ਅਮਰੀਕਾ (ਗੁਰਿੰਦਰਜੀਤ ਨੀਟਾ ਮਾਛੀਕੇ) : ਫਲੋਰੀਡਾ ਟਰਨਪਾਈਕ ’ਤੇ ਸਿੱਖ ਟਰੱਕ ਡਰਾਈਵਰ ਕਾਰਨ ਹੋਏ ਘਾਤਕ ਹਾਦਸੇ ਤੋਂ ਬਾਅਦ ਅਮਰੀਕਾ ਵਿੱਚ ਸਿੱਖ ਟਰੱਕ ਚਾਲਕਾਂ ਵਿਰੁੱਧ ਨਫ਼ਰਤੀ ਹਮਲਿਆਂ ਦੀਆਂ ਘਟਨਾਵਾਂ ਤੇਜ਼ੀ ਨਾਲ ਸਾਹਮਣੇ ਆ ਰਹੀਆਂ ਹਨ। ਇਸ ਹਾਦਸੇ ਵਿੱਚ ਇੱਕ ਮਿਨੀਵੈਨ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਹੁੰਡਈ ਦੇ ਪਲਾਂਟ 'ਚ ਅਮਰੀਕਾ ਦੀ ਛਾਪੇਮਾਰੀ, 475 ਕਾਮੇ ਗ੍ਰਿਫਤਾਰ, ਜਾਣੋ ਪੂਰਾ ਮਾਮਲਾ
ਹਾਦਸੇ ਤੋਂ ਬਾਅਦ ਕਈ ਸਿੱਖ ਡਰਾਈਵਰਾਂ ਨੇ ਦੱਸਿਆ ਕਿ ਉਹਨਾਂ ਦੇ ਟਰੱਕਾਂ ’ਤੇ ਬੋਤਲਾਂ ਅਤੇ ਆਂਡੇ ਸੁੱਟੇ ਗਏ ਹਨ। ਓਕਲਾਹੋਮਾ ਦੇ ਇੱਕ ਟਰੱਕ ਸਟਾਪ ’ਤੇ ਤਾਂ ਇੱਕ ਡਰਾਈਵਰ ਨੂੰ ਸ਼ਾਵਰ ਲੈਣ ਤੋਂ ਵੀ ਰੋਕ ਦਿੱਤਾ ਗਿਆ। ਕੁਝ ਟਰੱਕ ਚਾਲਕਾਂ ਨੇ ਕਿਹਾ ਕਿ ਸੜਕਾਂ ’ਤੇ ਉਨ੍ਹਾਂ ਨੂੰ “ਟਾਵਲ ਹੈੱਡ” ਕਹਿ ਕੇ ਤਾਅਨੇ ਮਾਰੇ ਜਾ ਰਹੇ ਹਨ। ਕੈਲੀਫੋਰਨੀਆ ਦੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਨੇ ਵੀ ਇਸ ਸਥਿਤੀ ’ਤੇ ਚਿੰਤਾ ਜਤਾਈ ਹੈ। ਗਿਲਸਨ ਟਰੱਕਿੰਗ ਦੇ ਸੀ. ਈ. ਓ. ਹਰਸਿਮਰਨ ਸਿੰਘ ਨੇ ਕਿਹਾ ਕਿ “ਇੱਕ ਹਾਦਸੇ ਦੀ ਗ਼ਲਤੀ ਦਾ ਭਾਰ ਪੂਰੀ ਕਮਿਊਨਿਟੀ ਨੂੰ ਨਹੀਂ ਝੱਲਣਾ ਚਾਹੀਦਾ। ਪਰ ਦੁੱਖ ਦੀ ਗੱਲ ਹੈ ਕਿ ਕਈ ਡਰਾਈਵਰ ਹੁਣ ਡਰ ਕਰਕੇ ਨੌਕਰੀਆਂ ਛੱਡਣ ਦੀ ਸੋਚ ਰਹੇ ਹਨ।”
ਇਹ ਵੀ ਪੜ੍ਹੋ : ਮਲਬੇ ਅੰਦਰ ਫਸੀਆਂ ਔਰਤਾਂ ਨੂੰ ਨਹੀਂ ਹੱਥ ਲਗਾ ਰਹੇ ਪੁਰਸ਼, ਮੰਗ ਰਹੀਆਂ ਜ਼ਿੰਦਗੀ ਦੀ ਭੀਖ, ਜਾਣੋ ਪੂਰਾ ਮਾਮਲਾ
ਸਿੱਖ ਸੰਗਠਨ Sikh Coalition ਅਤੇ United Sikhs ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨਫਰਤੀ ਹਮਲਿਆਂ ’ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਐੱਫ. ਬੀ. ਆਈ. ਦੀਆਂ ਤਾਜ਼ਾ ਰਿਪੋਰਟਾਂ ਮੁਤਾਬਕ ਸਿੱਖ ਅਮਰੀਕਾ ਵਿੱਚ ਸਭ ਤੋਂ ਵੱਧ ਨਿਸ਼ਾਨੇ ’ਤੇ ਰਹਿਣ ਵਾਲੇ ਧਾਰਮਿਕ ਗਰੁੱਪਾਂ ਵਿੱਚੋਂ ਇੱਕ ਹਨ। ਟਰੱਕਿੰਗ ਸਿੱਖਾਂ ਲਈ ਸਿਰਫ਼ ਰੋਜ਼ੀ-ਰੋਟੀ ਨਹੀਂ, ਬਲਕਿ ਧਾਰਮਿਕ ਆਜ਼ਾਦੀ ਦਾ ਵੀ ਸਾਧਨ ਹੈ। ਇਸੇ ਕਰਕੇ ਕਮਿਊਨਿਟੀ ਮੰਨਦੀ ਹੈ ਕਿ ਕੁਝ ਹਾਦਸਿਆਂ ਦੇ ਆਧਾਰ ’ਤੇ ਨਫਰਤ ਫੈਲਾਉਣਾ ਨਾਇਨਸਾਫ਼ੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜ਼ਮੀਨ ਖਿਸਕਣ ਦੀ ਘਟਨਾ 'ਚ 200 ਬੱਚਿਆਂ ਨੇ ਗੁਆਈ ਆਪਣੀ ਜਾਨ, ਬਚਾਅ ਕਾਰਜ ਹਾਲੇ ਵੀ ਜਾਰੀ
NEXT STORY