ਜਲੰਧਰ, ਲੰਡਨ ਤੋਂ ਇਕ ਘੰਟੇ ਦੀ ਦੂਰੀ 'ਤੇ ਸਥਿਤ ਹੈ ਇਕ ਪਿੰਡ, ਜਿਸ ਦਾ ਨਾਮ ਹੈ ਪਲਕਲੇ। ਇਹ ਪਿੰਡ ਦੇਖਣ 'ਚ ਭਾਵੇਂ ਸਾਧਾਰਨ ਲੱਗੇ, ਪਰ ਇੱਥੇ ਦੀਆਂ ਕਹਾਣੀਆਂ ਸੁਣ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਇਸ ਪਿੰਡ ਦੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਸਾਨੂੰ ਭਿਆਨਕ ਕਤਲ, ਡਰਾਉਣੇ ਚਿਹਰੇ ਅਤੇ ਚੀਕਾਂ ਨਾਲ ਭਰੇ ਜੰਗਲ ਦੀਆਂ ਕਹਾਣੀਆਂ ਸੁਣਨ ਤੇ ਦੇਖਣ ਨੂੰ ਮਿਲ ਸਕਦੀਆਂ ਹਨ। ਇਹ ਬ੍ਰਿਟੇਨ ਦੇ ਸਭ ਤੋਂ ਹਾਂਟੇਡ ਥਾਵਾਂ ਵਿੱਚੋਂ ਇੱਕ ਹੈ ਅਤੇ 1989 ਵਿੱਚ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਵੀ ਆਪਣੀ ਜਗ੍ਹਾ ਬਣਾ ਚੁੱਕਾ ਹੈ।
ਪਲਕਲੇ ਦਾ ਇਤਿਹਾਸ ਅਜਿਹਾ ਰਿਹਾ ਹੈ ਕਿ ਇਥੇ ਬਹੁਤ ਸਾਰੇ ਕਤਲ ਹੋਏ ਹਨ, ਅਤੇ ਬਹੁਤ ਸਾਰੇ ਲੋਕ ਦਾਅਵਾ ਕਰਦੇ ਹਨ ਕਿ ਇਥੇ ਸਭ ਤੋਂ ਵੱਧ ਆਤਮਾਵਾਂ ਘੂੰਮਦੀਆਂ ਹਨ। ਇੰਨਾ ਹੀ ਨਹੀਂ ਇਸ ਪਿੰਡ ਦਾ ਨਾਂ ਗਿਨੀਜ਼ ਬੁੱਕ ਰਿਕਾਰਡ ਵਿੱਚ ਵੀ ਦਰਜ ਹੈ। ਕਿਹਾ ਜਾਂਦਾ ਹੈ ਕਿ ਬ੍ਰਿਟੇਨ ਦੇ ਇਸ ਛੋਟੇ ਜਿਹੇ ਪਿੰਡ ਦੀਆਂ ਗਲੀਆਂ ਤੇ ਸੜਕਾਂ ਉੱਤੇ ਅੱਜ ਕੱਲ ਮਰੇ ਹੋਏ ਲੋਕਾਂ ਦੀਆਂ ਆਤਮਾਵਾਂ ਅਤੇ ਜਾਨਵਰ ਘੁੰਮਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਇਸ ਜਗ੍ਹਾ ਬਾਰੇ।
12 ਥਾਵਾਂ ਹਨ ਭੂਤੀਆ
ਇਸ ਪਿੰਡ ਵਿੱਚ 12 ਅਜਿਹੀਆਂ ਥਾਵਾਂ ਹਨ, ਜਿੱਥੇ ਭੂਤ ਖੁੱਲ੍ਹੇਆਮ ਘੁੰਮਦੇ ਦੇਖੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਜਗ੍ਹਾ ਛੁੱਟੀਆਂ ਬਿਤਾਉਣ ਲਈ ਮਸ਼ਹੂਰ ਹੋ ਗਈ ਹੈ। ਕਿਉਂਕਿ ਇਹ ਪਿੰਡ ਭੂਤੀਆ ਹੋਣ ਦੀ ਵਜ੍ਹਾ ਨਾਲ, ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਗਿਆ ਹੈ। ਕਿਹਾ ਜਾਂਦਾ ਹੈ ਕਿ 12 ਅਜਿਹੀਆਂ ਥਾਵਾਂ ਹਨ ਜਿੱਥੇ ਲੋਕਾਂ ਨੇ ਕਈ ਭੂਤ ਵੇਖੇ ਹਨ। ਇੰਨਾ ਹੀ ਨਹੀਂ, ਜੇਕਰ ਤਹਾਨੂੰ ਤੁਰੇ ਜਾਂਦਿਆਂ ਨੂੰ ਪਿੱਛਿਓਂ ਕੋਈ ਆਵਾਜ਼ ਮਾਰਦਾ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਇਨਸਾਨ ਹੀ ਹੋਵੇ, ਹੋ ਸਕਦਾ ਹੈ ਕਿ ਕੋਈ ਆਤਮਾ ਤੁਹਾਨੂੰ ਪਿੱਛੋਂ ਆਵਾਜ਼ਾਂ ਮਾਰ ਰਹੀ ਹੋਵੇ।
ਪਿੰਡ ਦੀਆਂ ਹਨ ਵੱਖ-ਵੱਖ ਭੂਤਾਂ ਦੀਆਂ ਕਹਾਣੀਆਂ
ਹਾਲਾਂਕਿ, ਇਹ ਪਿੰਡ ਬਹੁਤ ਸੁੰਦਰ ਹੈ ਅਤੇ ਤੁਹਾਨੂੰ ਇਸ ਪਿੰਡ ਵਿੱਚ ਸਾਰੀਆਂ ਸਹੂਲਤਾਂ ਦੇਖਣ ਨੂੰ ਮਿਲਣਗੀਆਂ। ਇਸ ਵਿੱਚ ਚਰਚ, ਸਕੂਲ, ਰੈਸਟੋਰੈਂਟ ਅਤੇ ਕਈ ਦੁਕਾਨਾਂ ਵੀ ਸ਼ਾਮਲ ਹਨ। ਇਸ ਪਿੰਡ ਦੇ ਸਥਾਨਕ ਲੋਕ ਮੀਡੀਆ ਨੂੰ ਦੱਸਦੇ ਹਨ ਕਿ ਇੱਥੇ ਹਰ ਭੂਤ ਦੀ ਆਪਣੀ ਕਹਾਣੀ ਹੈ। ਕਿਹਾ ਜਾਂਦਾ ਹੈ ਕਿ 18ਵੀਂ ਸਦੀ 'ਚ ਕੁਝ ਲੋਕਾਂ ਨੇ ਇਕ ਵਿਅਕਤੀ ਨੂੰ ਹਾਈਵੇਅ ਹੰਟਿੰਗ 'ਤੇ ਤਲਵਾਰ ਨਾਲ ਵੱਢ ਕੇ ਲਟਕਾ ਦਿੱਤਾ ਸੀ, ਉਦੋਂ ਤੋਂ ਉਸ ਦੀ ਆਤਮਾ ਇੱਥੇ ਭਟਕ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਭੂਤ ਹਨ ਜਿਨ੍ਹਾਂ ਦੀਆਂ ਵੱਖ-ਵੱਖ ਕਹਾਣੀਆਂ ਹਨ।
ਇਹ ਹਨ ਕੁਝ ਭੂਤਾਂ ਦੀਆਂ ਕਹਾਣੀਆਂ
ਚੀਕਾਂ ਮਾਰਦਾ ਆਦਮੀ : ਪਲਕਲੇ ਦੇ ਸਭ ਤੋਂ ਮਸ਼ਹੂਰ ਭੂਤਾਂ ਵਿੱਚੋਂ ਇੱਕ ਚੀਕਾਂ ਮਾਰਦਾ ਆਦਮੀ ਹੈ। ਮੰਨਿਆ ਜਾਂਦਾ ਹੈ ਕਿ ਉਹ ਪਿੰਡ ਵਿੱਚ ਇੱਟਾਂ ਬਣਾਉਣ ਵਾਲੀ ਥਾਂ 'ਤੇ ਕੰਮ ਕਰਦਾ ਸੀ ਅਤੇ ਬਦਕਿਸਮਤੀ ਨਾਲ ਡਿੱਗ ਕੇ ਉਸਦੀ ਮੌਤ ਹੋ ਗਈ।
ਹਾਈਵੇਮੈਨ: ਹਾਈਵੇਮੈਨ ਨੂੰ ਵੀ ਤਲਵਾਰ ਨਾਲ ਮਾਰਿਆ ਗਿਆ ਸੀ ਅਤੇ ਉਸ ਨੂੰ ਇੱਕ ਦਰੱਖਤ 'ਤੇ ਲਟਕਾ ਦਿੱਤਾ ਗਿਆ ਸੀ, ਜਿਸ ਨੂੰ ਹੁਣ ਫ੍ਰਾਈਟ ਕਾਰਨਰ ਵਜੋਂ ਜਾਣਿਆ ਜਾਂਦਾ ਹੈ। ਉਹ ਹੁਣ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਇੱਕ ਪਰਛਾਵੇਂ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਬਜ਼ੁਰਗ ਔਰਤ : ਕਈ ਵਾਰ ਬਜ਼ੁਰਗ ਔਰਤ ਦਾ ਭੂਤ ਦੇਖਿਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਉਸ ਨੇ ਸੌਂਦੇ ਸਮੇਂ ਗਲਤੀ ਨਾਲ ਆਪਣੇ ਆਪ ਨੂੰ ਅੱਗ ਲਗਾ ਲਈ ਸੀ।
ਘੁੰਮਣ ਆਉਂਦੇ ਹਨ ਲੋਕ
ਇਸ ਪਿੰਡ ਦੇ ਭੂਤਾਂ ਦੀ ਜਾਣਕਾਰੀ ਬਹੁਤੇ ਲੋਕਾਂ ਨੂੰ ਹੈ। ਪਰ ਇਸ ਤੋਂ ਬਾਅਦ ਵੀ ਉਹ ਇੱਥੇ ਛੁੱਟੀਆਂ ਮਨਾਉਣ ਆਉਂਦੇ ਹਨ। ਇਸ ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪਹਿਲੇ ਵਿਸ਼ਵ ਯੁੱਧ ਦੌਰਾਨ ਇਥੇ ਕਈ ਫੌਜੀ ਰਹਿੰਦੇ ਸਨ। ਕਿਹਾ ਜਾਂਦਾ ਹੈ ਕਿ ਇਹ ਫੌਜੀ ਆਪਣੀ ਮੌਤ ਤੋਂ ਬਾਅਦ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਭੂਤ ਬਣ ਕੇ ਇੱਥੇ ਆਏ ਸਨ ਅਤੇ ਫਿਰ ਕਦੇ ਵਾਪਸ ਨਹੀਂ ਪਰਤੇ।
ਸਹੇਲੀ ਦੇ ਰਾਹ 'ਚ ਵਿਛਾ 'ਤੇ ਡਾਲਰਾਂ ਦੇ ਬੰਡਲ, ਮੁੰਡੇ ਦੇ ਪਿਆਰ ਦਾ ਇਜ਼ਹਾਰ ਉੱਡਾ ਦੇਵੇਗਾ ਤੁਹਾਡੇ ਵੀ ਹੋਸ਼
NEXT STORY