ਹਿਊਸਟਨ— ਅਮਰੀਕਾ ਵਿਚ ਆਏ 'ਹਾਰਵੇ ਤੂਫਾਨ' ਤੋਂ ਬਾਅਦ ਕਈ ਲੋਕਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ ਕਿਉਂਕਿ ਹੜ੍ਹ ਦਾ ਪਾਣੀ ਲੋਕਾਂ ਦੇ ਅੰਦਰਾਂ ਵਿਚ ਦਾਖਲ ਹੋ ਗਿਆ ਸੀ। ਇਸ ਤਰ੍ਹਾਂ ਹੀ ਇਕ ਨੌਜਵਾਨ ਨੂੰ ਵੀ ਆਪਣਾ ਘਰ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣਾ ਪਿਆ ਪਰ ਜਦੋਂ ਉਹ ਘਰ ਦਾ ਮੁਆਇਨਾ ਕਰਨ ਵਾਪਸ ਆਇਆ ਤਾਂ ਅੰਦਰ ਦਾ ਨਜ਼ਾਰਾ ਦੇਖ ਉਸ ਦੇ ਹੋਸ਼ ਉੱਡ ਗਏ।
ਦਰਅਸਲ ਮਾਮਲਾ ਅਮਰੀਕਾ ਦੇ ਹਿਊਸਟਨ ਦਾ ਹੈ । ਇੱਥੇ ਹਾਰਵੇ ਤੂਫਾਨ ਤੋਂ ਬਾਅਦ ਆਪਣੇ ਘਰ ਦਾ ਮੁਵਾਇਨਾ ਕਰਨ ਆਇਆ ਨੌਜਵਾਨ ਜਦੋਂ ਘਰ ਦੇ ਚਾਰੇ ਕੋਨੇ ਦੇਖ ਰਿਹਾ ਸੀ ਤਾਂ ਅਚਾਨਕ ਉਸ ਨੂੰ ਡਾਇਨਿੰਗ ਟੇਬਲ ਦੇ ਹੇਠਾਂ ਇਕ ਵੱਡਾ ਮਗਰਮੱਛ ਬੈਠਾ ਦਿਖਾਈ ਦਿੱਤਾ। ਜਿਸ ਤੋਂ ਬਾਅਦ ਉਹ ਘਬਰਾ ਗਿਆ ਅਤੇ ਉਸ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਤੁਰੰਤ ਫੋਨ ਕਰ ਕੇ ਬੁਲਾਇਆ ।
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਗਰਮੱਛ 9 ਫੁੱਟ ਲੰਬਾ ਸੀ । ਮਗਰਮੱਛ ਨੂੰ ਫੜਨ ਆਏ ਵਣ ਵਿਭਾਗ ਦੇ ਅਧਿਕਾਰੀਆਂ ਨੇ 20 ਮਿੰਟ ਦੀ ਸਖਮ ਮਿਹਨਤ ਤੋਂ ਬਾਅਦ ਉਸ ਦੇ ਮੂੰਹ 'ਤੇ ਟੇਪ ਲਗਾ ਕੇ ਫੜ ਲਿਆ। ਮਾਮਲੇ ਵਿਚ ਹੈਰਿਸ ਕਾਊਂਟੀ ਪੁਲਸ ਵਿਭਾਗ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ 9 ਫੁੱਟ ਲੰਬੇ ਮਗਰਮੱਛ ਨੂੰ ਕੁਦਰਤੀ ਆਵਾਸ 'ਤੇ ਲਿਜਾਇਆ ਜਾਵੇਗਾ । ਧਿਆਨਦੇਣ ਯੋਗ ਹੈ ਕਿ ਅਮਰੀਕਾ ਵਿਚ ਤੂਫਾਨ ਹਾਰਵੇ ਨਾਲ ਪ੍ਰਭਾਵਿਤ 3,11,000 ਲੋਕਾਂ ਨੇ ਸਰਕਾਰੀ ਸਹਾਇਤਾ ਲਈ ਪੰਜੀਕਰਣ ਕਰਾਇਆ ਹੈ । ਨਾਲ ਹੀ ਪ੍ਰਭਾਵਿਤ ਲੋਕਾਂ ਨੂੰ ਵਿੱਤੀ ਸਹਾਇਤਾ ਉਪਲੱਬਧ ਕਰਾਈ ਜਾ ਰਹੀ ਹੈ।
ਕੀਨੀਆ ਦੇ ਇਕ ਹੋਸਟਲ ਵਿਚ ਅੱਗ ਲੱਗਣ ਨਾਲ 7 ਵਿਦਿਆਰਥਣਾਂ ਦੀ ਮੌਤ
NEXT STORY