀਡੀਓ ਪੋਸਟ ਕਰਦਾ ਸੀ। ਇਸ ਘਟਨਾ ਕਾਰਨ ਭਾਈਚਾਰੇ ਵਿੱਚ ਵਿਆਪਕ ਰੋਸ ਅਤੇ ਅਸ਼ਾਂਤੀ ਫੈਲ ਗਈ ਹੈ। ਸ਼ੱਕੀ ਵਿਅਕਤੀ ਦੀ ਪਛਾਣ ਅਬਦੁਲ ਮੁਗੀਜ਼ ਵਜੋਂ ਹੋਈ ਹੈ, ਜੋ ਕੁੜੀਆਂ ਦੇ ਕੱਪੜੇ ਪਾ ਕੇ ਵੀਡੀਓ ਬਣਾਉਂਦਾ ਸੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕਰਦਾ ਸੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅਲੀ ਮੁਗੀਜ਼ ਔਰਤਾਂ ਦੇ ਕੱਪੜੇ ਪਹਿਨਦਾ ਸੀ, ਵੱਖ-ਵੱਖ ਪੋਜ਼ ਦਿੰਦਾ ਸੀ ਅਤੇ ਔਨਲਾਈਨ ਇਤਰਾਜ਼ਯੋਗ ਸਮੱਗਰੀ ਪੋਸਟ ਕਰਦਾ ਸੀ। ਪੁਲਸ ਅਨੁਸਾਰ ਇਨ੍ਹਾਂ ਗਤੀਵਿਧੀਆਂ ਨੇ ਮੁਸਲਿਮ ਭਾਈਚਾਰੇ ਵਿੱਚ ਭਾਰੀ ਰੋਸ ਅਤੇ ਅਸ਼ਾਂਤੀ ਪੈਦਾ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਵਿਸ਼ਾਲ ਮੈਗਾ ਮਾਰਟ ਦੇ ਆਊਟਲੈੱਟ 'ਚ ਲੱਗ ਗਈ ਅੱਗ
ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਬਾਮਖੇਲ ਪੁਲਸ ਸਟੇਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਮੁਗੀਜ਼ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਮੁਗੀਜ਼ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਅਤੇ ਭਵਿੱਖ ਵਿੱਚ ਅਜਿਹੀਆਂ ਅਨੈਤਿਕ ਗਤੀਵਿਧੀਆਂ ਤੋਂ ਦੂਰ ਰਹਿਣ ਦੀ ਸਹੁੰ ਖਾਧੀ।
ਇਹ ਵੀ ਪੜ੍ਹੋ- ਦੇਸ਼ ਛੱਡ ਚੱਲੇ PM ! GenZ ਪ੍ਰਦਰਸ਼ਨ ਦੌਰਾਨ ਉੱਠਣ ਲੱਗੀ ਅਸਤੀਫ਼ੇ ਦੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੈਵਾਨੀਅਤ ਦੀਆਂ ਹੱਦਾਂ ਪਾਰ ! ਹਵਸ 'ਚ ਅੰਨ੍ਹੇ ਦਰਿੰਦਿਆਂ ਨੇ ਟਰਾਂਸਜੈਂਡਰ ਨਾਲ ਹੀ ਕੀਤੀ ਗੰਦੀ ਕਰਤੂਤ
NEXT STORY